ਔਲਾਦ, ਮਾਪੇ ਤੇ ਸਮਾਜਿਕ ਮਾਨਤਾਵਾਂ

ਔਲਾਦ ਮਾਪੇ ਤੇ ਸਮਾਜਿਕ ਮਾਨਤਾਵਾਂ ਸਬੰਧੀ ਪਿਛਲੇ ਦਿਨੀਂ ਦੋ ਖਬਰਾਂ ਆਈਆਂ ਜਿਨ੍ਹਾਂ ਦਾ ਬਿਰਤਾਂਤ ਬੱਚਿਆਂ ਬਾਰੇ ਸਾਡੀਆਂ ਸਮਾਜਿਕ ਮਾਨਤਾਵਾਂ ‘ਤੇ ਗੰਭੀਰ ਸੁਆਲ ਖੜ੍ਹੇ ਕਰਦਾ ਹੈ !
ਸਾਡੀ ਸੰਵੇਦਨਸ਼ੀਲਤਾ ਨੂੰ ਕੁਰੇਦਾ, ਝੰਜੋੜਦਾ !!
ਇਨ੍ਹਾਂ ਬਾਰੇ ਸੰਵਾਦ ਛੇੜਨ ਦੀ ਲੋੜ ਨੂੰ ਉਭਾਰਦਾ !!!

1. 12 ਹਜਾਰ ਕਰੋੜ ਰੁਪਏ ਦੀ ਮਲਕੀਅਤ ਵਾਲੇ ਰੇਮੰਡ ਗਰੁੱਪ ਦੇ ਬਾਨੀ ਵਿਜੈਪਤ ਸਿੰਘਾਨੀਆ ਨੂੰ ਉਹਨਾਂ ਦੇ ਬੇਟੇ ਨੇ ਦਰ-ਬ-ਦਰ ਕਰ ਦਿੱਤਾ ਤੇ ਉਹ ਸੜਕ ਤੇ ਆ ਗਏ…
2. ਮੁੰਬਈ ਵਿੱਚ ਕਰੋੜਾਂ ਦੇ ਮੁੱਲ ਦ ਫਲੈਟਾਂ ਦੀ ਮਾਲਕਣ ਦਾ ਉਸਦੇ ਆਪਣੇ ਫਲੈਟ ਵਿੱਚ ਕੰਕਾਲ ਮਿਲਿਆ…

ਕਾਰਣ ਕੀ ਸੀ…

ਕਾਰਣ ਇਹ ਸੀ ਕਿ ਵਿਜੈਪਤ ਸਿੰਘਾਨੀਆ ਤੇ ਆਸ਼ਾ ਸਾਹਨੀ ਆਪਣੇ ਬੱਚਿਆਂ ਨੂੰ ਹੀ ਸਭ ਕੁਝ ਸਮਝਦੇ ਸੀ, ਉਹਨਾਂ ਦਾ ਇੱਕੋ ਇੱਕ ਸੁਪਨਾ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਇੱਕ ਕਾਮਯਾਬ ਇਨਸਾਨ ਬਣਾਉਣਾ ਸੀ, ਹਰ ਮਾਂ ਬਾਪ ਦੀ ਇਹੀ ਇੱਛਾ ਹੁੰਦੀ ਆ…

ਵਿਜੈਪੱਤ ਸਿੰਘਾਨੀਆ ਦਾ ਸੁਪਨਾ ਸੀ ਕਿ ਉਸਦਾ ਬੇਟਾ ਉਸਦੀ ਵਿਰਾਸਤ ਸੰਭਾਲੇ ਤੇ ਉਸਦੇ ਕਾਰੋਬਾਰ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਵੇ…ਸਿਘਾਨੀਆ ਤੇ ਆਸਾ ਸਾਹਨੀ ਦੋਵਾਂ ਦੀ ਇੱਛਾ ਪੂਰੀ ਹੋ ਗਈ, ਸਿੰਘਾਨੀਆ ਦੇ ਬੇਟੇ ਗੌਤਮ ਨੇ ਬਾਪ ਦਾ ਕਾਰੋਬਾਰ ਸੰਭਾਲ ਲਿਆ ਤੇ ਆਸ਼ਾ ਸਾਹਨੀ ਦਾ ਮੁੰਡਾ ਵਿਦੇਸ਼ ਵਿੱਚ ਆਲੀਸ਼ਾਨ ਜਿੰਦਗੀ ਜਿਉਣ ਲੱਗਾ……

ਗਲਤੀ ਕਿੱਥੇ ਹੋਈ…ਦੋਵਾਂ ਤੋਂ

ਕਿਉਂ ਆਸ਼ਾ ਸਾਹਨੀ ਫਲੈਟ ਵਿੱਚ ਪਈ ਪਈ ਕੰਕਾਲ ਬਣਗੀ ਤੇ ਕਿਉਂ ਰੇਮੰਡ ਦਾ ਸੰਸਥਾਪਕ 78 ਸਾਲ ਦੀ ਉਮਰ ਵਿੱਚ ਸੜਕ ਤੇ ਆ ਗਿਆ…ਵਿਜੈਪਤ ਸਿੰਘਾਨੀਆ ਦਾ JK House ਮੁਕੇਸ਼ ਅੰਬਾਨੀ ਦੇ ਘਰ ਅੰਤੀਲਾ ਤੋਂ ਵੀ ਵੱਡਾ ਤੇ ਉੱਚਾ ਸੀ…ਕਿਉਂ ਅੱਜ ਸਿੰਘਾਨੀਆ ਕਿਰਾਏ ਦੇ ਫਲੈਟ ਵਿੱਚ ਰਹਿਣ ਲਈ ਮਜਬੂਰ ਹੈ, ਕੀ ਇਸ ਸਭ ਲਈ ਦੋਵਾਂ ਦੇ ਬੱਚੇ ਜਿੰਮੇਵਾਰ ਨੇ, ਮਨ ‘ਚ ਬਹੁਤ ਸਵਾਲ ਪੈਦਾ ਹੁੰਦੇ ਨੇ…

ਹੁਣ ਜਰਾ ਇਹਨਾਂ ਦੇ ਪਾਲਣ ਪੋਸਣ ਤੇ ਰਹਿਣ ਸਹਿਣ ਤੇ ਗੌਰ ਕਰੀਏ…ਬਚਪਨ ਵਿੱਚ ਢੇਰ ਸਾਰੇ ਦੋਸਤ ਰਿਸ਼ਤੇਦਾਰ, ਸਕੇ ਸੰਬੰਬੀ, ਬੇਸ਼ੁਮਾਰ ਖਿਲੌਣੇ…ਥੋੜੇ ਵੱਡੇ ਹੋਏ, ਪਾਬੰਦੀਆਂ ਸ਼ੁਰੂ…ਪੜਾਈ ਅੱਗੇ ਵਧੀ, ਅੱਖਾਂ ਵਿੱਚ ਢੇਰ ਸਾਰੇ ਸੁਪਨੇ,ਕਾਮਯਾਬੀ ਦਾ ਫਤੂਰ…ਕਾਮਯਾਬੀ ਮਿਲੀ, ਆਲੀਸ਼ਾਨ ਜਿੰਦਗੀ, ਫਿਰ ਆਪਣਾ ਘਰ, ਆਪਣਾ ਨਿੱਜੀ ਪਰਿਵਾਰ,ਅਸੀਂ ਦੋ ਸਾਡਾ ਇੱਕ…ਕਿਸੇ ਗੈਰ ਦੀ ਘਰ ਵਿੱਚ ਐਂਟਰੀ ਬੰਦ, ਦੋਸਤ ਰਿਸ਼ਤੇਦਾਰ ਛੁੱਟੇ…ਇਹੀ ਹੈ ਸ਼ਹਿਰੀ ਜਿੰਦਗੀ..ਦੋ ਗੁਆਂਢੀ ਵਰਿਆਂ ਤੋਂ ਨਾਲ ਰਹਿੰਦੇ ਨੇ ਪਰ ਇੱਕ ਦੂਜੇ ਦਾ ਨਾਂ ਨਹੀਂ ਜਾਣਦੇ…ਪੁਛਿਏ ਵੀ ਕਿਉਂ, ਸਾਨੂੰ ਕੀ ਲੋੜ, ਅਸੀਂ ਤਾਂ ਆਪਣੇ ਬੱਚਿਆਂ ਲਈ ਜਿਉਂਦੇ ਹਾਂ..

ਦੁਨੀਆਂ ਦਾ ਸਭਤੋਂ ਖਤਰਨਾਕ ਡਾਇਲਾਗ ਹੈ..” ਅਸੀਂ ਬੱਚਿਆਂ ਲਈ ਜਿਉਂਦੇ ਹਾਂ, ਬੱਸ ਉਹ ਕਾਮਯਾਬ ਹੋ ਜਾਣ..”

ਜੇਕਰ ਇਹੀ ਗੱਲ ਹੈ ਤਾਂ ਬੱਚਿਆਂ ਦੇ ਕਾਮਯਾਬ ਹੋਣ ਤੋਂ ਬਾਅਦ ਸਾਡਾ ਜੀਣਾ ਕਿਸ ਲਈ…?

ਕਿਤੇ ਇਸ ਗੱਲ ਵਿੱਚ ਕੋਈ ਗੁਪਤ ਏਜੰਡਾ ਤਾਂ ਨਹੀਂ ਕਿ ਸਾਡੇ ਬੱਚੇ ਕਾਮਯਾਬ ਹੋਣਗੇ ਤੇ ਅਸੀਂ ਬੁਢਾਪੇ ਵਿੱਚ ਐਸ਼ ਕਰਾਂਗੇ…ਜੇ ਇੱਦਾਂ ਨਹੀਂ ਤਾਂ ਅੱਜ ਵਿਜੈਪਤ ਸਿੰਘਾਨੀਆ ਤੇ ਆਸ਼ਾ ਸਾਹਨੀ ਨੂੰ ਆਪਣੇ ਬੱਚਿਆਂ ਤੋਂ ਸ਼ਿਕਾਇਤ ਕਿਉਂ…?

ਦੋਵਾਂ ਦੇ ਬੱਚੇ ਕਾਮਯਾਬ ਹੋ ਗਏ, ਹੁਣ ਇਹਨਾਂ ਨੂੰ ਜੀਣ ਦੀ ਕੀ ਲੋੜ….ਕਿਉਂ ਹਾਲ ਤੋਬਾ ਹੋਇਆ….?

ਤੁਹਾਨੂੰ ਮੇਰੀ ਗੱਲ ਕੌੜੀ ਲੱਗੀ ਹੋਏਗੀ..ਮਾਫੀ ਚਾਹੁੰਨਾ

ਇਹ ਜਿੰਦਗੀ ਅਨਮੋਲ ਹੈ, ਸਭਤੋਂ ਪਹਿਲਾਂ ਆਪਣੇ ਲਈ ਜਿਉਣਾ ਸਿੱਖੋ, ਜੰਗਲ ਵਿੱਚ ਹਿਰਨ ਤੋਂ ਲੈ ਕੇ ਭੇੜੀਏ ਵੀ ਝੁੰਡ ਬਣਾ ਕੇ ਨਿਕਲਦੇ ਨੇ…ਇੱਕ ਇਨਸਾਨ ਹੀ ਜੋ ਇਕੱਲਾ ਰਹਿਣਾ ਚਾਹੁੰਦਾ…ਗਰੀਬੀ ਤੋਂ ਜਿਆਦਾ ਇਕੱਲਾਪਣ ਅਮੀਰੀ ਦਿੰਦੀ ਹੈ, ਬਚਪਨ ਦੇ ਦੋਸਤ ਵਧਦੀ ਉਮਰ ਨਾਲ ਛੁੱਟ ਜਾਂਦੇ ਨੇ, ਰਿਸ਼ਤੇ ਨਾਤੇ ਸਿਮਟਦੇ ਜਾਂਦੇ ਨੇ..

ਕਰੋੜਾਂ ਦੇ ਫਲੈਟਾਂ ਦੀ ਮਾਲਕਣ ਆਸ਼ਾ ਸਾਹਨੀ ਦੇ ਨਾਲ ਉਸਦੀ ਨਣਦ, ਭਰਜਾਈ, ਦਰਾਣੀ ਜੇਠਾਣੀ ਰਹਿ ਸਕਦੇ ਸੀ, ਕਿਉਂ ਉਸਨੇ ਆਪਣੇ ਆਪ ਨੂੰ ਆਪਣੇ ਬੇਟੇ ਤੱਕ ਸੀਮਿਤ ਕਰ ਲਿਆ…ਆਪਣੀ ਸਹੀ ਉਮਰ ਵਿੱਚ ਕਿਉਂ ਨਹੀਂ ਸੋਚਿਆ ਕਿ ਜੇਕਰ ਮੇਰਾ ਪੁੱਤਰ ਨਲਾਇਕ ਨਿਕਲ ਗਿਆ ਤਾਂ ਕੀ ਹੋਏਗਾ…ਜਦ ਦਮ ਰਹੇਗਾ, ਦੌਲਤ ਰਹੂਗੀ ਪਰ ਸਮਾਜਿਕ ਰਿਸ਼ਤੇ ਨਹੀਂ ਹੋਣਗੇ ਤਾਂ ਢਲਦੀ ਉਮਰ ਵਿੱਚ ਇਕੱਲਾਪਣ ਤੰਗ ਕਰੇਗਾ..

ਇਸ ਸੰਸਾਰ ਦਾ ਸਭਤੋਂ ਵੱਡਾ ਰੋਗ ਹੈ…ਇਕੱਲਾਪਣ

ਇਹ ਗੱਲ ਮਨ ਵਿੱਚ ਪੱਕੀ ਧਾਰ ਲੋ ਕਿ ਫੇਸਬੁੱਕ, ਵੱਟਸ ਐਪ ਤੇ ਟਵਟਿੱਰ ਦੇ ਸਹਾਰੇ ਜਿੰਦਗੀ ਨਹੀਂ ਜਿਉਂ ਜਾਣੀ….ਜਿੰਦਗੀ ਜਿਉਣੀ ਹੈ ਤਾਂ ਘਰੋਂ ਬਾਹਰ ਨਿਕਲਣਾ ਪੈਣਾ, ਰਿਸ਼ਤੇ ਕਾਇਮ ਰੱਖਣੇ ਪੈਣਗੇ, ਦੋਸਤ ਬਣਾਉਣੇ ਪੈਣਗੇ, ਗੁਆਂਢੀਆਂ ਨਾਲ ਪਿਆਰ ਪਾਉਣਾ ਪਏਗਾ…ਮਹਾਨਗਰ ਦੇ ਫਲੈਟ ਕਲਚਰ ਨੇ ਸਭਤੋਂ ਵੱਡੀ ਚੁਣੌਤੀ ਪੈਦਾ ਕੀਤੀ ਹੈ ਕਿ ਖੁਦਾ ਨਾ ਖਾਸਤਾ ਤੁਹਾਡੀ ਮੌਤ ਹੋ ਜਾਵੇ…ਕੀ ਤੁਹਾਡੇ ਕੋਲ ਅਰਥੀ ਨੂੰ ਮੋਢਾ ਦੇਣ ਵਾਲੇ ਚਾਰ ਬੰਦਿਆਂ ਦਾ ਪ੍ਰਬੰਧ ਹੈ…?

ਜਿਹਨਾਂ ਗੁਆਂਢੀਆਂ ਲਈ ਤੁਸੀਂ ਨੋ ਐਂਟਰੀ ਦਾ ਬੋਰਡ ਲਾਇਆ, ਜਿਹਨਾਂ ਨੂੰ ਤੁਸੀਂ ਕਦੇ ਘਰ ਨੀ ਬੁਲਾਇਆ…ਤੁਹਾਨੂੰ ਉਹ ਸਮਸ਼ਾਨਘਾਟ ਲੈ ਕੇ ਜਾਣ ਲਈ ਕਿਉਂ ਖੜੇ ਹੋਣਗੇ…?

ਵਿਜੈਪਤ ਸਿੰਘਾਨੀਆ ਦੀ ਮੌਤ ਤੋਂ ਬਾਅਦ ਸੁਭਾਵਿਕ ਹੀ ਸਭ ਕੁਛ ਗੌਤਮ ਸਿੰਘਾਨੀਆ ਦਾ ਸੀ, ਫਿਰ ਉਹਨਾਂ ਜਿਉਂਦੇ ਜੀਅ ਹੀ ਕਿਉਂ ਉਸਨੂੰ ਸੰਭਾਲ ਦਿੱਤਾ…ਇੱਕ ਪੁੱਤਰ ਮੋਹ ਕਰਕੇ…ਕਿਉਂ ਵਿਜੈਪਤ ਸੰਤਾਨ ਪਿਆਰ ਵਿੱਚ ਇਹ ਗੱਲ ਭੁੱਲ ਗਿਆ ਕਿ ਇਨਸਾਨੀ ਫਿਤਰਤ ਕਦੇ ਵੀ ਬਦਲ ਸਕਦੀ ਹੈ..

ਜੋ ਗਲਤੀ ਵਿਜੈਪਤ ਸਿੰਘਾਨੀਆ ਤੇ ਆਸ਼ਾ ਸਾਹਨੀ ਨੇ ਕੀਤੀ, ਤੁਸੀਂ ਨਾ ਕਰਿਉ….ਰਿਸ਼ਤਿਆਂ ਤੇ ਦੋਸਤੀ ਦੀ ਬਾਗਬਾਨੀ ਨੂੰ ਸਮੇਂ ਸਮੇਂ ਤੇ ਸਿੰਜਦੇ ਰਹਿਉ…ਇਹ ਜਿੰਦਗੀ ਤੁਹਾਡੀ ਹੈ…ਬੱਚਿਆਂ ਦੇ ਨਾਲ ਨਾਲ ਆਪ ਵੀ ਜਿਉਣਾ ਸ਼ੁਰੂ ਕਰੋ…ਇੱਛਾ ਕਿਸੇ ਤੋਂ ਨਾ ਰੱਖੋ ਕਿਉਂਕਿ ਇੱਛਾਵਾਂ ਦੁੱਖ ਦਾ ਕਾਰਣ ਬਣਦੀਆਂ ਨੇ…