ਆਪ ਵਾਲਿਓ ਗ਼ਲਤੀ ਮੰਨ ਲੈਣੀ ਚਾਹੀਦੀ ਹੈ…

ਪੰਜਾਬ ਦੇ ਚੋਣ ਨਤੀਜੇ ਆ ਗਏ, ਕਾਂਗਰਸ ਦੀ ਸਰਕਾਰ ਬਣ ਗਈ, ਭਲਕ ਤੋਂ ਸਰਕਾਰ ਦੀ ਬਕਾਇਦਾ ਕਾਰਵਾਈ ਸ਼ੁਰੂ ਹੋ ਜਾਣੀ ਹੈ।
ਜਿੱਤ ਹਾਰ ਦੀ ਸਮੀਖਿਆ ਹਾਰੀਆਂ ਹੋਈਆਂ ਧਿਰਾਂ ਕਰਦੀਆਂ ਰਹਿਣਗੀਆਂ, ਚਾਹੀਦਾ ਤਾਂ ਇਹ ਹੁੰਦਾ ਹੈ ਕਿ ਸਮੀਖਿਆ ਕਰਦਿਆਂ ਗਲਤੀਆਂ ਤੋਂ ਸਿੱਖਿਆ ਜਾਵੇ, ਕਮੀਆਂ ਦੂਰ ਕੀਤੀਆਂ ਜਾਣ, ਪਰ ਪੰਜਾਬ ਦੀ ਮੁੱਖ ਵਿਰੋਧੀ ਧਿਰ ਇਸ ਪਾਸੇ ਧਿਆਨ ਦੇਣ ਦੀ ਬਜਾਏ ਮੁੜ ਗਲਤੀਆਂ ਕਰਦੀ ਜਾ ਰਹੀ ਹੈ, ਕਲਮਾਂ ਸਾਵਧਾਨ ਕਰ ਰਹੀਆਂ ਨੇ, ਵਰਜ ਰਹੀਆਂ ਨੇ, ਮੰਨਣਾ ਨਾ ਮੰਨਣਾ ਇਸ ਧਿਰ ਦੇ ਮੂਹਰੈਲਾਂ ਦਾ ਕੰਮ ਹੈ..
ਜਸਪਾਲ ਸਿੰਘ ਹੇਰਾਂ ਨੇ ਕਿਹਾ ਹੈ ਕਿ
ਆਪ ਵਾਲਿਓ ਗ਼ਲਤੀ ਨੂੰ ਗ਼ਲਤੀ ਮੰਨ ਲੈਣਾ ਚਾਹੀਦਾ ਹੈ…
ਗਲਤੀ ਮੰਨ ਲੈਣੀ ਤੇ ਗ਼ਲਤੀ ‘ਚ ਸੁਧਾਰ ਕਰਨ ਦਾ ਸੱਚੇ ਮਨੋਂ ਯਤਨ ਕਰਨਾ, ਜੀਵਨ ‘ਚ ਪ੍ਰਾਪਤੀਆਂ ਦਾ ਅਧਾਰ ਬਣਦਾ ਹੈ। ਗ਼ਲਤੀ ਨੂੰ ਨਾਂ ਮੰਨਣਾ, ਗ਼ਲਤੀ ਤੇ ਮਿੱਟੀ ਪਾਉਣ ਦਾ ਯਤਨ ਕਰਨਾ ਜਾਂ ਗ਼ਲਤੀ ਨੂੰ ਕਿਸੇ ਹੋਰ ਸਿਰ ਥੋਪਣਾ, ਤਬਾਹੀ ਦੀ ਨੀਂਹ ਪੁੱਟ ਦਿੰਦੇ ਹਨ। ਗ਼ਲਤੀ ਨੂੰ ਨਾਂ ਮੰਨਣ ਵਾਲਾ ਕੋਈ ਵਿਅਕਤੀ, ਕੋਈ ਧਿਰ, ਕੋਈ ਪਾਰਟੀ, ਕੋਈ ਹਾਕਮ, ਅੱਜ ਵੀ ਨਹੀਂ ਤੇ ਕੱਲ ਵੀ ਨਹੀਂ, ਇਹ ਕੁਦਰਤ ਦਾ ਨਿਯਮ ਹੈ, ਜਿਸਦੀ ਕੋਈ ਉਲੰਘਣਾ ਨਹੀਂ ਕਰ ਸਕਦਾ। ਆਮ ਆਦਮੀ ਪਾਰਟੀ, ਜਿਸਨੂੰ ਲੋਕਾਂ ਨੇ ਦੇਸ਼ ਦੀ ਰਾਜਨੀਤੀ ‘ਚ ਕ੍ਰਾਂਤੀ ਅਤੇ ਤਬਦੀਲੀ ਦੀ ਬੁਨਿਆਦ ਸਮਝਿਆ ਸੀ, ਉਸ ਤੇ ray ban sunglasses sale ਅੱਖਾਂ ਮੀਚ ਕੇ ਭਰੋਸਾ ਕਰਨ ਦਾ ਯਤਨ ਕੀਤਾ ਸੀ, ਪ੍ਰੰਤੂ ਇਸ ਕ੍ਰਾਂਤੀ ਤੇ ਤਬਦੀਲੀ ਦੇ ਕਰਤੇ-ਧਰਤਿਆਂ ਦੀ ਕਹਿਣੀ ਤੇ ਕਰਨੀ ‘ਚ ਜ਼ਮੀਨ ਅਸਮਾਨ ਦਾ ਫ਼ਰਕ ਹੋਣ ਕਾਰਣ, ਜਿਹੜੀ ਜਿੱਤ, ਜਿਹੜੀ ਪ੍ਰਾਪਤੀ ਉਹਨਾਂ ਦੀ ਝੋਲੀ ‘ਚ ਸਮਝੀ ‘ਚ ਜਾ ਰਹੀ ਸੀ, ਉਹ ਉਹਨਾਂ ਲੋਕਾਂ ਨੇ ਹੀ ਵਾਪਸ ਖੋਹ ਲਈ ਜਿਹੜੇ ਇਸ ਨੂੰ ਆਪ ਦੀ ਝੋਲੀ ਪਾਉਣ ਲਈ ਕਾਹਲੇ ਸਨ। ”ਪਾਸਾ ਪੁੱਠਾ ਪੈ ਜਾਣਾ”, ਸੁਣਨ ਤੇ ਲਿਖਣ ਨੂੰ ਤਾਂ Wholesale Jerseys ਬਹੁਤਾ ਔਖਾ ਨਹੀਂ ਲੱਗਦਾ, ਪ੍ਰੰਤੂ ਇਸ ਦਾ ਪ੍ਰਭਾਵ ਬੇਹੱਦ ਦੁੱਖਦਾਈ ਤੇ ਨਿਰਾਸ਼ਾਜਨਕ ਹੁੰਦਾ ਹੈ। ਇਹ ਪ੍ਰਭਾਵ ਹੌਸਲੇ, ਉਤਸ਼ਾਹ ਤੇ ਨਿਸ਼ਾਨੇ ਸਭ ਨੂੰ ਤੋੜ ਕੇ ਰੱਖ ਦਿੰਦਾ ਹੈ। ਵੋਟ ਨੂੰ ‘ਮੱਤ’ ਵੀ ਆਖਿਆ ਜਾਂਦਾ ਹੈ। ਭਾਵ ਵੋਟਰ ਦੀ ਬੁੱਧੀ ਦਾ ਫੈਸਲਾ। ਹੁਣ ਜਦੋਂ ਪੰਜਾਬ ਦੇ ਵੋਟਰਾਂ ਦੀ ਬੁੱਧੀ ਦਾ ਫੈਸਲਾ ਆਪ cheap nfl jerseys ਦੇ ਵਿਰੁੱਧ ਗਿਆ ਹੈ ਤਾਂ ਆਪ ਵੱਲੋਂ ਇਸ ਫੈਸਲੇ ਨੂੰ ਵੀ ਪ੍ਰਵਾਨ ਕਰਨ ਤੋਂ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ।
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਤੱਕ ਕਿਸੇ ਨੇ ਵੀ ਹਾਰ ਦੀ ਜੁੰਮੇਵਾਰੀ ਕਬੂਲਣ ਦੀ ਲੋੜ ਨਹੀਂ ਸਮਝੀ। ਪਾਰਟੀ ਦੀ ਅਣਕਿਆਸੀ ਹਾਰ ਹੋਈ ਹੈ। ਸਿਰਫ਼ ਵੋਟ ਮਸ਼ੀਨਾਂ ਤੇ ਦੋਸ਼ ਦੇਣ ਨਾਲ, ਇਸ ਹਾਰ ਤੋਂ ਪੱਲਾ ਝਾੜਨਾ, ਗ਼ਲਤੀ ਨਾਂ ਮੰਨਣਾ ਹੈ। ਜਿਸ ਪੰਜਾਬ ‘ਚ ਆਪ ਦੀ ਹਨੇਰੀ ਵੱਗਦੀ ਸੀ। ਐਨ. ਆਰ. ਆਈ. ਵੀਰਾਂ ਨੇ ਕਰੋੜਾਂ ਰੁਪਏ ਤੋਂ ਇਲਾਵਾ ਖ਼ੁਦ ਪੰਜਾਬ ਆ ਕੇ ਦਿਨ ਰਾਤ ਮਿਹਨਤ ਕੀਤੀ ਉਸ ਦੇ ਬਾਵਜੂਦ ਪੰਜਾਬੀ ਫੈਸਲਾ ਆਪ ਦੇ ਹੱਕ ‘ਚ ਨਹੀਂ ਨਿਕਲਿਆ, ਫ਼ਿਰ ਵੀ ਇਹ ਨਾਂ ਮੰਨਣਾ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਗ਼ਲਤੀ ਹੋਈ ਹੈ, ਸਿਰਫ਼ ਹੰਕਾਰ ਤੇ ਮਹਾਂਮੂਰਖਤਾ ਦਾ ਪ੍ਰਗਟਾਵਾ ਕਰਦਾ ਹੈ।
”ਪੰਜਾਬ, ਪੰਜਾਬੀਆਂ ਦਾ” ਕੀ ਇਹ ਨਾਅਰਾ, ਕੇਜਰੀਵਾਲ ਦੇ ਕੰਨਾਂ ਤੱਕ ਨਹੀਂ ਪੁੱਜਿਆ ਹੋਵੇਗਾ?
ਜੇ ਪੁੱਜਿਆ ਸੀ ਤਾਂ ਹਜ਼ਾਰਾਂ ਦੋਸ਼ ਲੱਗਣ ਦੇ ਬਾਵਜੂਦ ਦਿੱਲੀ ਟੀਮ ਨੂੰ ਹੀ ਪੰਜਾਬੀਆਂ ਸਿਰ ਕਿਉਂ ਠੋਸੀ ਰੱਖਿਆ? ਛੋਟੇਪੁਰ ‘ਤੇ ਇਕ ਦੋਸ਼ ਲੱਗਣ ਨਾਲ ਹੀ ਉਸਦਾ ‘ਝਟਕਾ’ ਹੋ ਗਿਆ, ਪ੍ਰੰਤੂ ਦਿੱਲੀ ਟੀਮ ਨੂੰ ਹਜ਼ਾਰਾਂ ਦੋਸ਼ ਲੱਗਣ ਦੇ ਬਾਵਜੂਦ ਇਕ ਕਾਰਣ ਦੱਸੋ ਨੋਟਿਸ ਤੱਕ ਜਾਰੀ ਨਹੀਂ ਨਹੀਂ ਕੀਤਾ ਗਿਆ।
ਪੰਜਾਬੀਆਂ ਵੱਲੋਂ ਵਾਰ-ਵਾਰ ਜ਼ੋਰ ਦੇਣ ‘ਤੇ ਕਿ ਕਿਸੇ ਯੋਗ ਪੰਜਾਬੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ ਜਾਵੇ, ਆਪ ਆਗੂਆਂ ਨੇ ਮੀਸਣੀ ਦੜ ਵੱਟੀ ਰੱਖੀ। ਜਿਸ ਕਾਰਣ ਪੰਜਾਬੀਆਂ ਦੇ ਮਨ ‘ਚ ‘ਭਈਏ’ ਮੁੱਖ ਮੰਤਰੀ ਦੀ ਸ਼ੰਕਾ ਵਾਰ ਵਾਰ ਫ਼ਨ ਚੁੱਕਣ ਲੱਗ ਪਈ। ਦਿੱਲੀ ਦੀ ਗ਼ੁਲਾਮੀ ਨੂੰ ਪੰਜਾਬੀ ਭਲਾ ਖੁਸ਼ੀ-ਖੁਸ਼ੀ ਕਿਵੇਂ ਕਬੂਲ ਸਕਦੇ ਹਨ। ਕੇਜਰੀਵਾਲ ਵੱਲੋਂ ਪਾਰਟੀ ਦਾ ਨੇਤਾ, ਜਿਸਨੇ ਵਿਰੋਧੀ ਧਿਰ ਦਾ ਆਗੂ ਬਣਨਾ ਹੈ, ਉਸਦੀ ਚੋਣ Jídelníček ਵੀ ਪੰਜਾਬ ਦੀ ਧਰਤੀ ਦੀ ਥਾਂ ਦਿੱਲੀ ‘ਚ ਕੀਤੀ ਗਈ। ਜਿਸਨੇ ਪੰਜਾਬੀਆਂ ਦੇ ਉਸ ਸ਼ੰਕੇ ਦੀ ਪੁਸ਼ਟੀ ਕਰ ਦਿੱਤੀ ਕਿ ‘ਦਿੱਲੀ’ ਨੇ ਪੰਜਾਬ ਤੇ ਭਾਰੂ ਰਹਿਣਾ ਸੀ। ਗ਼ਲਤੀਆਂ ਇਕ ਨਹੀਂ ਅਨੇਕਾਂ ਹੋਈਆਂ ਹਨ। ਪ੍ਰੰਤੂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉਨਾਂ ਗ਼ਲਤੀਆਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਫ਼ਿਰ ਉਨਾਂ ਨੂੰ ਗ਼ਲਤੀਆਂ ਨੂੰ ਸੁਧਾਰਿਆ ਕਿਵੇਂ ਜਾਵੇਗਾ?
ਪੰਜਾਬ ਨੇ ਜੇ ਆਮ ਆਦਮੀ ਪਾਰਟੀ ਨੂੰ ਆਪਣਾ ਪਿਆਰ, ਮਾਣ ਤੇ ਸਤਿਕਾਰ ਰੱਜ ਕੇ ਦਿੱਤਾ ਤਾਂ ਆਮ ਆਦਮੀ ਪਾਰਟੀ ਨੂੰ ਉਸਦਾ ਮੁੱਲ ਮੋੜਣਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੋਵੇਗਾ ਜੇ ਆਮ ਵਾਲੇ ਜ਼ਮੀਨੀ ਹਕੀਕਤਾਂ ਨੂੰ ਸਮਝਣ, ਉਨਾਂ ਦਾ ਮੁਲਾਂਕਣ ਕਰਨ, ਆਪਣੇ ਆਪ ਨੂੰ ਉਨਾਂ ਅਨੁਸਾਰ ਢਾਲਣ, ਆਪਣੇ ਆਪ ‘ਚ ਨਿਮਰਤਾ ਪੈਦਾ ਕਰਨ।
ਲੰਬੇ ਸਮੇਂ ਬਾਅਦ ਪੰਜਾਬ ‘ਚ ਤੀਜੇ ਬਦਲ ਦੀ ਉਮੀਦ ਬੱਝੀ ਸੀ, ਪ੍ਰੰਤੂ ਆਪ ਆਗੂਆਂ ਦੀਆਂ ਗ਼ਲਤੀਆਂ ਕਾਰਣ ਉਹ ਉਮੀਦ ਮਿੱਟੀ ‘ਚ ਮਿਲ ਗਈ ਤੇ ਪੰਜਾਬ ਕਿੰਨੇ ਕੁ ਵਰੇ ਹੋਰ ਪਿੱਛੇ ਚਲਾ ਗਿਆ ਹੈ। ਇਸਦਾ ਅੰਦਾਜ਼ਾ ਆਪ ਵਾਲਿਆਂ ਨੂੰ ਵੀ ਨਹੀਂ ਹੋਣਾ। ਲੋਕਤੰਤਰ ‘ਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਅਤੇ ਤਬਦੀਲੀ ਦੀ ਸੰਭਾਵਨਾ ਦਾ ਬਣੇ ਰਹਿਣਾ, ਬਹੁਤ ਜ਼ਰੂਰੀ ਹਨ। ਅਸੀਂ ਸਮਝਦੇ ਹਾਂ ਕਿ ਜੇ ਆਪ ਵਾਲਿਆਂ ਨੇ ਗ਼ਲਤੀਆਂ ਤੋਂ ਸਬਕ ਨਾ ਲਿਆ ਤਾਂ ਪਾਰਟੀ ਨੂੰ ਵੱਡਾ ray ban sunglasses ਖੋਰਾ ਲੱਗ ਸਕਦਾ ਹੈ। ਸਥਾਪਿਤ ਧਿਰਾਂ ਪਹਿਲਾ ਹੀ ਆਪ ਨੂੰ ਹਾਸ਼ੀਏ ਤੇ ਧੱਕਣ ਲਈ ਕਾਹਲੀਆਂ ਹਨ। ਇਸ ਲਈ ਚੰਗਾ ਹੋਵੇ ਕੇਜਰੀਵਾਲ ਆਪਣੀਆਂ ਸੱਜੀਆਂ-ਖੱਬੀਆਂ ਬਾਹਾਂ ਨੂੰ ਇਕ ਵਾਰ ਜ਼ਰੂਰ ਪੁੱਛੇ ਕਿ ”ਸਾਰਾ ਪੰਜਾਬ ਕੇਜਰੀਵਾਲ ਨਾਲ” ਕਿਉਂ ਨਹੀਂ ਆਇਆ। ਕਿੱਥੇ-ਕਿੱਥੇ ਗ਼ਲਤੀਆਂ ਹੋਈਆਂ? ਹੋ ਸਕਦਾ ਹੈ ਕਿ ਭਵਿੱਖ ਲਈ ਕੋਈ ਸਬਕ ਨਿੱਖਰ ਕੇ ਸਾਹਮਣੇ ਆ ਜਾਵੇ। ਜੇ ”ਉੱਠ ਨਾ ਸਕਾ ਆਪ ਫਿੱਟੇ ਮੂੰਹ ਗੋਡਿਆਂ ਦੇ” ਹੀ ਕਹੀ ਜਾਣਾ, ਫ਼ਿਰ Àੁੱਠਣ ਤੇ ਉੱਠ ਕੇ ਚੱਲਣ ਨੂੰ ਕੋਈ ਮਦਦ ਨਹੀਂ ਕਰਦਾ, ਸਭ ਦਰੜ ਕੇ ਲੰਘ ਜਾਂਦੇ ਹਨ, ਫੇਰ ਆਪ ਵਾਲਿਓ ਤੁਸੀਂ ਵੀ ਇਸ ਹਸ਼ਰ ਲਈ ਤਿਆਰ ਰਹੋ।