ਧਰਮ ਨੂੰ ਸਿਆਸੀ ਰੁਤਬੇ ਲਈ ਪੌੜੀ ਬਣਾਇਆ…

-ਜਸਪਾਲ ਸਿੰਘ ਹੇਰਾਂ
ਗੁਰੂ ਨਾਨਕ ਦੇਵ ਜੀ ਨੇ ਆਮ ਮਨੁੱਖ ਨੂੰ ‘ਸਚਿਆਰਾ ਮਨੁੱਖ’ ਬਣਾਉਣ ਲਈ ਇਸ ਧਰਤੀ ਤੇ ‘ਨਿਰਮਲੇ ਪੰਥ’ ਦੀ ਨੀਹ ਰੱਖੀ। ਇਸ ਨਿਰਮਲੇ ਪੰਥ ਨੂੰ ਇਸ ਧਰਤੀ ਤੇ ਹੁੰਦੇ ਹਰ ਤਰਾਂ ਦੇ ਜ਼ੋਰ-ਜਬਰ ਲਈ ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਅਤੇ ਦਸ਼ਮੇਸ਼ ਪਿਤਾ ਨੇ ਬਰਾਬਰੀ ਦੇ ਅਧਿਕਾਰ ਦੀ ਪ੍ਰਾਪਤੀ ਲਈ ‘ਖਾਲਸਾ ਪੰਥ’ ਵਜੋਂ ਸਿਰਜਿਆ। ਸਿੱਖੀ ਅਜਿਹੀ ਜੀਵਨ ਜਾਂਚ ਹੈ, ਜਿਹੜੀ ਹਰ ਮਨੁੱਖ ‘ਚ ਪਰਮ ਮਨੁੱਖ ਵਾਲੇ ਗੁਣ ਪੈਦਾ ਕਰਦੀ ਹੈ ਅਤੇ ਪਰਮ ਮਨੁੱਖ ਤੋਂ ਵੱਡਾ ਹੋਰ ਧਰਮੀ ਬੰਦਾ ਕੋਈ ਨਹੀਂ ਹੋ ਸਕਦਾ, ਬਾਕੀ ਸਾਰਾ ਕੁਝ ਤਾਂ ਬਹੁਤ ਛੋਟਾ ਰਹਿ ਜਾਂਦਾ ਹੈ। ਮੀਰੀ-ਪੀਰੀ ਦਾ ਸਿਧਾਂਤ ਰਾਜਨੀਤੀ ਨੂੰ ਧਰਮ ਦੀ ਤਾਬਿਆ ਰੱਖਦਾ ਹੈ। ਰਾਜਨੀਤੀ ਤੇ ਧਰਮ ਦਾ ਕੁੰਡਾ, ਰਾਜਨੀਤੀ ਨੂੰ ਭ੍ਰਿਸ਼ਟ ਨਹੀਂ ਹੋਣ ਦਿੰਦਾ। ਜੇ ਰਾਜਨੀਤੀ ਭ੍ਰਿਸ਼ਟ ਨਹੀਂ ਤਾਂ ਧਰਮੀ particular ਰਾਜੇ ਦਾ ਅਹਿਸਾਸ ਆਪਣੇ ਆਪ ਹੁੰਦਾ ਰਹਿੰਦਾ ਹੈ। ਰਾਜਨੀਤੀ ਬਿਨਾਂ ਸ਼ੱਕ ‘ਤਾਕਤ’ ਦਿੰਦੀ ਹੈ, ਪ੍ਰੰਤੂ ਉਹ ਤਾਕਤ ਧਰਮੀ ਬੰਦੇ ਦੀ ਸੱਚ ਦੀ ਤਾਕਤ ਸਾਹਮਣੇ ਹਮੇਸ਼ਾਂ ਬੌਣੀ ਹੀ ਰਹਿੰਦੀ ਹੈ। ਪ੍ਰੰਤੂ ਅੱਜ ਸੁਆਰਥ ਤੇ ਪਦਾਰਥ ਦੀ ਅੰਨੀ ਦੌੜ ਨੇ ਮਨੁੱਖ ਨੂੰ ਧਰਮੀ ਨਹੀਂ ਰਹਿਣ ਦਿੱਤਾ। ਉਸ ਨੂੰ ਲੋਭੀ, ਸੁਆਰਥੀ, ਚਾਪਲੂਸ, ਝੂਠਾ, ਮੱਕਾਰ, ਹੰਕਾਰੀ ਬਣਾ ਦਿੱਤਾ ਹੈ। ਇਹ ਸਾਰੇ ਔਗੁਣ ਮਨੁੱਖ ਨੂੰ ਅਧਰਮੀ ਬਣਾ ਦਿੰਦੇ ਹਨ। ਉਸ ਲਈ ਧਰਮ ਇੱਕ ਦਿਖਾਵਾ ਜਾਂ ਫਿਰ ਸੱਤਾ ਦੀ ਟੀਸੀ ਤੇ ਪੁੱਜਣ ਲਈ ਪੌੜੀ ਬਣ ਜਾਂਦਾ ਹੈ।
ਸਿੱਖ ਧਰਮ ਵਿੱਚ ਦਿਨੋ-ਦਿਨ ਆ ਰਹੀ ਗਿਰਾਵਟ ਪਿੱਛੇ, ਉਕਤ ਕਾਰਣ ਸਭ ਤੋਂ ਵੱਡੀ ਬੁਨਿਆਦ ਹਨ। ਸਿੱਖ ਆਗੂ ਹੁਣ ਧਾਰਮਿਕ ਆਗੂ ਸਿਰਫ਼ ”ਚੌਧਰ” ਲਈ ਬਣਦੇ ਹਨ ਅਤੇ ਧਾਰਮਿਕ ਆਗੂ ਬਣਨ ਪਿਛੇ ਵੀ ਉਨਾਂ ਦਾ ਮੰਤਵ ਰਾਜਸੀ ਤਾਕਤ ਜਾਂ ਸੱਤਾ ਪ੍ਰਾਪਤੀ ਕਰਨਾ ਹੀ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਤੱਕ ਦਾ ਇਤਿਹਾਸ ਫਰੋਲ ਲਵੋ 90 ਫ਼ੀਸਦੀ ਆਗੂ ਸ਼੍ਰੋਮਣੀ ਕਮੇਟੀ ਦੇ ਮੈਂਬਰ, ਐਮ. ਐਲ. ਏ., ਮੰਤਰੀ ਬਣਨ ਲਈ ਬਣੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਨਾਲੋਂ ਚੇਅਰਮੈਨੀ ਵੱਧ ਮਹੱਤਤਾ ਰੱਖਦੀ ਹੈ। ਸ਼੍ਰੋਮਣੀ ਕਮੇਟੀ ਦੀ ਟਿਕਟ ਲੈਣ ਸਮੇਂ ਤੋਂ ਹੀ ਉਹਨਾਂ ਦੀ ਅੱਖ ਵਿਧਾਇਕੀ ਜਾਂ ਵਜ਼ੀਰੀ ਤੇ ਟਿਕ ਜਾਂਦੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮਪ੍ਰਚਾਰ ਕਮੇਟੀ ਦੇ ਪਿਛਲੇ 5 ਸਾਲ ਚੇਅਰਮੈਨ ਰਹੇ ਹਨ ਪਰਮਜੀਤ ਸਿੰਘ ਰਾਣਾ, ਇਸ ਨਵੀਂ ਕਮੇਟੀ ‘ਚ ਵੀ ਉਨਾਂ ਨੂੰ ਮੁੜ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪ ਦਿੱਤਾ ਗਿਆ। ਪ੍ਰੰਤੂ ਰਾਣਾ ਜੀ ਨੇ ਧਰਮ ਪ੍ਰਚਾਰ ਵਰਗੀ ਮਹਾਨ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ। ਭਲਾ ਕਾਰਣ ਕੀ? ਰਾਣਾ ਜੀ ਦਿੱਲੀ ਨਗਰ ਨਿਗਮ ਲਈ ਕੌਂਸਲਰ ਦੀ ਚੋਣ ਲੜ ਰਹੇ ਹਨ। ਇੱਕ ਨਹੀਂ ਦਿੱਲੀ ਕਮੇਟੀ ਨਾਲ ਜੁੜੇ ਕਈ ਸਿੱਖ ਆਗੂ ਭਾਜਪਾ ਦਾ ਕਮਲ ਦਾ ਫੁੱਲ ਗਲ਼ ‘ਚ ਪਾ ਕੇ ਚੋਣ ਪਿੜ ‘ਚ ਨਿੱਤਰੇ ਹੋਏ ਹਨ।
ਦਿੱਲੀ ਕਮੇਟੀ ਦੇ ਜਰਨਲ ਸਕੱਤਰ ਵਰਗੇ ਅਹਿਮ ਅਹੁਦੇ ਤੇ ਬਿਰਾਜਮਾਨ ਮਨਜਿੰਦਰ ਸਿੰਘ ਸਿਰਸਾ ਕਮਲ ਦਾ ਫੁੱਲ ਲੈ ਕੇ ਵਿਧਾਇਕੀ ਲਈ ਵੋਟਾਂ ਮੰਗਦੇ ਫਿਰਦੇ ਹਨ। ਉਨਾਂ ਲਈ ਦਿੱਲੀ ਕਮੇਟੀ ਦੀ ਸੇਵਾ, ਰਾਜਸੀ ਰੁਤਬੇ ਅੱਗੇ ‘ਨਿਗੂਣੀ’ ਹੈ। ਧਰਮ ਦਾ ਕੀ ਹੈ? ਰਾਜਸੀ ਰੁਤਬੇ ਦੀ ਠਾਠ ਦਾ ਭਲਾ ਧਾਰਮਿਕ ਸੇਵਾ ਨਾਲ ਕੀ ਮੁਕਾਬਲਾ? ਇਹ ਤਾਂ ਰਹੀ ਸਾਡੇ ਆਗੂਆਂ ਦੀ ਧਰਮ ਨੂੰ ਰਾਜਨੀਤੀ ਸਾਹਮਣੇ ‘ਨਿਗੂਣਾ’ ਬਣਾਉਣ ਦੀ ਸੋਚ। ਪ੍ਰੰਤੂ ਦੂਜੇ ਪਾਸੇ ਕੌਮ ਲਈ ਸੋਚਣ ਵਾਲੀ ਗੱਲ ਹੈ ਕਿ ਭਗਵਾਂ ਬ੍ਰਿਗੇਡ, ਸਾਡੇ ਗੁਰੂ ਘਰਾਂ ਵਿੱਚ ਕਿਥੋਂ ਤੱਕ ਭਾਰੂ ਹੋ ਚੁੱਕੀ ਹੈ। ਸਾਡੇ ਧਾਰਮਿਕ ਅਖਵਾਉਂਦੇ ਆਗੂ ਛੋਟੇ- nfl jerseys china ਛੋਟੇ ਰਾਜਸੀ ਲਾਹੇ ਲਈ ਉਸ ਅੱਗੇ ਕਿਵੇਂ ਲੰਮੇ ਪਏ ਹੋਏ ਹਨ। ਫਿਰ ਸਿੱਖੀ ਦੀ ਹੋਂਦ ਕਿਵੇਂ ਬਚਾਈ ਜਾ ਸਕਦੀ ਹੈ। ਜਦੋਂ ਕੁੱਤੀ ਤੇ ਚੋਰ ਇਕੱਠ ਹੋ ਜਾਣ, ਵਾੜ ਹੀ ਉਹ ਲਾ ਦਿੱਤੀ ਜਾਵੇ ਜਿਸ ਨੇ ਖੇਤ ਨੂੰ ਖਾਣਾ ਹੁੰਦਾ ਹੈ, ਫਿਰ ਬਚਾਅ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਅਸੀਂ ਲੱਗਭਗ ਹਰ ਚੜਦੇ ਸੂਰਜ ਕੌਮ ਨੂੰ ਭਗਵਾਂ ਬ੍ਰਿਗੇਡ ਦਾ ਮਿਸ਼ਨ 2070 ਯਾਦ nfl jerseys cheap ਕਰਵਾਉਂਦੇ ਹਾਂ ਪ੍ਰੰਤੂ ਕੌਮ ਦੀ ਗਫ਼ਲਤ ਦੀ ਨੀਂਦ ਟੁੱਟਦੀ ਹੀ ਨਹੀਂ। ਉਨਾਂ ਨੂੰ ਸਿੱਖੀ ਸਰੂਪ ਪਿਛੇ ਸਿੱਖੀ ਦੇ ਖ਼ਾਤਮੇ ਵਾਲੇ ਭਿਆਨਕ ਭਗਵੇਂ ਚਿਹਰੇ ਦਿਖਾਈ ਨਹੀਂ ਦਿੰਦੇ। ਜੇਕਰ ਅਸੀਂ ਦੁਸ਼ਮਣ ਦੀ ਪਛਾਣ ਹੀ ਨਹੀਂ ਕਰ ਸਕਦੇ ਤਾਂ ਸਾਡੇ ਕਤਲ ਨੂੰ ਕੌਣ ਰੋਕੇਗਾ?