• Home »
  • ਵਿਸ਼ੇਸ਼ ਲੇਖ
  • » ਸ੍ਰੀ ਗੁਰੂ ਗ੍ਰੰਥ ਸਾਹਿਬ ‘ਵਰਸਿਟੀ ਟਰੱਸਟ ‘ਤੇ ਬਾਦਲਕਿਆਂ ਦਾ ਕਬਜ਼ਾ

ਸ੍ਰੀ ਗੁਰੂ ਗ੍ਰੰਥ ਸਾਹਿਬ ‘ਵਰਸਿਟੀ ਟਰੱਸਟ ‘ਤੇ ਬਾਦਲਕਿਆਂ ਦਾ ਕਬਜ਼ਾ

-ਨਰਿੰਦਰਪਾਲ ਸਿੰਘ
15ਵੀਂ ਵਿਧਾਨ ਸਭਾ ਲਈ ਵੋਟਾਂ ਦਾ ਇਸਤੇਮਾਲ ਕਰਦਿਆਂ ਪੰਜਾਬ ਨੂੰ ਬਾਦਲ ਮੁਕਤ ਕਰਨ ਦੀ ਮਨਸ਼ਾ ਨਾਲ ਐਨਾ ਜੋਰ ਪੰਜਾਬ ਦੇ ਵੋਟਰਾਂ ਦਾ ਨਹੀ ਲੱਗਾ ਹੋਵੇਗਾ ਜਿਤਨਾ ਜੋਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਤੇ ਕੁਝ ਵਿਸ਼ੇਸ਼ ਕਰਕੇ ਪੰਥਕ ਸੋਚ ਵਾਲੇ ਵੀਰਾਂ ਦਾ ਲਗ ਗਿਆ। ਬਾਦਲ ਪੰਜਾਬ ਦੀ ਸੱਤਾ ਤੋਂ ਬਾਹਰ ਹੋ ਰਹੇ ਹਨ ਜਾਂ ਨਹੀ ਇਸ ਸਵਾਲ ਦਾ ਜਵਾਬ ਤਾਂ 11ਮਾਰਚ ਨੂੰ ਚੋਣ ਨਤੀਜੇ ਸਾਹਮਣੇ ਆਣ ਤੇ ਹੀ ਮਿਲੇਗਾ ਲੇਕਿਨ ਬਾਦਲ ਪ੍ਰੀਵਾਰ ਨੇ ਆਪਣੀ ਸੰਜੀਵਨੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਵਿੱਚ ਆਪਣੇ ਪੈਰ ਹੋਰ ਪੁਖਤਾ ਨਾਲ ਪੱਕੇ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।।ਇਸਦਾ ਇਕ ਅਹਿਮ ਸਬੁਤ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ:ਕ੍ਰਿਪਾਲ ਸਿੰਘ ਬਡੂੰਗਰ ਵਲੋਂ ਕਮੇਟੀ ਪ੍ਰਬੰਧ ਹੇਠਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ Cheap Jerseys ਟਰੱਸਟ ਦੇ ਕੀਤੇ ਗਏ ਪੁਨਰ ਗਠਨ ਤੋਂ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋ:ਬਡੂੰਗਰ ਨੇ ਸ੍ਰ:ਪਰਕਾਸ਼ ਸਿੰਘ ਬਾਦਲ ਨੂੰ ਟੱਰਸਟ ਦਾ ਅਹਿਮ ਹਿੱਸਾ ਦੱਸਿਆ ਹੈ । ਜਦੋਂ ਕਿ ਪ੍ਰੋ:ਬਡੂੰਗਰ ਨਿਯਮਾਂ ਅਨੁਸਾਰ ਇਸ ਟੱਰਸਟ ਦੇ  ਪ੍ਰਧਾਨ ਰਹਿਣਗੇ। ਜਾਣਕਾਰਾਂ ਅਨੁਸਾਰ ਪ੍ਰੋ:ਬਡੂੰਗਰ ਨੂੰ ਕਮੇਟੀ ਪ੍ਰਬੰਧ ਹੇਠਲੇ ਬਾਕੀ ਅਦਾਰਿਆਂ ਵਾਂਗ ਇਸ ਯੂਨੀਵਰਸਿਟੀ ray ban sunglasses sale ਦੇ ਟਰੱਸਟ ਦੇ ਜੇ ਲੋੜ ਹੋਵੇ ਤਾਂ ਪੁਨਰ ਗਠਨ ਦਾ ਅਧਿਕਾਰ 5ਨਵੰਬਰ 2015 ਨੂੰ ਕਮੇਟੀ ਦੇ ਹੋਏ ਸਾਲਾਨਾ ਜਨਰਲ ਅਜਲਾਸ ਨੇ ਦਿੱਤਾ ਹੈ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ , ਜੈਪਾਲ ਸਿੰਘ ਮੰਡੀਆਂ, ਬੀਬੀ ਪਰਮਜੀਤ ਕੌਰ ਲਾਂਡਰਾਂ, ਹਰਜਿੰਦਰ ਸਿੰਘ ਧਾਮੀ, ਸੁਰਿੰਦਰ ਸਿੰਘ ਠੇਕੇਦਾਰ ਨੂੰ ਇਹ ਦੱਸ ਕੇ ਟਰੱਸਟ ਵਿੱਚ ਸ਼ਾਮਿਲ : ਕੀਤਾ ਹੈ ਕਿ ਇਹਨਾਂ ਲੋਕਾਂ ਦਾ ਧਾਰਮਿਕ ਅਤੇ ਵਿਦਿਅਕ ਖੇਤਰ ਵਿੱਚ ਸੇਵਾਵਾਂ ਨਿਭਾਉਣ ਦਾ ਲੰਮਾ ਤਜਰਬਾ ਹੈ . ਟਰੱਸਟ ਵਿੱਚ ਜਿਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਜੈਬ ਸਿੰਘ ਬਰਾੜ ਉੱਘੇ  ਸਿਖਿਆ ਸਾਸ਼ਤਰੀ ਵਜੋਂ ਸ਼ਾਮਿਲ ਕੀਤੇ ਗਏ ਹਨ। ਇਥੇ ਹੀ ਬੱਸ ਨਹੀ ਪ੍ਰਸ਼ਾਸ਼ਨਿਕ ਖੇਤਰ ਵਿੱਚ ਮੁਹਾਰਤ ਰੱਖਣ ਵਾਲੇ ਪੰਜਾਬ ਦੇ ਸਾਬਕਾ ਮੁਖ ਸੱਕਤਰ ਸ੍ਰ:ਆਰ.ਐਸ.ਮਾਨ,ਸਾਬਕਾ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਸ੍ਰ:ਦਰਬਾਰਾ ਸਿੰਘ ਗੁਰੂ,ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਨਿਰਮਲ ਸਿੰਘ,ਮਿਲਕਫੈੱਡ ਪੰਜਾਬ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ ਸ਼ਾਮਿਲ ਕੀਤੇ ਗਏ ਹਨ।
ਪ੍ਰੋ:ਕ੍ਰਿਪਾਲ ਸਿੰਘ ਬਡੂੰਗਰ ਵਲੋਂ ਐਲਾਨੇ ਗਏ ਇਸ ਟਰੱਸਟ ਨੂੰ ਸਰਸਰੀ ਨਿਗਾਹ ਨਾਲ ਵੇਖਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਸੂਖਮ ਬੁੱਧੀ Cheap Jerseys From China ਦੇ ਮਾਲਕ ਤੇ ਵਿਦਵਾਨ ਸਮਝੇ ਜਾਂਦੇ ਪ੍ਰੋ:ਬਡੂੰਗਰ ਨੂੰ ਵੀ ਬਾਦਲ ਤੇ ਉਹਨਾਂ ਦੇ ਵਫਾਦਾਰਾਂ ਤੋਂ ਪਰੇ ਉਜਾੜ ਹੀ ਨਜਰ ਆਈ ਹੈ। ਥੋੜਾ ਸੂਝ ਨਾਲ ਵਾਚਿਆ ਜਾਏ ਤਾਂ ਮੁਖ ਮੰਤਰੀ ਸ੍ਰ:ਪਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਸ੍ਰ:ਦਰਬਾਰਾ ਸਿੰਘ ਗੁਰੂ ਨੇ ਭਦੌੜ ਵਿਧਾਨ ਸਭਾ ਹਲਕਾ ਤੋਂ ਚੋਣ ਲੜਨ ਲਈ ਅਗਾਉਂ ਸੇਵਾਮੁਕਤੀ ਲੈ ਲਈ ਸੀ। ਸ੍ਰ:ਗੁਰੂ ਇਹ ਚੋਣ ਕਾਂਗਰਸ ਦੇ ਮੁਹੰਮਦ ਸਦੀਕ ਨੌਕਰੀ ਤੋਂ ਹਾਰ ਵੀ ਗਏ ਸਨ। ਸ੍ਰ:ਰਘੂਜੀਤ ਸਿੰਘ ਵਿਰਕ, ਮੀਰੀ ਪੀਰੀ ਮੈਡੀਕਲ ਕਾਲਜ ਹਰਿਆਣਾ ਦੇ ਟਰੱਸਟੀ ਹਨ। ਸ੍ਰ: ਬਾਦਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਖੋਜ ਕੇਂਦਰ ਅੰਮ੍ਰਿਤਸਰ ਦੇ ਟਰੱਸਟੀ ਵੀ ਹਨ।ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ ਇੰਜੀਨੀਰਿੰਗ ਵਿੱਚ ਵੀ ਉਹਨਾਂ ਦੀ ਸਰਦਾਰੀ ਹੈ। ਲੇਕਿਨ ਇਸ ਸਭਤੋਂ ਵੀ ਅਹਿਮ ਹੈ ਕਿ ਪੰਜਾਬ ਸਰਕਾਰ ਦੇ ਵਿਦਿਅਕ ਅਦਾਰਿਆਂ ਅਤੇ ਮੈਡੀਕਲ ਸੰਸਥਾਵਾਂ ਤੋਂ ਕਿਤੇ ਵੱਧ ਉਚ ਪਾਏ ਦੀਆਂ ਇਹ ਸੰਸਥਾਵਾਂ ਸੰਪੂਰਣ ਤੌਰ ਤੇ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ ਵਲੋਂ ਦਿੱਤੀ ਗਈ ਕਰੋੜਾਂ ਅਰਬਾਂ ਰੁਪਏ ਦੀ ਆਰਥਿਕ ਸਹਾਇਤਾ ਨਾਲ ਤਿਆਰ ਹੋਈਆਂ ਤੇ ਅਜੇ ਵੀ ਹਰ ਆਰਥਿਕ ਮਦਦ ਲਈ ਗੁਰੂ ਦੀ ਗੋਲਕ ਵੱਲ਼ ਹੀ ਝਾਕਦੀਆਂ ਹਨ।ਲੇਕਿਨ ਇਸ ਟਰੱਸਟ ਵਿੱਚ ਸ਼ਾਮਿਲ ਕੀਤੇ ਗਏ ਮੈਂਬਰਾਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈਕੇ ਉਸਾਰੀ ਅਤੇ ਵਿਦਿਅਕ ਪ੍ਰਾਪਤੀਆਂ ਵਿੱਚ ਮੁਖ ਮੰਤਰੀ ਪੰਜਾਬ ਜਾਂ ਉਹਨਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀ ਯੋਗਦਾਨ ਪਾਇਆ ਹੈ ਉਸ ਬਾਰੇ ਸਪਸ਼ਟਤਾ ਜਰੂਰ ਹੋਣੀ ਚਾਹੀਦੀ ਹੈ। ਸਵਾਲ ਤਾ ਇਹ ਵੀ ਹੈ ਕਿ ਜੇਕਰ ਇਹ ਪ੍ਰਸ਼ਾਸ਼ਨਿਕ ਅਧਿਕਾਰੀ ਵਾਕਿਆ ਹੀ ਐਨੇ ਕਾਬਲ ਤੇ ਯੋਗ ਪ੍ਰਸ਼ਾਸ਼ਨਿਕ ਹਨ ਤਾਂ ਸੂਬੇ ਦੇ ਬਾਕੀ ਅਜੇਹੇ ਅਦਾਰਿਆਂ ਦੇ ਟੱਰਸਟਾਂ ਵਿੱਚ ਸ਼ਾਮਿਲ ਕਿਉਂ ਨਹੀ ਹਨ। ਜੇਕਰ  ਪਰਕਾਸ਼ ਸਿੰਘ ਬਾਦਲ ਮੁਖ ਮੰਤਰੀ ਵਜੋਂ ਹੀ ਟਰੱਸਟ ਵਿੱਚ ਸ਼ਾਮਿਲ ਕੀਤੇ ਗਏ ਹਨ ਤਾਂ ਮੀਰੀ ਪੀਰੀ ਮੈਡੀਕਲ ਕਾਲਜ ਟਰਸਟ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼ਾਮਿਲ ਕਿਉਂ ਨਹੀ ਹਨ।
ਜਿਕਰਯੋਗ ਹੈ ਕਿ ਸ੍ਰ:ਰਘੂਜੀਤ ਸਿੰਘ ਵਿਰਕ,ਸ੍ਰ:ਅਮਰਜੀਤ ਸਿੰਘ ਸਿੱਧੂ ਅਤੇ ਸ੍ਰ:ਆਰ.ਐਸ.ਮਾਨ ਪਹਿਲਲਾਂ ਹੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਹਨ। ਸੈਨੇਟ ਦੇ ੱਿੲਕ ਮੈਂਬਰ ਤੇ ਸਾਬਕਾ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਸ੍ਰ:ਸੁਖਦੇਵ ਸਿੰਘ ਭੌਰ ਨੁੰ ਟੱਰਸਟ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਕਾਰਣ ਸਪਸ਼ਟ ਹੈ ਕਿ ਸ੍ਰ:ਭੌਰ ਨੇ ਪੰਜਾਬ ਵਿੱਚ ਨਿਰੰਤਰ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਅਵਾਜ ਉਠਾਈ ਸੀ।ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਅਤੇ ਉਸਦੇ ਉਪਦੇਸ਼ਾਂ ਨੂੰ ਵਿਸ਼ਵ ਭਰ ਵਿੱਚ ਪ੍ਰਚਾਰਨ ਤੇ ਪ੍ਰਸਾਰਨ ਦੇ ਮਕਸਦ ਨਾਲ ਸਥਾਪਿਤ ਕੀਤੀ ਗਈ ਯੂਨੀਵਰਸਟੀ ਦੇ ਟਰੱਸਟ ਵਿੱਚ ਉਨਾਂ ਲੋਕਾਂ ਨੂੰ ਸ਼ਾਮਿਲ ਕੀਤਾ ਜਾਣਾ ਜੋ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਵੇਖਕੇ ਵੀ ਖਾਮੋਸ਼ ਰਹੇ ਹੋਣ ਪ੍ਰੋ:ਬਡੂੰਗਰ ਦੀ ਦੂਰ ਅੰਦੇਸ਼ੀ ਅਤੇ ਸੰਸਥਾ ਪ੍ਰਤੀ ਵਚਨਬੱਧਤਾ ਤੇ ਸਵਾਲ ਖੜੇ ਜਰੂਰ ਕਰਦੀ ਹੈ, ਲੇਕਿਨ ਇੱਕ ਅਹਿਮ ਸਵਾਲ ਦਾ ਜਵਾਬ ਪ੍ਰੋ:ਬਡੂੰਗਰ ਵਲੋਂ ਵਿਖਾਈ ਗਈ ਉਚੇਚ ਨੇ ਜਰੂਰ ਦੇ ਦਿੱਤਾ ਹੈ ਕਿ ਉਨਾਂ ਨੇ ਮਾਣਮੱਤੀ ਕੌਮੀ ਯੂਨੀਵਰਸਿਟੀ ਦੇ ਟਰੱਸਟ ਵਿੱਚ ਪਰਕਾਸ਼ ਸਿੰਘ ਬਾਦਲ ਤੇ ਉਨਾਂ ਦੇ ਅਤਿ ਕਰੀਬੀਆਂ ਤੇ ਚਹੇਤਿਆਂ ਨੂੰ ਸ਼ਾਮਿਲ ਕਰਕੇ ਸ਼੍ਰੋਮਣੀ ਕਮੇਟੀ ਦੀ ਮੁੜ ਮਿਲੀ ਪ੍ਰਧਾਨਗੀ ਦਾ ਮੁੱਲ ਮੋੜ ਦਿੱਤਾ ਹੈ।