ਇਨਕਲਾਬ ਦੇ ਅਰਥ ਕਦੋਂ ਸਮਝ ਆਉਣਗੇ…?

-ਜਸਪਾਲ ਸਿੰਘ ਹੇਰਾਂ
ਸ਼ਹੀਦ ਭਗਤ ਸਿੰਘ ਨੂੰ ਖ਼ਾਸ ਕਰਕੇ ਨੌਜਵਾਨ ਪੀੜੀ ਇਨਕਲਾਬ ਦਾ ਪ੍ਰਤੀਕ ਮੰਨਦੀ ਹੈ। ਪ੍ਰੰਤੂ ਅੱਜ ਜਿਹੜੀਆਂ ਪ੍ਰਸਥਿਤੀਆਂ ‘ਚੋਂ ਵਰਤਮਾਨ ਨੌਜਵਾਨ ਪੀੜੀ ਲੰਘ ਰਹੀ ਹੈ। ਉਨਾਂ ਪ੍ਰਸਿਥਤੀਆਂ ‘ਚ ਇਨਕਲਾਬ ਦੇ ਅਰਥ ਕੀ ਹੋਣੇ ਚਾਹੀਦੇ ਹਨ ਅਤੇ ਇਨਕਲਾਬੀ ਦਾ ਰਾਹ ਕਿਹੜਾ ਹੋਣਾ ਚਾਹੀਦਾ ਹੈ, ਉਸ ਤੋਂ ਨਵੀਂ ਪੀੜੀ ਜਾਂ ਤਾਂ ਅਣਜਾਣ ਹੈ ਜਾਂ ਫ਼ਿਰ ਕੋਹਾ ਦੂਰ। ਹਰ ਵਰੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਅਤੇ ਜਨਮ ਦਿਹਾੜਾ ਇਸ ਨਵੀਂ ਪੀੜੀ ਵੱਲੋਂ ਸਰੋਂ ਫੁੱਲੀਆਂ, ਤੁਰਲੇ ਵਾਲੀਆਂ ਪੱਗਾਂ ਬੰਨ ਕੇ ਪੂਰੇ ਜੋਸ਼ੋ-ਖਰੋਸ਼ ਨਾਲ ਇਨਕਲਾਬ-ਜ਼ਿੰਦਾਬਾਦ ਦੇ ਆਸ਼ਾਕ ਗੂੰਜਾੳੂ ਨਾਅਰਿਆਂ ਨਾਲ ਮਨਾਇਆ ਜਾਂਦਾ ਹੈ ਪ੍ਰੰਤੂ ਅੱਜ ਵੀ ਦੇਸ਼ ‘ਚ ਹਾਕਮ ਅਤੇ ਜਾਬਰ ਵਰਗ ਵੱਲੋਂ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਦਾ ਸੋਸ਼ਣ ਨਿਰੰਤਰ ਜਾਰੀ ਹੈ। ਇੱਥੇ ਹੀ ਬਸ ਨਹੀਂ ਸਗੋਂ ਸਮਾਜ ਦੇ ਹਰ ਖੇਤਰ ‘ਚ ਚਾਹੇ ਉਹ ਧਾਰਮਿਕ ਖੇਤਰ ਹੈ, ਚਾਹੇ ਰਾਜਨੀਤਿਕ, ਚਾਹੇ ਆਰਥਿਕ, ਚਾਹੇ ਸਮਾਜਿਕ ਤੇ ਚਾਹੇ ਸੱਭਿਆਚਾਰਕ ਹੈ ਹਰ cheap football jerseys ਖੇਤਰ ‘ਚ ਤਾਕਤਵਰ ਧਿਰਾਂ ਵੱਲੋਂ ਕਮਜ਼ੋਰ ਅਤੇ ਮਾੜੀਆਂ ਧਿਰਾਂ ਦਾ ਸੋਸ਼ਣ ਦਿਨੋਂ ਦਿਨ ਵਧ ਰਿਹਾ ਹੈ। ਅਜਿਹੇ ਮਾਹੌਲ ‘ਚ ਇਨਕਲਾਬ-ਜਿੰਦਾਬਾਦ ਦੇ ਨਾਅਰਿਆਂ ਦੇ ਕੀ ਅਰਥ ਰਹਿ ਜਾਂਦੇ ਹਨ।<br />
ਇਹ ਅੱਜ ਦੇ ਦਿਨ ਸੋਚਣ ਅਤੇ ਸਮਝਣ ਦੀ ਵੱਡੀ ਲੋੜ ਹੈ। ਸ਼ਹੀਦ ਭਗਤ ਸਿੰਘ, ਜੁਆਨੀ ਦਾ ਸ਼ੂਕਦਾ ਜੋਸ਼ ਸੀ, ਜਿਹੜਾ ਹਰ ਜ਼ੋਰ-ਜਬਰ, ਜ਼ੁਲਮ, ਧੱਕੇਸ਼ਾਹੀ, ਬੇਇਨਸਾਫ਼ੀ, ਗੁਰਬਤ ਤੇ ਪਾਖੰਡ ਨੂੰ ਤਹਿਸ-ਨਹਿਸ ਕਰਨ ਲਈ ਉਤਾਵਲਾ ਸੀ, ਉਸਦਾ ਇਨਕਲਾਬ, ਜ਼ਿੰਦਾਬਾਦ ਲਈ ਤਾਣਿਆ ‘ਮੁੱਕਾ’ ਜੁਆਨੀ ਲਈ ਚੁੰਬਕੀ ਖਿੱਚ ਹੈ ਅਤੇ ਨੌਜਵਾਨ ‘ਚ ਸ਼ਹੀਦ ਭਗਤ ਸਿੰਘ ਪ੍ਰਤੀ ਇਸੇ ‘ਚੁੰਬਕੀ ਖਿੱਚ’ Pilavı ਕਾਰਣ, ਅੱਜ ਲੋਟੂ ਧਿਰਾਂ ਵੀ ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨਾ ਦੇ ਪਾਖੰਡ ਕਰ ਰਹੀਆਂ ਹਨ। ਅੱਜ ਦਾ ਦਿਨ ਉਨਾਂ ਲੋਕਾਂ ਲਈ ਜਿਹੜੇ ਜਿੳੂਂਦੀ ਜ਼ਮੀਰ ਦੇ ਮਾਲਕ ਹਨ, ਜਿਹੜੇ ਹੱਕ-ਸੱਚ ਦੇ ਪਹਿਰੇਦਾਰ ਹਨ, ਜਿਹੜੇ ਇਨਸਾਫ਼ ਲਈ ਜੂਝਣ ਵਾਲੇ ਹਨ ਅਤੇ ਜਿਹੜੇ ਲੋਕਾਂ ਲਈ ਜਿੳੂਣਾ ਲੋਚਦੇ ਹਨ, ਉਨਾਂ ਲਈ ਅਹਿਮ ਹੀ ਨਹੀਂ, ਸਗੋਂ ਆਤਮ ਚਿੰਤਨ ਦਾ ਦਿਨ ਹੈ, ਕਿਉਂਕਿ ਇਹ ਦਿਹਾੜਾ ਉਸ ਮਹਾਨ ਇਨਕਲਾਬੀ ਦਾ ਸ਼ਹੀਦੀ ਦਿਹਾੜਾ ਹੈ, ਜਿਸਨੇ ਇਸ ਉਕਤ ਪਾਠ ਨੂੰ ਪੜ ਕੇ, ਉਸ ਤੇ ਸਾਬਤ ਕਦਮੀ ਚੱਲਦਿਆਂ ਆਪਣਾ cheap Air Jordans ਬਲੀਦਾਨ ਦਿੱਤਾ। ਸ਼ਹੀਦ ਭਗਤ ਸਿੰਘ ਇੱਕ ਲਹਿਰ ਸੀ, ਇੱਕ ਸੋਚ ਸੀ, ਇਕ ਇਨਕਲਾਬੀ ਵਿਚਾਰਧਾਰਾ ਸੀ, ਕ੍ਰਾਂਤੀ ਦੀ ਸੱਚੀ ਰੂਹ ਸੀ, ਇਸ ਲਈ ਉਸਦਾ ਸ਼ਹੀਦੀ ਦਿਹਾੜਾ, ਫੁੱਲਾਂ ਦੇ ਹਾਰ, ਲੜ ਛੱਡੀ ਸਰੋਂ ਰੰਗੀ ਪੱਗ ਜਾਂ ਸਿਰਫ ਇਨਕਲਾਬ-ਜਿੰਦਾਬਾਦ ਦੇ ਨਾਅਰਿਆਂ ਦੀ ਮੰਗ ਨਹੀਂ ਕਰਦਾ, ਉਹ ਸੰਘਰਸ਼ ਚਾਹੁੰਦਾ ਹੈ, ਪ੍ਰਾਪਤੀ ਅਤੇ ਅਧੂਰੇ ਸੁਫਨਿਆਂ ਦੀ ਪੂਰਤੀ ਮੰਗਦਾ ਹੈ ਅਤੇ ਜਦੋਂ ਤੱਕ ਅਸੀਂ ਉਸ ਇਨਕਲਾਬੀ ਯੋਧੇ ਦੇ ਅਧੂਰੇ ਸੁਫਨਿਆਂ ਦੀ ਪੂਰਤੀ ਦੇ ਰਾਹ ਨਹੀਂ ਤੁਰਦੇ, ਉਦੋਂ ਤੱਕ ਅਸੀਂ ਉਸਨੂੰ ਸਰਧਾਂਜਲੀ ਭੇਂਟ ਕਰਨ ਦੇ ਹੱਕਦਾਰ ਵੀ ਨਹੀਂ ਹਾਂ।
ਸ਼ਹੀਦ ਭਗਤ ਸਿੰਘ ਨੇ ਗੁਲਾਮੀ, ਬੇਇਨਸਾਫ਼ੀ, ਗੁਰਬੱਤ ਅਤੇ ਮਨੁੱਖ ਦੇ ਮੁੱਢਲੇ ਅਧਿਕਾਰਾਂ ਦੇ ਸ਼ੋਸ਼ਣ ਵਿਰੁੱਧ ਜੰਗ ਲੜੀ ਅਤੇ ਉਸ ਸਮਾਜ ਨੂੰ ਸਿਰਜਣ ਦਾ ਨਿਸ਼ਾਨਾ ਸਾਹਮਣੇ ਰੱਖਿਆ, ਜਿਸ ‘ਚ ਕੋਈ ਭੁੱਖਾ ਨਾ ਹੋਵੇ, ਬੇਰੁਜ਼ਗਾਰ ਨਾ ਹੋਵੇ, ਮਨੁੱਖ-ਮਨੁੱਖ ਦਾ ਸ਼ੋਸ਼ਣ ਨਾ ਕਰੇ ਅਤੇ ਅਮੀਰ-ਗਰੀਬ ਦਾ ਵੱਡਾ ਪਾੜਾ ਨਾ ਹੋਵੇ, ਪ੍ਰੰਤੂ ਅੱਜ ਦਾ ਭਾਰਤ ਕਿਵੇਂ ਵੀ ਭਗਤ ਸਿੰਘ ਦੇ ਸੁਫਨਿਆਂ ਦਾ ਦੇਸ਼ ਨਹੀਂ ਹੈ, ਇਸ ਲਈ ਉਸਦੀ ਇਨਕਲਾਬੀ ਰੂਹ, ਜਦੋਂ ਕਰੋੜਾਂ ਭਾਰਤੀਆਂ ਨੂੰ ਕੀੜੇ ਮਕੌੜਿਆਂ ਵਾਲਾ ਜੀਵਨ ਜਿੳੂਂਦਿਆ, ਹਾਕਮ ਧੱਕੇਸ਼ਾਹੀ ਅੱਗੇ ਗਰਦਨਾਂ ਆਕੜਨ ਦੀ ਥਾਂ ਝੁੱਕਦੀਆਂ ਅਤੇ ਗੋਰੇ ਹਾਕਮ ਅੰਗਰੇਜ਼ਾਂ ਦੇ ਰਾਹ ਹੀ ਕਾਲੇ ਹਾਕਮ ਅੰਗਰੇਜ਼ਾਂ ਨੂੰ ਤੁਰਦਿਆਂ ਵੇਖਦੀ ਹੋਵੇਗੀ ਤਾਂ ਉਸਨੂੰ ਇਹ ਫੁੱਲਾਂ ਦੇ ਹਾਰ ਜਾਂ ਚੰਦ ਨਾਅਰੇ, ਸਕੂਨ ਨਹੀਂ ਦੇ ਸਕਦੇ। ਕਰਮਵੀਰ ਯੋਧੇ, ਆਡੰਬਰਾਂ ‘ਚ ਨਹੀਂ ਸੰਘਰਸ਼ ਵਿੱਚ ਭਰੋਸਾ ਰੱਖਦੇ ਹਨ, ਇਸ ਲਈ ਭਗਤ ਸਿੰਘ ਦੀ ਸੋਚ ਤੇ ਠੋਕ ਕੇ ਪਹਿਰਾ ਦੇਣ ਦੇ ਨਾਅਰੇ ਲਾਉਣ ਵਾਲਿਆਂ ਨੂੰ ਅੱਜ ਦੇ ਦਿਹਾੜੇ ਚਿੰਤਨ ਕਰਨਾ ਹੋਵੇਗਾ ਕਿ ਉਹ ਮਹਾਨ ਸ਼ਹੀਦ ਕੀ ਚਾਹੁੰਦਾ ਸੀ ਅਤੇ ਅਸੀਂ ਕੀ ਕਰ ਰਹੇ ਹਾਂ?
ਅੱਜ ਦੇਸ਼ ‘ਚ ਚੰਦ ਸਰਮਾਏਦਾਰ ਘਰਾਣੇ, ਭ੍ਰਿਸ਼ਟ ਸਿਆਸੀ ਆਗੂ ਅਤੇ ਮਾਫ਼ੀਏ ਸਰਗਨੇ, ਭ੍ਰਿਸ਼ਟ ਤੰਤਰ ਦੇ ਸਹਾਰੇ ਦੇਸ਼ ਨੂੰ ਬੰਧੂਆ ਬਣਾਈ ਬੈਠੇ ਹਨ। ਜਿਸ ਹੱਕ ਤੇ ਸੱਚ ਲਈ ਸ਼ਹੀਦ ਭਗਤ ਸਿੰਘ ਨੇ ਜੰਗ ਲੜੀ ਸੀ, ਉਸਦੀ ਅੱਜ ਵੀ ਉਨੀ ਹੀ ਲੋੜ ਹੈ, ਜਿੰਨੀ ਉਸ ਸਮੇਂ ਸੀ, ਅਜ਼ਾਦੀ ਤੇ ਗੁਲਾਮੀ ਦੇ ਫ਼ਰਕ ਦਾ ਅਹਿਸਾਸ ਅੱਜ ਦੇਸ਼ ਦੀ ਬਹੁਗਿਣਤੀ ਗਰੀਬ ਜਨਤਾ ਨੂੰ ਨਹੀਂ ਹੈ, ਉਹ ਗੋਰਿਆਂ ਦੀ ਥਾਂ ਕਾਲੇ ਹਾਕਮਾਂ ਦੀ ਗੁਲਾਮ ਹੋ ਕੇ ਰਹਿ ਗਈ ਹੈ। ਜਦੋਂ ਤੱਕ ਮਨੁੱਖ ਨੂੰ ਮਨੁੱਖ ਵਾਗੂੰ ਜਿੳੂਣ ਦਾ ਹੱਕ ਅਤੇ ਵਾਤਾਵਰਣ ਨਹੀਂ ਮਿਲਦਾ, ਉਦੋਂ ਤੱਕ ਕਿਸੇ ਅਜ਼ਾਦੀ ਦੇ ਉਸ ਲਈ ਕੋਈ ਅਰਥ ਨਹੀਂ, ਭ੍ਰਿਸ਼ਟਾਚਾਰ ਦਿਨੋ-ਦਿਨ ਫੈਲਦਾ, ਸਾਡੇ ਹੱਡ-ਮਾਸ ‘ਚ ਰਚ ਗਿਆ-ਅਸੀਂ ਚੁੱਪ ਰਹੇ, ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦਾ ਗਿਆ-ਕਿਸੇ ਨੇ ਪ੍ਰਵਾਹ ਨਹੀਂ ਕੀਤੀ, ਗਰੀਬ ਲਈ ਕੁੱਲੀ, ਗੁੱਲੀ, ਜੁੱਲੀ ਦਾ ਪ੍ਰਬੰਧ ਛੇ ਦਹਾਕਿਆਂ ‘ਚ ਨਹੀਂ ਹੋ ਸਕਿਆ-ਅਸੀਂ ਮੇਰਾ ਭਾਰਤ ਮਹਾਨ ਕਹਿੰਦੇ ਰਹੇ, ਰੁਜ਼ਗਾਰ ਦੇ ਸਾਰੇ ਰਾਹ ਬੰਦ ਹੋਣ ਕਾਰਣ ਨੌਜਵਾਨ ਨਸ਼ਿਆਂ ‘ਚ ਡੁੱਬ ਗਿਆ-ਅਸੀਂ ਮੇਰਾ ਰੰਗ ਦੇ Wholesale nfl Jerseys ਬਸੰਤੀ ਚੋਲਾ ਗਾ ਕੇ ਸਾਰਦੇ ਰਹੇ, ਸਰਕਾਰ ਫਿਰਕੂ ਜ਼ਹਿਰ ਘੋਲ ਕੇ, ਘੱਟ ਗਿਣਤੀਆਂ ਨੂੰ ਧਮਕਾਉਂਦੀ ਰਹੀਆਂ-ਅਸੀਂ ਦੇਸ਼ ਦੀ ਏਕਤਾ ਤੇ ਆਖੰਡਤਾ ਦੀ ਜੈ-ਜੈ ਕਾਰ ਕਰਦੇ ਰਹੇ, ਮਹਿੰਗਾਈ ਨੇ ਗਰੀਬ ਦਾ ਚੁੱਲਾ ਠੰਡਾ ਕਰ ਦਿੱਤਾ, ਪ੍ਰੰਤੂ ਸਾਨੂੰ ਟੀ. ਵੀ. ‘ਤੇ ਚੱਲਦੇ ਅਸ਼ਲੀਲਤਾ ਭਰੇ ਪ੍ਰੋਗਰਾਮਾਂ ਤੇ ਕ੍ਰਿਕਟ ਦੀ cheap oakleys sunglasses ਖੇਡ ਵੇਖਣ ਜਾਂ ਜੋਤਸ਼ੀਆਂ, ਤਾਂਤਰਿਕਾਂ ਤੋਂ ਛਿੱਲ ਲੁਹਾਉਣ ਤੋਂ  ਫੁਰਸਤ ਨਹੀਂ ਮਿਲੀ, ਕੀ ਅਜਿਹੇ ਅਜ਼ਾਦ ਭਾਰਤ ਦੀ ਕਲਪਨਾ ਕਦੇ ਭਗਤ ਸਿੰਘ ਨੇ ਕੀਤੀ ਹੋਵੇਗੀ?
ਸੰਘਰਸ਼ ਦਾ ਰਾਹ ਛੱਡ ਕੇ, ਕੀੜੇ ਮਕੌੜਿਆਂ ਵਾਗੂੰ ਰੀਂਗਣ ਵਾਲੇ, ਉਸ ਇਨਕਲਾਬੀ ਦੇ ਵਾਰਿਸ ਨਹੀਂ ਹੋ ਸਕਦੇ। ਇਸ ਲਈ ਭਲਕੇ ਉਨਾਂ ਲੋਕਾਂ ਨੂੰ ਜਿਹੜੇ ਸ਼ਹੀਦ ਭਗਤ ਸਿੰਘ ਨੂੰ ਸੱਚੀ-ਮੁੱਚੀ ਦਿਲੋ ਪਿਆਰ ਕਰਦੇ ਹਨ ਅਤੇ ਉਸਦੀ ਸੋਚ ਨੂੰ ਸਲਾਮ ਕਰਦੇ ਹਨ, ਉਨਾਂ ਨੂੰ ਇੱਕ ਵਾਰ ਆਪਣੇ ਮਨਾਂ ‘ਚ ਝਾਤੀ ਮਾਰਕੇ ਵੇਖਣਾ ਹੀ ਪਵੇਗਾ ਕਿ ਉਨਾਂ ਦੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸਰਧਾਂਜਲੀ ਕੀ ਹੋਵੇਗੀ?
ਭਗਤ ਸਿੰਘ ਦਾ ਕਥਨ ਹੈ- ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਜਨਤਾ ਦੀ ਮਾਨਸਿਕ ਅਜ਼ਾਦੀ ਜਰੂਰੀ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਜਨਤਾ ਦੇ ਆਰਥਿਕ ਪੱਧਰ ਨੂੰ ਉਚਾ ਚੁੱਕਿਆ ਜਾਵੇ, ਤੇ ਉਸ ਨੂੰ ਕਿਸਮਤਵਾਦ ਦੇ ਚੱਕਰ ਵਿਚੋਂ ਬਾਹਰ ਕੱਢਿਆ ਜਾਵੇ।