ਗੁਰੂ ਘਰਾਂ ਦੇ ਪ੍ਰਬੰਧ ‘ਚ ਜਨਸੰਘ ਦਾ ਕਬਜ਼ਾ ਸ਼ੁਰੂ…

ਜਸਪਾਲ ਸਿੰਘ ਹੇਰਾਂ
ਅਸੀਂ ਪਿਛਲੇ ਡੇਢ ਦਹਾਕੇ ਤੋਂ ਬਾਦਲਕਿਆਂ ਵਿਰੁੱਧ ਨਿਰੰਤਰ ਸ਼ਬਦੀ ਜੰਗ ਲੜਦੇ ਆ ਰਹੇ ਹਾਂ। ਸਾਡੀ ਬਾਦਲਕਿਆਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ,ਸਗੋਂ ਬਾਦਲਕਿਆਂ ਦੀ ਸਿੱਖੀ ਨੂੰ ਭਗਵਾਂ ਰੰਗ ਚੜਾਉਣ ਦੀ ਸੋਚ ਨਾਲ ਦੁਸ਼ਮਣੀ ਹੈ । ਬਾਦਲਕੇ ਸਿੱਖੀ ਦਾ ਭਗਵਾਂਕਰਨ ਕਰਨ ਲੱਗੇ ਹੋਏ ਹਨ। ਜਿਸ ਨੂੰ ਕਿਸੇ ਵੀ ਕੀਮਤ ਤੇ ਸਫ਼ਲ ਨਹੀਂ ਹੋਣ ਦੇਵਾਂਗੇ। ਇਹੋ ਸਾਡੀ ਬਾਦਲਕਿਆਂ ਨਾਲ ਲੜਾਈ ਹੈ, ਜੋ ਉਦੋਂ ਤੱਕ ਨਿਰੰਤਰ ਲੜੀ ਜਾਂਦੀ ਰਹੇਗੀ, ਜਦੋਂ ਤੱਕ ਸਿੱਖੀ ਨੂੰ ਭਗਵੇਂ ਖਤਰੇ ਤੋਂ ਮੁਕੰਮਲ ਆਜ਼ਾਦੀ ਨਹੀਂ ਦਿਵਾ ਦਿੰਦੇ। ਸਿੱਖਾਂ ਨੇ ਅਥਾਹ ਕੁਰਬਾਨੀਆਂ ਦੇ ਕੇ ਗੁਰੂ ਘਰਾਂ ਦਾ ਪ੍ਰਬੰਧ ਆਪਣੇ ਹੱਥ ‘ਚ ਲਿਆ। ਇਹ ਗੱਲ ਵੱਖਰੀ ਹੈ ਕਿ ਬਾਦਲਕਿਆਂ ਦੀ ਰਾਜਸੀ ਸ਼ਕਤੀ ਕਾਰਣ ਅੱਜ ਗੁਰੂ ਘਰਾਂ ਦਾ Spaghettiman ਪ੍ਰਬੰਧ ਉਹਨਾਂ ਦੇ ਹੱਥ ਵਿੱਚ ਹੈ ਤੇ ਅਸਿੱਧੇ ਰੂਪ ਚ ਨਾਗਪੁਰੀ ਤਖਤ ਇਸ ਪ੍ਰਬੰਧ ਵਿੱਚ ਦਖ਼ਲ ਦੇਣ ਲੱਗ ਪਿਆ ਹੈ। ਪ੍ਰੰਤੂ ਇਸਦੇ ਬਾਵਜੂਦ ਬਾਹਰੀ ਰੂਪ ਚ ਹਾਂਲੇ ਤੱਕ ਭਗਵਿਆਂ ਨੂੰ ਸ਼੍ਰੋਮਣੀ ਕਮੇਟੀ ਚ ਦਾਖ਼ਲਾ ਦੇਣ ਦੀ ਜੁਰੱਅਤ ਨਹੀਂ ਸੀ ਹੋਈ। ਹੁਣ ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਤੇ ਸਿੱਖ ਪੰਥ ਨੇ ਬਾਦਲਕਿਆਂ ਨੂੰ ਕਰਾਰੀ ਹਾਰ ਦੇ ਕੇ, ਪੰਜਾਬ ਵਿੱਚ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ। ਬਾਦਲਾਂ ਨੇ ਪੰਥ ਵੱਲੋਂ ਸਿਖਾਏ ਸਬਕ ਤੋਂ ਸਿੱਖਿਆ ਲੈਣ ਦੀ ਥਾਂ ਪੰਥ ਦੀ ਪਿੱਠ ਚ ਛੁਰਾ ਮਾਰ ਦੇਣ ਨੂੰ ਤਰਜੀਹ ਦਿੱਤੀ ਹੈ। ਹੁਣ ਤੱਕ ਜੋ ਨਹੀਂ ਸੀ ਹੋ ਸਕਿਆ, ਉਹ ਅਨਰਥ ਕਰ ਦਿੱਤਾ।<br Cheap Jerseys />
ਅਸੀਂ ਤਾਂ ਪਹਿਲਾਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਨਤੀਜੇ ਆਉਣ ਤੇ ਕੌਮ ਨੂੰ ਜਗਾਉਣ ਲਈ ਹੋਕਾ ਦਿੱਤਾ ਸੀ ਕਿ ਸਿੱਖੋ! ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਭਗਵਾਂ ਐਲਾਨੀਆ ਆ ਵੜੇ ਹਨ। ਬਾਦਲ ਦਲ ਦੇ ਜੇਤੂ ਉਮੀਦਵਾਰਾਂ ‘ਚ ਪੰਜ ਦਾ ਸਿੱਧਾ ਸਬੰਧ ਭਾਜਪਾ ਨਾਲ ਹੈ। ਕੌਮ ਸੁੱਤੀ ਰਹੀ, ਸੁੱਤਿਆਂ ਦੇ ਘਰ ਨੂੰ ਸੰਨ ਲੱਗਦੀ ਹੀ ਹੈ। ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਰਵਾਉਣ ਗਏ ਸੁਖਬੀਰ ਬਾਦਲ ਨੇ ਕੌਮ ਨਾਲ ਜੱਗੋ ਤੇਰਵੀਂ ਕਰ ਦਿੱਤੀ ਹੈ। ਗੁਰੂ ਘਰਾਂ ‘ਚ ਭਗਵਿਆਂ ਨੂੰ ਸਾਰੇ ਕਾਇਦੇ- ਕਾਨੂੰਨ ਛਿੱਕੇ ਟੰਗ Wholesale nfl Jerseys ਕੇ, ਸਿੱਧਾ ਦਾਖ਼ਲਾ ਦੇ ਦਿੱਤਾ ਹੈ। ਸਿੱਖੀ ਸਰੂਪ ਰੱਖਣ ਵਾਲੇ ਭਾਜਪਾ ਦੀ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਜਿਹੜੇ cheap jordans online ਸ਼ਾਹਦਰਾ ਹਲਕੇ ਤੋਂ ਦਿੱਲੀ ਕਮੇਟੀ ਦੇ ਮੈਂਬਰ ਚੁਣੇ ਗਏ ਸਨ ਅਤੇ ਹੁਣ ਉਨਾਂ ਨੂੰ ਦਿੱੱਲੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਹੈ। ਉਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ ਹੈ। ਜਦੋਂ ਕਿ ਪਹਿਲਾਂ ਹਰਮਨਜੀਤ ਸਿੰਘ ਦਿੱਲੀ ਤੋਂ ਹੀ ਸ਼੍ਰੋਮਣੀ ਕਮੇਟੀ ਲਈ ਨਾਮਜ਼ਦ ਹਨ। ਇਹ ਭਾਵੇਂ ਵੱਖਰਾ ਮੁੱਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਪਣੇ ਤੌਰ ‘ਤੇ ਕਿਸੇ ਨੂੰ ਕਿਵੇਂ ਮੈਂਬਰ ਨਾਮਜ਼ਦ ਕਰ ਸਕਦਾ ਹੈ? ਇਹ ਕਾਨੂੰਨੀ ਲੜਾਈ ਦਾ ਹਿੱਸਾ ਹੈ। ਪ੍ਰੰਤੂ ਅਸੀਂ ਜਿਸ ਵਿਸ਼ੇ ‘ਤੇ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਦਿੱਲੀ ਦੀ ਭਾਜਪਾ ਇਕਾਈ ਦਾ ਮੀਤ ਪ੍ਰਧਾਨ ਹੁਣ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਵੇਗਾ ਅਤੇ ਸ਼੍ਰੋਮਣੀ ਕਮੇਟੀ ਇਜਲਾਸ ‘ਚ ਜੇ ਉਹ ਭਗਵਾਂ ਏਜੰਡੇ ‘ਤੇ ਕੋਈ ਮਤਾ ਰੱਖਦਾ ਹੈ ਜਾਂ ਕਿਸੇ ਜਾਗਦੀ ਜ਼ਮੀਰ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਭਗਵਿਆਂ ਦੇ ਪੰਥ ‘ਤੇ ਕਿਸੇ ਹਮਲੇ ਦੇ ਵਿਰੋਧ ‘ਚ ਭਗਵਾਂ ਆਵਾਜ਼ ਬੁਲੰਦ ਕਰਦਾ ਹੈ ਤਾਂ ਸਿੱਖ ਪੰਥ ਦੀ ਕੀ ਦਸ਼ਾ ਹੋਵੇਗੀ? ਅੱਜ ਜਦੋਂ ਸਾਰੀਆਂ ਸਿੱਖ ਸੰਸਥਾਵਾਂ ਦਾ ਭੋਗ ਪਾ ਦਿੱਤਾ ਗਿਆ ਹੈ। ਚਾਹੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੈ, ਚਾਹੇ ਪੰਜ ਪਿਆਰਿਆਂ ਦੀ ਮਹਾਨ ਸੰਸਥਾ ਹੈ, ਚਾਹੇ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹਨ।
ਉਸ ਸਮੇਂ ਸਿੱਖ ਸੰਸਥਾਵਾਂ ‘ਚ ਭਗਵਿਆਂ ਦਾ ਸਿੱਧਾ ਦਾਖ਼ਲਾ, ਇਨਾਂ ਸਿੱਖ ਸੰਸਥਾਵਾਂ ‘ਤੇ jordan retro 1 ਕੱਲ ਨੂੰ ਭਗਵਾਂ ਕਬਜ਼ੇ ਦੀ ਸ਼ੁਰੂਆਤ ਹੈ। ਅਸੀਂ ਸਿੱਖ ਪੰਥ ਨੂੰ ਜਗਾਉਣ ਵਾਲਾ ਹੋਕਾ ਫਿਰ ਦੇ ਰਹੇ ਹਾਂ ਕਿ ਬਾਦਲਕੇ ਆਪਣੀ ਰਾਜਸੀ ਹੋਂਦ ਨੂੰ ਬਚਾਉਣ ਲਈ ਸਿੱਖ ਸੰਸਥਾਵਾਂ ਨੂੰ ਭਗਵਿਆਂ ਅੱਗੇ ਗਹਿਣੇ ਰੱਖਣ ਲੱਗੇ ਹਨ। ਜੇ ਕੌਮ ਇਸ ਖ਼ਤਰਨਾਕ ਕਦਮ ਨੂੰ ਰੋਕਣ ਲਈ ਨਾ ਜਾਗੀ ਤਾਂ ਫਿਰ ਗ਼ੁਲਾਮੀ ਦੀਆਂ ਜ਼ੰਜੀਰਾਂ ਐਨੀਆਂ ਸਖ਼ਤ ਤੇ ਮੋਟੀਆਂ ਹੋ ਜਾਣਗੀਆਂ ਕਿ ਉਹ ਸਦੀਆਂ ਤੱਕ ਨਹੀਂ ਟੁੱਟਣਗੀਆਂ ਤੇ ਭਗਵਿਆਂ ਦੇ 2070 custom jerseys ਤੱਕ ਸਿੱਖ ਤੇ ਸਿੱਖੀ ਦੀ ਹੋਂਦ ਨੂੰ ਖ਼ਤਮ ਕਰਨ ਦੇ ਐਲਾਨ ਨੂੰ ਪੂਰਾ ਹੋਣ ਤੋਂ ਕੋਈ ਤਾਕਤ ਰੋਕ ਨਹੀਂ ਸਕੇਗੀ।