ਦਿੱਲੀ ਦੇ ਸਿੱਖੋ! ਬਾ-ਮੁਲਾਜ਼ਮਾ ਹੋਅਅਅ.. ਸ਼ਿਆਰ…

-ਜਸਪਾਲ ਸਿੰਘ ਹੇਰਾਂ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ।..  ਐਨੀ ਵੱਡੀ ਦਿੱਲੀ ‘ਚ ਐਨੇ ਵੱਡੀ ਗਿਣਤੀ ‘ਚ ਸਿੱਖਾਂ ਦੇ ਹੁੰਦਿਆਂ NFL Jerseys Cheap ਹੋਇਆ ਵੀ ਸਿਰਫ਼ ਡੇਢ ਕੁ ਲੱਖ ਸਿੱਖਾਂ ਦਾ ਦਿੱਲੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਬਣਨਾ, ਸ਼ਰਮਨਾਕ ਵੀ ਹੈ ਅਤੇ ਚਿੰਤਾਜਨਕ ਵੀ ਹੈ।। ਕੀ ਬਹੁਗਿਣਤੀ ਸਿੱਖ, ਸਾਬਤ ਸੂਰਤ ਹੀ ਨਹੀਂ ਰਹੇ? ਜਾਂ ਫ਼ਿਰ ray ban sunglasses sale ਉਹਨਾਂ ਦੀ ਦਿੱਲੀ ਕਮੇਟੀ ਦੇ ਪ੍ਰਬੰਧ ‘ਚ ਕੋਈ ਦਿਲਚਸਪੀ ਹੀ ਨਹੀਂ ਹੈ? ਕੌਣ ਇਸ ਸੁਆਲ ਦਾ ਜਵਾਬ ਦੇਵੇਗਾ? ਕਿਉਂਕਿ ਜਿਸਨੂੰ ਸਹੀ ਅਰਥਾਂ ‘ਚ ਸਿੱਖ ਆਗੂ ਮੰਨਿਆ ਜਾ ਕਹਿਆ ਜਾਵੇ ਉਹ ਕਿਧਰੇ ਵੀ ਵਿਖਾਈ ਨਹੀਂ ਦੇ ਰਿਹਾ।
ਖੈਰ! ਸਾਡਾ ਅੱਜ ਦਾ ਵਿਸ਼ਾ ਦਿੱਲੀ cheap nfl jerseys ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ‘ਚ ਉਹਨਾਂ ਬਾਦਲਕਿਆਂ ਨੂੰ ਜਿਨਾਂ ਨੇ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਨੂੰ ਗੁਰੂ ਸਾਹਿਬ ਦੀ ਬੇਅਦਬੀ ਵਾਲੀ ਨਕਰਮੀ ਧਰਤੀ ਬਣਾ ਦਿੱਤਾ ਸੀ, ਜਿਨਾਂ ਨੇ ਸਾਰੀਆਂ ਉਚ ਸਿੱਖ ਸੰਸਥਾਵਾਂ ਦਾ ਭੋਗ ਪਾ ਕੇ ਰੱਖ ਦਿੱਤਾ ਹੈ, ਜਿਨਾਂ ਨੇ ਸਿੱਖ ਸੰਗਤਾਂ ਤੇ ਗੋਲੀਆਂ, ਲਾਠੀਆਂ, ਵਰਸਾਈਆਂ ਸਨ, ਜਿਨਾਂ ਨੇ ਸਿੱਖਾਂ ਨੂੰ ਸੌਦਾ ਸਾਧ ਅੱਗੇ ਸਿਰ ਝੁਕਾਉਣ ਦੀ ਸਥਿੱਤੀ ‘ਚ ਲਿਆ ਖੜਾ ਕੀਤਾ।. ਉਹਨਾਂ ਬਾਦਲਕਿਆਂ ਨੂੰ ਹੁਣ ਸਿੱਖ ਖ਼ਿਤਾਬ ਤੋਂ ਪੂਰਨ ਰੂਪ ‘ਚ ਮੁਕਤ ਕਰਨ ਲਈ ਅਤੇ ਕੌਮੀ ਅਗਵਾਈ ਤੋਂ ਤਾਂ ਕੀ ਕੌਮ ‘ਚੋਂ ਹੀ ਖਾਰਜ ਕਰਨ ਲਈ, ਪੰਜਾਬ ਵਾਲਾ ਸਬਕ ਦਿੱਲੀ ‘ਚ ਸਿਖਾਉਣਾ ਜ਼ਰੂਰੀ ਹੋ ਗਿਆ ਹੈ। .
ਅਸੀਂ ਸਮਝਦੇ ਹਾਂ ਕਿ ਦਿੱਲੀ ਦੇ ਸਿੱਖਾਂ ‘ਚ ਸਿੱਖੀ ਪ੍ਰਤੀ ਪਿਆਰ, ਸਤਿਕਾਰ, ਸ਼ਰਧਾ ਕੁੱਟ-ਕੁੱਟ ਭਰੀ ਹੋਈ ਹੈ। . ਇਸ ਲਈ ਅਸੀਂ ਉਹਨਾਂ ਤੋਂ ਇਹ ਉਮੀਦ ਵੀ ਜ਼ਰੂਰ ਕਰਦੇ ਹਾਂ ਕਿ ਉਹ ਪੰਜਾਬ ਦੇ ਸਿੱਖਾਂ ਵੱਲੋਂ ਬਾਦਲਾਂ ਨੂੰ ਦਿੱਤੀ ਸਿੱਖੀ ਦੇ ਘਾਣ ਬਦਲੇ ਸਜ਼ਾ ਤੇ ਪੱਕੀ ਮੋਹਰ ਜ਼ਰੂਰ ਲਾ ਦੇਣ।। ਉਹਨਾਂ ਦਾ ਇਹ ਫੈਸਲਾ ਇਤਿਹਾਸਕ ਹੋਵੇਗਾ ਤੇ ਜਦੋਂ ਬਾਦਲਾਂ ਦੇ ”ਸਿੱਖੀ ਘਾਣ” ਵਾਲੇ ਰਾਜ ਦੀ ਅਤੇ ਉਸਦੇ ਖ਼ਾਤਮੇ ਦੀ ਗਾਥਾ ਲਿਖੀ ਜਾਵੇਗੀ ਤਾਂ ਉਸ ਦਾ ਸਿਹਰਾ ਦਿੱਲੀ ਦੇ ਸਿੱਖ ਵੋਟਰਾਂ ਸਿਰ ਵੀ ਬੰਨਿਆ ਜਾਵੇਗਾ।

ਬਾਦਲ ਦਲ, ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ੇ ਦੀਆਂ ਤਿਆਰੀਆਂ ‘ਚ ਜੁੱਟ ਗਿਆ ਹੈ ਅਤੇ ਜਿਸ ਦਲ ਨੇ ਹੁਣੇ-ਹੁਣੇ ਲੰਘੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਸਿੱਖ ਮੁੱਦਿਆਂ ਦੀ ਗੱਲ ਕਰਨੀ ਤਾਂ ਦੂਰ, ਅਕਾਲੀ ਦਲ ਦੀਆਂ ਸਟੇਜਾਂ ਤੇ ਅੱਧਨੰਗੇ ਨਾਚ ਤੱਕ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਵੋਟਾਂ ਲਈ ਸੌਦਾ ਸਾਧ ਦੇ ਪੈਰ ਤੱਕ ਜਾ ਫੜੇ ਸਨ, ਉਹ ਦਲ ਹੁਣ ਪੰਥਕ ਦਰਦੀ’ ਬਣਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚ ਦਿੱਲੀ ਦੇ ਗੁਰੂ ਘਰਾਂ ਦੇ ਪ੍ਰਬੰਧ ‘ਚ ਸੁਧਾਰ ਦੀ ਦੁਹਾਈ ਦੇ ਕੇ, ਦਿੱਲੀ ਦੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਧੂੰਆਂ-ਧਾਰ ਪ੍ਰਚਾਰ ਕਰੇਗਾ।। ਅਸੀਂ ਦਿੱਲੀ ਚੋਣਾਂ ‘ਚ ਕਿਸੇ ਧਿਰ ਦੇ ਹਾਮੀ ਜਾਂ ਵਿਰੋਧੀ ਨਹੀਂ ਕਿਉਂ ਕਿ ਸਿੱਖੀ ਸੋਚ, ਸਿੱਖ ਸਿਧਾਂਤ, ਅੱਜ ਦੇ ਕਿਸੇ ਸਿੱਖ ਸਿਆਸਤਦਾਨ ‘ਚ ਭਾਵੇਂ ਉਹ ਕਿਸੇ ਵੀ ਧੜੇ ਨਾਲ ਖੜਾ ਹੈ, ਵਿਖਾਈ ਨਹੀਂ ਦਿੰਦੇ, ਸਾਰੇ ਮਖੌਟਾ ਧਾਰੀ ਹਨ, ਇਸ ਲਈ ਅਸੀਂ ਕਿਸੇ ਦੇ ਹਾਮੀ ਨਹੀਂ ਹਾਂ। ਪ੍ਰੰਤੂ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਸਿਰਫ਼ ਸਿਆਸਤ ਤੱਕ ਹੀ ਸੀਮਤ ਹਨ ਤੇ ਸੱਤਾ ਪ੍ਰਾਪਤੀ ਹੀ ਉਹਨਾਂ ਦਾ ਦੀਨ-ਇਮਾਨ ਹੈ, ਉਹਨਾਂ ਧਿਰਾਂ ਨੂੰ ਸਿੱਖਾਂ ਦੀਆਂ ਧਾਰਮਿਕ ਚੋਣਾਂ ‘ਚ ਹਿੱਸਾ ਲੈਣਾ oakley sunglasses sale ਛੱਡ ਦੇਣਾ ਚਾਹੀਦਾ ਹੈ।। ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿਸ ਤਰਾਂ ਸਿੱਖ ਮੁੱਦੇ ਆਲੋਪ ਕੀਤੇ ਗਏ ਅਤੇ ਕਈ ਧਿਰਾਂ ਚੋਣ ਪਿੜ ‘ਚੋਂ ਹੀ ਗਾਇਬ ਹੋ ਗਈਆਂ, ਉਹ ਪੰਜਾਬ ਦੀ ਅਤੇ ਸਿੱਖ ਸਿਆਸਤ ਲਈ ਬੇਹੱਦ ਘਾਤਕ ਰੁਝਾਨ ਹੈ, ਜਿਸਦੀ ਰੋਕਥਾਮ ਲਈ ਸ਼ਕਤੀਸ਼ਾਲੀ ਸਿੱਖ ਹਿਤੈਸ਼ੀ ਧਿਰ ਦੀ ਹੋਂਦ ਸਿੱਖ ਸਿਆਸਤ ‘ਚ ਬੇਹੱਦ ਜ਼ਰੂਰੀ ਹੈ।। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਦੂਜੀ ਸ਼ਕਤੀਸ਼ਾਲੀ ਸੰਸਥਾ ਹੈ, ਇਸ ਸੰਸਥਾ ਤੇ ਕਬਜ਼ੇ ਦੀ ਵੀ ਬਹੁਤ ਵੱਡੀ ਅਹਿਮੀਅਤ ਹੈ।। ਅਸੀਂ ਚਾਹੁੰਦੇ ਹਾਂ ਕਿ ਸਿੱਖ ਮੁੱਦਿਆਂ ਤੇ ਕਦੇ ਦੜ  ਵੱਟ ਜਾਣ ਵਾਲੇ ਅਤੇ ਕਦੇ ਸਿੱਖ ਮੁੱਦਿਆਂ ਨੂੰ ‘ਕੈਸ਼’ ਕਰਨ ਵਾਲੇ ਬਾਦਲ ਨੂੰ ਘੱਟੋ-ਘੱਟ ਇਹ ਅਹਿਸਾਸ ਤਾਂ ਕਰਵਾਇਆ ਜਾਣਾ ਚਾਹੀਦਾ ਹੈ ਕਿ ਜੇ ਸਿੱਖ, ਕਾਂਗਰਸ ਦੇ ਮੋਢਿਆਂ ਤੇ ਚੜੇ ਸਿੱਖ ਆਗੂਆਂ ਨੂੰ ਕਦੇ ਵੀ ‘ਸਿੱਖ ਦਰਦੀ’ ਨਹੀਂ ਮੰਨਦੇ, ਉਵੇਂ ਹੀ ਸਿੱਖ ਮੁੱਦਿਆਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਵੀ ‘ਸਿੱਖ’ ਮੰਨਣ ਲਈ ਤਿਆਰ ਨਹੀਂ ਹਨ।।

ਪੰਜਾਬ ਵਿਧਾਨ ਸਭਾ ਚੋਣਾਂ ਰਾਜਸੀ ਸ਼ਕਤੀ ਦਾ ਜੰਗ ਸੀ, ਜੇ ਉਸ ਜੰਗ ‘ਚ ਬਾਦਲਾਂ ਨੂੰ ਸਿੱਖ ਮੁੱਦਿਆਂ ਦੇ ਤੀਰ ਚਲਾਉਣੇ ਭੁੱਲੇ ਰਹੇ ਤਾਂ ਫਿਰ ਗੁਰੂ ਘਰਾਂ ਦੇ ਪ੍ਰਬੰਧ ਲਈ ਉਹਨਾਂ ਨੂੰ ‘ਸਿੱਖੀ ਪ੍ਰੇਮ’ ਕਿਵੇਂ ਜਾਗ ਪੈਂਦਾ ਹੈ? ਜਿਸ ਸੌਦਾ ਸਾਧ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ, ਉਸ ਸੌਦਾ ਸਾਧ ਦੇ ਪੈਰ ਫੜ ਕੇ, ਸੱਤਾ ਹਾਸਲ ਕਰਨ ਦੇ ਸੁਫ਼ਨੇ ਲੈਣੇ, ਸਿੱਖ ਪੰਥ ਨਾਲ ਗਦਾਰੀ ਨਹੀਂ ਤਾਂ ਹੋਰ ਕੀ ਹੈ? ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਸਿੱਖ ਕਿਵੇਂ ਸਕਦੇ ਹਨ? ਸਿੱਖਾਂ ਦੇ ਅਹਿਮ ਮੁੱਦੇ, ਜਿਨਾਂ ‘ਚ 1984 ਦੇ ਸਿੱਖ ਕਤਲੇਆਮ ਦਾ ਇਨਸਾਫ਼, ਆਨੰਦ ਮੈਰਿਜ ਐਕਟ, ਗੁਰਦੁਆਰਾ ਐਕਟ, ਸਿੱਖਾਂ ਦੀ ਦਾਸਤਾਰ ਤੇ ਕਰਾਰਾਂ ਦਾ ਮੁੱਦਾ, ਪੰਜਾਬ ਦੇ ਪਾਣੀ, ਪੰਜਾਬ ਲਈ ਵੱਧ ਅਧਿਕਾਰਾਂ ਦੀ ਮੰਗ, ਬਾਰੇ ਬਾਦਲ ਦਲ ਆਖ਼ਰ ‘ਸੁੰਨ’ ਕਿਉਂ ਹੋ ਗਿਆ ਸੀ? ਸਿਰਫ਼ ਆਪਣੇ ਸੁਆਰਥ ਲਈ ਸਿੱਖ ਮੁੱਦਿਆਂ ਨੂੰ ਲੋੜ ਵੇਲੇ ਹਥਿਆਰ ਬਣਾ ਕੇ ਲਾਹਾ ਖੱਟਣ ਦੀ ਰਣਨੀਤੀ ਨੂੰ ਹੁਣ ਪੂਰੀ ਤਰਾਂ ‘ਖੁੰਢਾ’ ਕਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਸਿੱਖਾਂ ਦੇ ਹੱਕਾਂ ਦੀ ਰਾਖੀ ਦਾ ਬੀੜਾ ਚੁੱਕਣ ਵਾਲੇ ਘੱਟੋ ਘੱਟ ਸਿੱਖਾਂ ਨੂੰ ‘ਲਕੀਰ ਦੇ ਫਕੀਰ’ ਸਮਝਣੋ ਤਾਂ ਹੱਟ ਜਾਣ ਅਤੇ ਉਹ ਧਿਰਾਂ ਸਿੱਖਾਂ ਦੀ ਅਗਵਾਈ ਲਈ ਅੱਗੇ ਲਿਆਂਦੀਆਂ ਜਾਣ ਜਿਹੜੀਆਂ ਸੱਚੇ ਮਨੋਂ ਸਿੱਖੀ ਦੀ ਚੜਦੀ ਕਲਾ ਨੂੰ ਸਮਰਪਿਤ ਹੋਣ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੀ ਕੰਨੀ ਫੜਕੇ ਚੱਲਣ ਵਾਲੀਆਂ ਹੋਣ।
। ਗੁਰੂ ਘਰਾਂ ਦਾ ਪ੍ਰਬੰਧ, ਚਾਹੇ ਉਹ ਸੰਸਾਰ ‘ਚ ਕਿਤੇ ਵੀ ਹੈ, ਉਹ ਉਹਨਾਂ ਹੱਥਾਂ ‘ਚ ਹੀ ਹੋਣਾ ਚਾਹੀਦਾ ਹੈ, ਜਿਹੜੇ ਹੱਥ ਕਿਰਤ ਕਰਨਾ ਜਾਣਦੇ ਹੋਣ, ਨਾਮ ‘ਚ ਰੰਗੇ ਹੋਣ ਅਤੇ ਵੰਡ ਛੱਕਣ ਦੀ ਭਾਵਨਾ ਰੱਖਣ ਵਾਲੇ ਹੋਣ।। ਸੁਆਰਥੀ ਤੇ ਪਦਾਰਥ ਦੇ ਲੋਭੀ ਆਗੂਆਂ ਨੂੰ ਗੁਰੂ ਘਰ ਸੌਂਪ ਕੇ ਅਸੀਂ ਸਿੱਖੀ ਦੀ ਨਿਆਰੀ ਚਮਕ ਨੂੰ ਗ੍ਰਹਿਣ ਲੁਆ ਬੈਠੇ ਹਾਂ।। ਗੁਰੂ ਘਰ ਸਿੱਖੀ ਪ੍ਰਚਾਰ ਤੇ ਪਾਸਾਰ ਦੇ ਧੁਰੇ ਹਨ, ਇਸ ਲਈ ਇਨਾਂ ਦੇ ਪ੍ਰਬੰਧਕਾਂ ਦੀ ਚੋਣ, ਡੂੰਘੀ ਸੋਚ ਵਿਚਾਰ ਤੇ ਪਰਖ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ।। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਵੀ ਸਿੱਖ ਕੌਮ ਕਿਸੇ ਸੱਚੀ ਸੁੱਚੀ ਪੰਥਕ ਜਮਾਤ ਨੂੰ ਲੱਭ ਨਹੀਂ ਸਕੀ ਅਤੇ ਇਹੋ ਕੁਝ ਭਾਵੇਂ ਦਿੱਲੀ ਕਮੇਟੀ ਦੀਆਂ ਚੋਣਾਂ ‘ਚ ਵੀ ਹੋਣਾ ਹੈ, ਪ੍ਰੰਤੂ ਲੋੜ ਹੈ ਕਿ ਕੌਮ ‘ਚ ਜਾਗਰੂਕਤਾ ਲਹਿਰ ਤਾਂ Services ਪੈਦਾ ਕੀਤੀ ਜਾਵੇ ਅਤੇ ਜਿਹੜੀਆਂ ਧਿਰਾਂ ਸਿੱਖੀ ਸਿਆਸਤ ਤੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੱਤਾ ਪ੍ਰਾਪਤੀ ਦਾ ਰਾਹ, ਵਪਾਰ ਤੇ ਲਾਹਾ ਕੇਂਦਰ ਮੰਨਕੇ, ਇਨਾਂ ਤੇ ਕਬਜ਼ੇ ਲਈ ਤਰਲੋ-ਮੱਛੀ ਹਨ, ਉਹਨਾਂ ਨੂੰ ਸਿੱਖੀ ਪ੍ਰੇਮ ਵਾਲਿਆਂ ਦੇ ਜਾਗ ਪੈਣ ਦਾ ਅਹਿਸਾਸ ਤਾਂ ਘੱਟੋ ਘੱਟ ਕਰਵਾਇਆ ਜਾਵੇ ਅਤੇ ਉਹਨਾਂ ਦੇ ਚਿਹਰੇ ਤੇ ਪਾਏ ਹੋਏ ਮੁਖੌਟੇ ਲਾਹ ਕੇ ਸੁੱਟੇ ਜਾਣ।..