ਪਿਆਰ ਦਾ ਵਿਖਾਵਾ ਨਹੀਂ ਹੁੰਦਾ…

-ਜਸਪਾਲ ਸਿੰਘ ਹੇਰਾਂ
ਪ੍ਰੇਮ ਮਨੁੱਖਤਾ Cheap Ray Ban Sunglasses ਨੂੰ ਜਿੱਤਣ ਅਤੇ ਪ੍ਰਮਾਤਮਾ ਨੂੰ ਪਾਉਣ ਦੀ ਸਭ ਤੋਂ ਵੱਡੀ ਭਾਵਨਾ ਹੈ। ਪ੍ਰੇਮ ਨੇ ਹੀ ਮਨੁੱਖ ਨੂੰ ਜਾਨਵਰ ਤੋਂ ਇਨਸਾਨ ਬਣਾਇਆ ਹੈ। ਪ੍ਰੰਤੂ ਪ੍ਰੇਮ ਦਿਲਾਂ ਦਾ ਦਿਲਾਂ cheap nfl jerseys ਨੂੰ ਰਾਹ ਹੈ, ਇਸ ਲਈ ਇਸ ਦੀ ਨੁਮਾਇਸ਼ ਨਹੀਂ ਲਾਈ ਜਾ ਸਕਦੀ, ਸਾਡੇ ਦੇਸ਼ ‘ਚ ਭੇਡ-ਚਾਲ ਤੇ ਪਿੱਛ-ਲੱਗ ਦੀ ਭੈੜੀ ਰਵਾਇਤ ਚਲੀ ਆ ਰਹੀ ਹੈ ਅਤੇ ਇਸ ਕਾਰਣ ਅਸੀਂ ਆਪਣੀਆਂ ਸ਼ਾਨਾਮੱਤੀਆਂ ਪੁਰਾਤਨ ਕਈ ਰਵਾਇਤਾਂ ਨੂੰ ਤਿਆਗ ਕੇ ਪੱਛਮ ਦੀ ਭੇਡ ਚਾਲ ਨਾਲ ‘ਫੂਹੜ’ ਰਵਾਇਤਾਂ ਨੂੰ ਅਪਣਾਉਣ ਦਾ ਅਸਫ਼ਲ ਯਤਨ ਕੀਤਾ ਹੈ, ਜਿਨਾਂ ਕਾਰਣ ਕਾਂ ਦੇ ਹੰਸ ਦੀ ਤੋਰ ਤੁਰਨ ਦੇ ਯਤਨ ਵਾਗੂੰ, ਆਪਣੀ ਹੀ ਤੋਰ ਭੁੱਲ ਗਏ ਹਾਂ। ਸਾਡੀ ਧਰਤੀ ਜਿੱਥੇ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ, ਉਥੇ ਹੀਰ-ਰਾਂਝੇ, ਲੈਲਾ-ਮਜਨੂੰ ਤੇ ਸੱਸੀ-ਪੁੰਨੂ ਵਰਗੇ ਪ੍ਰੇਮੀਆਂ ਦੀ ਧਰਤੀ ਵੀ ਅਖਵਾਉਂਦੀ ਹੈ। ਪ੍ਰੇਮ ਤੇ ਬਿਰਹਾ, ਅਜਿਹੀਆਂ ਭਾਵਨਾਵਾਂ ਹਨ, ਜਿਨਾਂ ਤੋਂ ਬਿਨਾਂ ਮਨੁੱਖ, ਮਨੁੱਖ ਨਹੀਂ ਅਖਵਾ ਸਕਦਾ। ਇਸ ਲਈ ਪਵਿੱਤਰ ਪ੍ਰੇਮ ਦੀ ਭਾਵਨਾ ਨੂੰ ਹਰ ਧਰਮ ਤੇ ਸਮਾਜ ਨੇ ਹਮੇਸ਼ਾ ਸਰਵਉੱਚ ਮੰਨਿਆ ਹੈ। ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਦੀਆਂ ਪਤੰਗਾਂ ਅੱਜ ਤੋਂ ਨਹੀਂ ਜਦੋਂ ਤੋਂ ਮਨੁੱਖ ਨੂੰ ਆਪੇ ਹੀ ਹੋਸ਼ ਆਈ ਹੈ, ਉਦੋਂ ਤੋਂ ਹੀ ਪ੍ਰੇਮ ਅਕਾਸ਼ ‘ਚ ਉਡਾਰੀਆਂ ਮਾਰ ਰਹੀਆਂ ਹਨ। ਅੱਜ ਜਦੋਂ ਦੁਨੀਆ, ਇਕ ਮੰਡੀ ਬਣ ਗਈ ਹੈ ਅਤੇ ਬਹੁ ਕੌਮੀ ਕੰਪਨੀਆਂ, ਆਪਣੀਆਂ ਚੀਜ਼ਾਂ ਵੇਚਣ ਲਈ ਮਨੁੱਖ ਦੀਆਂ ਭਾਵਨਾਵਾਂ ਨਾਲ ਹੀ ਖੇਡਣ ਲੱਗ ਪਈਆਂ ਹਨ, ਉਹਨਾਂ ਨੇ ਨੌਜਵਾਨ ਪੀੜੀ ਦੀ ਸੋਚਣੀ ਬਜ਼ਾਰੂ ਬਣਾ ਦਿੱਤੀ ਹੈ, ਜਿਸ ਕਾਰਣ ਪ੍ਰੇਮ ਵਰਗੀ ਪਵਿੱਤਰ ਅਤੇ ਨਿੱਜ ਦੀ ਭਾਵਨਾ ਨੂੰ ਵੀ ਬਜ਼ਾਰੂ ਵਸਤੂ ਵਾਂਗੂ ਸ਼ੋਅ-ਪੀਸ ਬਣਾ ਛੱਡਿਆ ਹੈ।।
ਪ੍ਰੇਮ ਆਪਣੇ ਦਿਲ ਦੇ ਹਾਣੀ ਨੂੰ ਸਮਰਪਿਤ ਹੋਣਾ ਹੁੰਦਾ ਹੈ, ਆਤਮਾ, ਆਤਮਾ ਦੀ ਅਵਾਜ਼ Cheap Ray Bans ਨੂੰ ਸੁਣਦੀ ਹੈ, ਇਸ ਲਈ ਕਦੇ ਆਖਿਆ ਜਾਂਦਾ ਸੀ ਕਿ ਪ੍ਰੇਮ ਕੀਤਾ ਨਹੀਂ ਜਾਂਦਾ ਸਗੋਂ ਹੋ ਜਾਂਦਾ ਹੈ। ਸਿੱਖੀ ‘ਚ ਪ੍ਰੇਮ ਨੂੰ ਪ੍ਰਮਾਤਮਾ ਨੂੰ ਮਿਲਣ ਵਾਲਾ ਇੱਕੋ-ਇਕ ਰਸਤਾ ਦੱਸਿਆ ਗਿਆ ਹੈ, ਪ੍ਰੰਤੂ ਇਸ ਪ੍ਰੇਮ ‘ਚ ਤਿਆਗ ਤੇ ਕੁਰਬਾਨੀ ਦਾ ਜ਼ਜਬਾ ਹੁੰਦਾ ਹੈ, ਸੁਆਰਥ ਦਾ ਤਿਣਕਾ ਮਾਤਰ ਵੀ ਸੱਚੇ ਪ੍ਰੇਮ ਨੂੰ ਧੋਖੇ ‘ਚ ਬਦਲ ਦਿੰਦਾ ਹੈ। 14 ਫਰਵਰੀ ਨੂੰ ਪੱਛਮ ‘ਚ ਪ੍ਰੇਮ ਦੇ ਇਜ਼ਹਾਰ ਦਿਵਸ ਵਜੋਂ ਮਨਾਇਆ ਜਾਂਦਾ ਸੀ, ਜਿਹੜਾ ਇਕ con ਸੰਤ ਵੈਲੇਨਟਾਈਨ ਦੇ ਨਾਮ ਨਾਲ ਜੁੜਿਆ ਹੋਇਆ ਹੈ, ਪੱਛਮ ਦੀ ਰੀਸ ਕਰਨ ਦੀ ਅੰਨੀ-ਦੌੜ ‘ਚ ਸਾਡੀ ਨਵੀਂ ਪੀੜੀ ਵੱਲੋਂ ਇਸ ਦਿਨ ਨੂੰ ਆਪਣੀ ਆਧੁਨਿਕਤਾ ਵਿਖਾਉਣ ਲਈ ‘ਫੂਹੜਪੁਣੇ’ ਅਤੇ ਲੱਚਰਤਾ ਦੇ ਰੰਗ ‘ਚ ਰੰਗ ਕੇ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਨਵੀਂ ਪੀੜੀ ਦੀ ਸੋਚ ਨਵੇਂ ਯੁੱਗ ਦੀ ਹਾਣੀ ਜ਼ਰੂਰ ਹੋਣੀ ਚਾਹੀਦੀ ਹੈ, ਪ੍ਰੰਤੂ ਉਹ ਆਪਣੇ ਪੁਰਾਤਨ ਵਿਰਸੇ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਵਾਰਿਸ ਵੀ ਹੁੰਦੀ ਹੈ, ਇਸ ਲਈ ਉਸਨੂੰ ਨਵੀਆਂ ਪਿਰਤਾਂ ਅਪਨਾਉਣ ਤੋਂ ਪਹਿਲਾ ਉਹਨਾਂ ਦੇ ਸਮਾਜ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਵੈਲੇਨਟਾਈਨ ਡੇ ‘ਤੇ ਹਰ ਵਰੇ ਕੱਟੜਪੰਥੀ ਤੇ ਆਧੁਨਿਕ ਵਿਚਾਰਾਂ ਵਾਲਿਆਂ ਦਾ ਟਕਰਾ ਹੁੰਦਾ ਹੈ, ਇਸ ਲਈ ਦੋਵਾਂ ਧਿਰਾਂ ਨੂੰ ਹੀ ਇਕ ਦੂਜੇ ਦੀਆਂ ਭਾਵਨਾਵਾਂ ਦਾ ਖਿਆਲ ਕਰਨਾ ਚਾਹੀਦਾ ਹੈ, ਕਿਉਂਕਿ ਪ੍ਰੇਮ ਦਾ ਪਾਠ ਕਿਸੇ ਦਾ ਦਿਲ ਦੁਖਾਉਣ ਦੀ ਆਗਿਆ ਨਹੀਂ ਦਿੰਦਾ।।
ਇਸ ਲਈ ਅਸੀਂ ਜਿਥੇ ਵੈਲੇਨਟਾਈਨ ਡੇ ਤੇ ਦੀਵਾਨਿਆਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੇ ਵਿਰਸੇ ਅਤੇ ਸੱਭਿਆਚਾਰ ਦੀਆਂ ਮਹਾਨ ਰਵਾਇਤਾਂ ਦਾ ਖੂਨ ਕਰਨ ਤੋਂ ਸੰਕੋਚ ਕਰਨ, ਉਥੇ ਡੰਡੇ ਦੇ ਜ਼ੋਰ ਨਾਲ ਭਾਵਨਾਵਾਂ ਨੂੰ ਦਬਾਉਣ ਵਾਲਿਆਂ ਨੂੰ ਵੀ ਅਖਾਂਗੇ ਕਿ ਉਹ ਵੀ ”ਪ੍ਰੇਮ” ਨਾਲ ਨਵੀਂ ਪੀੜੀ ਦਾ ਮਾਰਗ ਦਰਸ਼ਨ nfl jerseys china ਕਰਨ ਤਾਂ ਕਿ ਉਹ ਚੰਗੇ ਮਾੜੇ ਦੀ ਖ਼ੁਦ ਹੀ ਪਛਾਣ ਕਰ ਸਕੇ। ਨਵੀਂ ਪੀੜੀ ਨੂੰ ਅਸਲ ਵਿੱਚ ਅਜ਼ਾਦੀ, ਅਨੁਸ਼ਾਸਨ ਅਤੇ ਵਿਰਸੇ ਦੀ ਰਾਖੀ ਦੇ ਸਹੀ ਅਰਥ ਸਮਝਾਉਣ ਦੇ ਨਾਲ-ਨਾਲ ਉਹਨਾਂ ਨੂੰ ਪ੍ਰੇਮ ਤੇ ਪਵਿੱਤਰਤਾ, ਅਸ਼ਲੀਲਤਾ ਅਤੇ ਲੱਚਰਤਾ ਦੇ ਵੱਡੇ ਫਰਕ ਨੂੰ ਵੀ ਸਮਝਾਉਣਾ ਪਵੇਗਾ। ਪੱਛਮ ਦੀ ਅੰਨੀ ਨਕਲ ਵਿੱਚ ਅਸੀਂ ਲੱਚਰਤਾ ਦੇ ਦਰਿਆ ਵਿੱਚ ਆਪਣੀਆਂ ਸਾਰੀਆਂ ਪੁਰਾਤਨ ਨੈਤਿਕ ਕਦਰਾਂ-ਕੀਮਤਾਂ ਰੋੜ ਛੱਡੀਆਂ ਹਨ, ਜਿਸ ਕਾਰਣ ਸਾਡੇ ਰਿਸ਼ਤੇ ਤਿੜਕ ਰਹੇ ਹਨ ਅਤੇ ਸਮਾਜ ਵਿੱਚ ਬੇਸ਼ਰਮੀ ਵੱਧਣ ਕਾਰਣ ਸ਼ਰਮਨਾਕ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।।