ਬੰੰਦੇ ਨੂੰ ਯਾਰੋ ਬੰਦਾ ਖਾ ਗਿਆ

ਗੁਰਮੀਤ ਪਲਾਹੀ
ਖ਼ਬਰ ਹੈ ਕਿ ਭਾਰਤ-ਪਾਕਿ ਅੰਤਰ ਰਾਸ਼ਟਰੀ ਸਰਹੱਦ ਤੇ ਬੀ.ਐਸ.ਐਫ ਦੇ ਜਵਾਨਾਂ ਨੇ ਪਾਕਿਸਤਾਨ ਵਲੋਂ ਭਾਰਤ ‘ਚ ਭੇਜੀ ਜਾਂਦੀ ਹੈਰੋਇਨ ਜਿਸਦੀ ਕੀਮਤ 30 ਕਰੋੜ ਬਣਦੀ ਹੈ, ਫੜੀ ਹੈ। ਇਹ ਹੈਰੋਇਨ ਪੀਲੀ ਟੇਲ ਦੇ ਅੰਦਰ ਭਾਰਤ ਦੇ 40 ਮੀਟਰ ਹੱਦ ਵਿੱਚ ਬਰਾਮਦ ਹੋਈ ਹੈ। ਹੈਰੋਇਨ ਦੀ ਇਹ ਤਸਕਰੀ ਪਾਕਿਸਤਾਨ ਦੀ ਸਰਹੱਦ ਤੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵੱਲ ਦੇ ਪਾਸੇ ਵੱਲ ਲਗਾਤਾਰ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਪੰਜਾਬ ਦੇ ਨੌਜਵਾਨ ਇਸ ਨਸ਼ੇ ਦੀ ਬੁਰੀ ਤਰਾਂ ਲਪੇਟ ਵਿੱਚ ਆਏ ਹੋਏ ਹਨ।
ਕਿਧਰੇ ਕਿਸੇ ਦੀਆਂ ਅੱਖਾਂ ਦਾ ਤਾਰਾ ਲੁਟਕ ਗਿਆ। ਕਿਧਰੇ ਕਿਸੇ ਦਾ ਬਹੁਤ ਹੀ ਪਿਆਰਾ ਤੁਰ ਗਿਆ। ਰੁਜ਼ਗਾਰ, ਰੋਟੀ ਦਾ ਸਤਾਇਆ ਨਸ਼ਿਆਂ ਦੀ ਮਾਰ’ਚ ਆਇਆ, ਉਹ ਮਰ ਗਿਆ। ਉਹ ਵਿਚਾਰਾ ਸੀ। ਉਹਦੀ ਮੌਤ ਤੇਬ੍ਰਿਹਾ ਮਾਰੀ ਕੂੰਜ ਵਰਗੀ ਮਾਂ, ਧੀ, ਭੈਣ , ਬਾਪੂ, ਭਰਾ ਕੁਰਲਾਏ। ਉਹਨਾਂਵੈਣ ਪਾਏ, ਕੀਹਨੇ ਸੁਣੇ- ਤਸਕਰ ਨੇ?
ਸਰਕਾਰ ਨੇ?
ਹਾਕਮ ਨੇ?
ਨੇਤਾ ਨੇ?
ਕਿਸਨੂੰ ਵਿਹਲ ਹੈ ਕੁਰਲਾਹਟ ਸੁਨਣ ਦੀ?
ਉਹਨਾਂਨੂੰ ਤਾਂਵਿਹਲ ਆ ਨੋਟਾਂ ਤੇ ਵੋਟਾਂ ਦੇ, ਬੰਡਲ ਇਕੱਠੇ ਕਰਨ ਦੀ, ਜਾਂ ਫਿਰ ਤ੍ਰਿਕੜਮ ਲੜਾਉਣ ਦੀ, ਮਰਿਆਂ ਦੀਆਂ ਲਾਸ਼ਾਂ ਉਤੇ ਭੰਗੜੇ ਪਾਉਣ ਦੀ।
ਵੇਖੋ ਨਾ ਫਿਰਕੂਆਂ ਨੇ ਪੰਜਾਬ ਖਾ ਲਿਆ। ਹਾਕਮਾਂ ਨੇ ਪੰਜਾਬ ਦਾ ਪਾਣੀ ਡੀਕਾਂ ਲਾ ਪੀ ਲਿਆ। ਖਾਦਾਂ, ਰਸਾਇਣਾਂ, ਨਸ਼ਿਆਂ, ਪੰਜਾਬੀਆਂ ਦਾ ਸਰੀਰ ਬੀਮਾਰੀਆਂ ਦਾ ਗੁਲਾਮ ਬਣਾ ਲਿਆ। ਮਾਫੀਏ ਨੇ ਬਜਰੀ ਰੇਤਾ ਖਾ ਲਿਆ, ਤੇ ਲੋਟੂ ਅਧਿਕਾਰੀਆਂ ਨੇ ਪੰਜਾਬ ਦੀ ਜੜ ਚ ਭ੍ਰਿਸ਼ਟਾਚਾਰੀ ਤੇਲ ਦੇ ਕੇ ਇਹਨੂੰ ਕਮਲਾ cheap nfl jerseys shop ਬਣਾ ਲਿਆ। ਹਾਕਮਾਂ ਨੇ ਰੁਜ਼ਗਾਰ ਦੀ ਥਾਂ ਕਿਰਤੀ ਲੋਕਾਂ ਨੂੰ ਮੁਫਤ ਆਟੇ, ਦਾਣੇ ਦਾਲਾਂ ਦੀ ਚਾਟੇ ਲਾ ਲਿਆ ਅਤੇ ਮਾਂ- ਬੋਲੀ ਪੰਜਾਬੀ ਨੂੰ ਵੀ ਹਥਿਆ ਲਿਆ।
ਵੇਖੋ ਭਾਈ, ਵੇਖੋ ਇਹ ਕਿਹੋ ਜਿਹਾ ਯੁੱਗ ਆ ਗਿਆ, ਬੰਦਾ ਬੰਦੇ ਨੂੰ ਯਾਰੋ ਖਾ ਗਿਆ।
ਇਕ ਹੋਰ ਖਬਰ ਬਾਰੇ ਗੁਰਮੀਤ ਹੁਰੀਂ ਆਖਦੇ ਨੇ ਕਿ ..
ਕਿੰਨੀ ਵਾਰੀ ਬਦਲੀਆਂ ਰੁੱਤਾਂ, ਸਾਡਾ ਮੌਸਮ ਆਇਆ ਨਾ
ਇਹਨੀਂ ਦਿਨੀਂ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਜਿਥੇ 11 ਮਾਰਚ ਨੂੰ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਤੇ ਲੱਗੀਆਂ ਹੋਈਆਂ ਹਨ, ਉਥੇ ਚਾਰੇ ਪਾਸੇ ਇਹੋ ਚਰਚਾ ਹੈ ਕਿ ਇਸ ਵੇਰ ਸੱਤਾ ਦੇ ਪਲੜੇ ਤੇ ਕਿਹੜੀ ਰਾਜਸੀ ਧਿਰ ਭਾਰੂ ਰਹੇਗੀ ਤੇ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਕੌਣ?
ਵਿਧਾਨ ਸਭਾ ਚੋਣਾਂ ‘ਚ ਤਿੰਨ ਧਿਰੀ ਮੁਕਾਬਲੇ ਹੋਏ ਹਨ। ਪਰ ਪਹਿਲੀ ਵਾਰ ਹੈ ਕਿ ਸਰਕਾਰ ਕਿਸ ਪਾਰਟੀ ਦੀ ਬਣੇਗੀ ਇਸ ਬਾਰੇ ਵਿਸ਼ਲੇਸ਼ਕ ਤੇ ਪੱਤਰਕਾਰੀ ਦੇ ਪੰਡਿਤ ਵੀ ਭੰਬਲਬੂਸੇ ‘ਚ ਹਨ।
ਕੋਈ ਦਿੱਲੀਓਂ ਗਰਜਿਆ, ਕੋਈ ਅੰਮ੍ਰਿਤਸਰੋਂ, ਕੋਈ ਅਨੰਦਪੁਰੋਂ ਬੋਲਿਆ, ਕੋਈ ਚੰਡੀਗੜੋਂ। ਕੋਈ ਲੁਧਿਆਣਿਓ ਦਹਾੜਿਆ ਕੋਈ ਲੰਬੀਉਂ। ਕੋਈ ਜਲੰਧਰੋਂ ਕੂਕਿਆ ਕੋਈ ਗੁਰਦਾਸਪੁਰੋਂ। ਸਭਨਾਂ ਨੇ ਰਾਗ ਇਕੋ ਅਲਾਪਿਆ.. “
ਕਰ ਦਿਓ ਮੇਰੀ ਕੁਰਸੀ ਪੱਕੀ“
ਕੋਈ ਮੇਰੇ ਦਰਦਾਂ ਨੂੰ ਪੜਕੇ ਰੋਇਆ,
ਕੋਈ ਮੇਰੇ ਦਰਦਾਂ ਨੂੰ ਗਾ ਕੇ ਰੋਇਆ
ਪਰ ਅੰਤ ਇਹੋ ਆਖ ਮੈਥੋਂ ਭਿੱਖਿਆ ਮੰਗਦਾ ਰਿਹਾ “ ਵੋਟ ਜਨਤਾ ਜੀ ਮੈਨੂੰ ਪਾਇਓ“। ਤਮਾਸ਼ਾ ਖ਼ਤਮ ਅਤੇ ਪੈਸਾ ਹਜ਼ਮ। ਜਨਤਾ ਦਾ ਕਿਸੇ ਢਿੱਡ ਨਹੀਂ ਨਾਪਿਆ, ਕਿਸੇ ਉਹਦੇ ਮਨ ਦੀ ਥਾਹ ਨਹੀਂ ਲਈ।
ਇੱਕ ਆਇਆ, ਦੂਜਾ ਚਲਾ ਗਿਆ। ਤੀਜਾ ਆਇਆ, ਚੌਥਾ ਪਾਲਾ ਬਦਲ ਗਿਆ। ਅਕਾਲੀ ਆਇਆ, ਭਾਜਪਾ ਆਈ। ਕਾਂਗਰਸ ਆਈ, ਆਪ ਆਈ, ਖੱਬੀ ਆਈ, ਸੱਜੀ ਆਈ। ਤਿੱਖੀ ਆਈ, ਠੰਡੀ ਆਈ। ਗਰਮ ਆਈ, ਸਰਦ ਆਈ। ਹਰ ਪਾਰਟੀ ਦੇ ਨੇਤਾ ਦਾ ਚਿਹਰਾ ਇਕੋ ਵੇਖਿਆ।
ਕਰੂਰ, ਕਰੂਪ, ਤਿੱਖਾ, ਸ਼ੈਤਾਨੀ, ਵਿੰਗਾ, ਟੇਢਾ, ਵਲਦਾਰ, ਛਲਦਾਰ।
ਜਨਤਾ ਝਾਕਦੀ ਰਹੀ। ਜਨਤਾ ਵਾਚਦੀ ਰਹੀ। ਲੱਭਦੀ ਰਹੀ, ਵੈਣ ਪਾਉਂਦੀ ਰਹੀ, ਡੁਸਕਦੀ ਰਹੀ, ਤੇ ਸੋਚਦੀ ਰਹੀ “ਕਿੰਨੀ ਵਾਰੀ ਬਦਲੀਆਂ ਰੁੱਤਾਂ, ਸਾਡਾ ਮੌਸਮ ਆਇਆ ਨਾ“
ਇਕ ਹੋਰ ਖਬਰ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਰ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਚੁੱਪ ਬੈਠੇ ਹੋਏ ਪਾਵਰਕਾਮ ਨੇ ਵਿਧਾਨ ਸਭਾ ਚੋਣਾਂ ਖਤਮ ਹੁੰਦੇ ਸਾਰ ਲੰਬੀ ਹਲਕੇ ਦੇ ਬਿਜਲੀ ਖਪਤ ਦੇ ਡਿਫਾਲਟਰਾਂ ‘ਤੇ ਸ਼ਿਕੰਜਾ ਕੱਸ ਦਿਤਾ । ਅਤੇ ਉਹਨਾਂ ਦੇ ਮੀਟਰ ਤੱਕ ਪੁਟਣੇ ਸ਼ੁਰੂ ਕਰ ਦਿਤੇ ਹਨ। ਬਾਦਲ ਪਰਿਵਾਰ ਦੇ ਚਹੇਤੇ ਦਿਆਲ ਸਿੰਘ ਕੋਲਿਆਂਵਾਲੀ ਸਮੇਤ 50 ਤੋਂ ਜਿਆਦਾ ਖਪਤਕਾਰਾਂ ਦੇ ਮੀਟਰਾਂ ਦੀ ਸਪਲਾਈ ਕੱਟ ਦਿਤੀ ਗਈਹੈ। ਇਕੱਲੇ ਕੋਲਿਆਂਵਾਲੀ ਦੇ 23 ਲੱਖ ਦੇ ਕਰੀਬ ਬਿਜਲੀ ਬੋਰਡ ਦਾ ਬਕਾਇਆ ਹੈ ।
ਲਉ ਜੀ ਹੁਣ ਤਾਂ ਗੱਲ ਪੱਕੀ ਹੀ ਨਿੱਤਰ ਆਈ ਆ ਕਿ “ਸਰਕਾਰ” ਦੀ ਸਵਾਰੀ ਬੱਸ ਗਈ ਕਿ ਗਈ । ਜਿਹੜੇ ਅਧਿਕਾਰੀ “ਜਥੇਦਾਰਾਂ” “ਜੱਫੇਮਾਰਾਂ”, “ਵੱਡਿਆਂ” ਤੋਂ ਡਰਦੇ ਘੁਰਨਿਆਂ ‘ਚ ਵੜੇ ਬੈਠੇ ਹੋਏ ਸਨ, ਭਾਈ ਉਹ ਵੀ ਆਪਣੇ ਅਸਲੀ ਰੂਪ ‘ਚ ਬਾਹਰ ਆ ਰਹੇ ਆ।ਵੇਖੋ ਨਾ “ਬਾਬਿਆਂ” ਨੇ ਤਾਂ ਪੰਜਾਬ ਦੇ 117 ਹਲਕਿਆਂ ਦੇ 117 ਜਗੀਰਦਾਰ ਨਿਯੁੱਕਤ ਕੀਤੇ ਹੋਏ ਸਨ,ਜਿਹਨਾਂ ਬਿਨਾਂ ਹਲਕੇ ‘ਚ ਨਾ ਪੱਤਾ ਹਿਲਦਾ ਸੀ, ਨਾ ਅਧਿਕਾਰੀ ਆਪਣੀਕਲਮ ਚਲਾਉਣ ਦਾ ਹੀਆ ਕਰ ਸਕਦਾ ਸੀ, ਵਿਚਾਰਿਆਂ ਦੇ ਪੈਨਾਂ ਦੀ ਸਿਆਹੀ ਸੁੱਕੀ ਰਹੀ ਪੰਜ ਸਾਲ ਤੇ ਉਹ ਬੱਸ ਦੂਣੀ ਦਾ ਪਹਾੜਾ ਪੜਦੇ ਬੱਸ ਇਹੋ ਕਹਿੰਦੇ ਰਹੇ ,
ਦੋ ਦੂਣੀ ਜਥੇਦਾਰ , ਤਿੰਨ ਦੂਣੀ ਜਥੇਦਾਰ , ਚਾਰ ਦੂਣੀ ਜਥੇਦਾਰ , ਤੇ ਜੇਕਰ ਕੋਈ ਕਹਿੰਦਾ ਬਈ ਭਾਈ ਦੋ ਦੂਣੀ ਤਾਂ ਚਾਰ ਹੁੰਦੇ ਆ , ਤਾਂ ਜਥੇਦਾਰ ਅੱਗੋਂ ਆਖਦਾ ਭਾਈ ਇਹ ਪੜਾਈ ਕਿਸੇ ਹੋਰ BABA ਨੂੰ ਪੜਾਈਂ , ਤੇ ਅਗਲੇ ਸਟੇਸ਼ਨ ਤੇ ਨੌਕਰੀ ਵਜਾਈਂ।ਤਦੇ ਅਧਿਕਾਰੀ ਜਥੇਦਾਰਾਂ ਦੇ ਖੇਤਾਂ ਦੇ ਪਾਣੀ ਦੇ ਨੱਕੇ ਵੀ ਮੋੜਦੇ ਰਹੇ , ਤੇ ਆਏ ਗਏ ਨੂੰ ਪਾਣੀ-ਪਾਣੀ ਵੀ ਪਿਆਉਂਦੇ ਰਹੇ । ਹੁਣ ਤਾਂ ਭਾਈ ਕੋਈ ਤੱਤੀਉ ਵਾ ਵਗੀ ਆ, ਸਭ ਕੁਝ ਉਲਟ-ਪੁੱਲਟ ਹੁੰਦਾ ਜਾਪਦਾ ਤੇ ਜਫੇਮਾਰ ਭਾਈ ਅਧਿਕਾਰੀ ਮੂਹਰੇ ਕੱਚੀ ਜਿਹੀ ਹਾਸੀ ਹੱਸਦੇ ਇਹੋ ਕਹਿੰਦੇ ਨਜ਼ਰ ਆ ਰਹੇ ਆ , “ਭਾਈ ਜਾਂਦੀ ਵਾਰੀ ਤਾਂ ਪਾਣੀ ਪਿਲਾ ਦਿਉ”।
ਇਕ ਖਬਰ ਕਿਸਾਨੀ ਦੇ ਵਿਹੜੇ ਵਿਚੋਂ ਹੈ– ਕਿ ਹਾੜੀ ਦੀ ਸਿਆਲੂ ਫਸਲ ਆਲੂ ਜੋ ਕਿ ਪੁਟਾਈ ਤੋਂ ਬਾਅਦ ਨੋਟਬੰਦੀ ਦੇ ਅਸਰ ਹੋਣ ਦਾ ਬਹਾਨਾ ਬਣਾ ਕੇ ਪਹਿਲਾਂ ਵਪਾਰੀਆਂ ਦੀਆਂ ਮਨਮਰਜੀਆਂ ਅਤੇ ਫਿਰ ਕੋਲਡ ਸਟੋਰਾਂ ਮਾਲਕਾਂ ਵਲੋਂ ਆਲੂ ਰਖਾਉਣ ਸਮੇਂ ਮਨਮਰਜ਼ੀ ਦੇ ਭਾਅ ਲੈਣ ਕਾਰਨ ਕਿਸਾਨ ਦੋਹਰੀ ਚੱਕੀ ‘ਚ ਪਿਸ ਰਿਹਾ ਹੈ । ਕਿਸਾਨ ਦੀ ਫਸਲ ਖੇਤਾਂ ਵਿਚ ਰੁਲ ਰਹੀ ਹੈ , ਜਦਕਿ ਕੋਲਡ ਸਟੋਰ Fake Ray Bans ਮਾਲਕ ਵਧੇਰੇ ਮੁਨਾਫੇ ਲਈ ਕਿਸਾਨਾਂ ਦਾ ਆਲੂ ਸੰਭਾਲਣ ਲਈਥਾਂ ਨਹੀਂ ਦੇ ਰਿਹਾ । ਵਪਾਰੀ ਜਾਂ ਕੁਝ ਅਮੀਰ ਕਿਸਾਨਾਂ ਵਲੋਂ ਕੋਲਡ ਸਟੋਰਾਂ ਪਹਿਲਾਂ ਹੀ ਬੁੱਕ ਕਰ ਲਏ ਜਾਂਦੇ ਹਨ ਤਾਂ ਜੋ ਖੇਤਾਂ ‘ਚ ਰੁਲ ਰਿਹਾ ,ਆਲੂ ਘੱਟ ਲਾਗਤ ‘ਤੇ ਖਰੀਦ ਕੇ ਆਉਣ cheap nfl jerseys ਵਾਲੇ ਦਿਨਾਂ ‘ਚ ਮਹਿੰਗੇ ਭਾਅ ਵੇਚਿਆ ਜਾ ਸਕੇ।
ਦੱਸੋ , ਬਈ ਦੱਸੋ ਇਹ ਕੀ ਹੋ ਰਿਹਾ ? ਦੱਸੋ , ਦੱਸੋ ਬਈ ਗੱਲ, ਕਿਸਦਾ ਖੂਨ , ਬਣਕੇ ਪਸੀਨਾ ਚੋਅ ਰਿਹਾ । ਦੱਸੋ , ਬਈ ਦੱਸੋ ਬੱਸ ਇੱਕੋ ਗੱਲ , ਉਹ ਬੰਦਾ ਆਪਣੀ ਧਰਤੀ ਉਤੇ ਨੰਗਾ ਹੀ ਕਿਉਂ ਸੌਂ ਰਿਹਾ ? ਦੱਸੋ , ਬਈ ਦੱਸੋ, ਇਸ ਸਭੋ ਕੁਝ ਦੇਖ ਚਾਖ ਕੇ ਦੇਸ਼ ਦਾ 56 ਇੰਚੀ ਸੀਨੇ ਵਾਲਾ ਹਾਕਮ ਕਿਉਂ ਲੰਮੀਆਂ ਤਾਣ ਸੌਂ ਰਿਹਾ ?ਦਸੋ ਬਈ ਦਸੋ ,ਕੋਈ ਉਸ ਪੱਥਰ ਦਿਲ ਹਾਕਮ ਨੂੰ ਪੁੱਛਣ ਦਾ ਹੀਆ ਕਿਉਂ ਨਹੀਂ ਕਰਦਾ ਕਿ ਉਹ ਆਟੇ ਦੇ ਥਾਂ ਬੱਸ ਲੂਣਹੀ ਕਿਉਂ ਗੁੰਨੀ ਜਾਂਦਾ ? ਉਹ ਤੇ ਉਹਦੇ ਅਹਿਲਕਾਰ “ਲੋਕਾਂ ਨੂੰ ਹਰੀਆਂ ਐਨਕਾਂ ਲਗਵਾ , ਬੱਸ ਇਕੋ ਗੱਲ ਕਿਉਂ fake oakleys ਆਖੀ ਜਾਂਦੇ ਆ “ਭਾਰਤ ਦੇਸ਼ ਹੈ ਮਹਾਨ, ਇਹਦੀ ਉੱਚੀ ਸਭ ਤੋਂ ਸ਼ਾਨ । ਇਥੇ ਵਸਦੇ ਮਿਹਨਤੀ ਕਿਸਾਨ ,ਜਿਹੜੇ ਦੇਸ਼ ਦਾ ਨੇ ਮਾਣ”। ਪਰ ਜਦੋਂ ਰੱਸੀਆਂ, ਰੱਸੇ ਗਲ NFL Jerseys Cheap ਪਾ , ਪੈਸੇ ਧੇਲੇ ਦੇ ਥੁੜੋਂ ਇਹ “ਬੀਬੇ” ਖੁਦਕੁਸ਼ੀਆਂ ਕਰਦੇ ਰਹਿਣਗੇ ਹਾਕਮ ਵਪਾਰੀਆਂ ਦੇ ਢਿੱਡ ਭਰਦੇ ਰਹਿਣਗੇ , ਤਦ ਕਦੇ ਹਾਕਮ ਨੂੰ ਕੀ ਸਮਾਂ ਕਦੇ ਸਵਾਲ ਨਹੀਂਪਾਏਗਾ ਤੇ ਉਦੋਂ ਕੀ ਜਵਾਬ ਹੋਏਗਾ ਉਸ ਕੋਲ ? “ਤਿੜਕੇ ਸ਼ੀਸ਼ੇ ਦੇ ਸਾਹਵੇਂ ਜਦ ਜਾਏਂਗਾ , ਟੁਕੜਾ ਟੁਕੜਾ ਹੋ ਕੇ ਤੂੰ ਕੁਰਲਾਏਂਗਾ”।