• Home »
  • ਵਿਸ਼ੇਸ਼ ਲੇਖ
  • » ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਸਿੱਖ ਖ਼ੁਦ ਕਾਰਵਾਈ ਕਰਨ ਦੀ ਜਾਚ ਸਿੱਖਣ

ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਸਿੱਖ ਖ਼ੁਦ ਕਾਰਵਾਈ ਕਰਨ ਦੀ ਜਾਚ ਸਿੱਖਣ

– ਕਿਰਪਾਲ ਸਿੰਘ ਬਠਿੰਡਾ
ਪੰਥ ਦੀ ਨੁੰਮਾਇੰਦਾ ਜਥੇਬੰਦੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ cheap oakleys sunglasses (ਬਾਦਲ) ਦੇ ਆਗੂਆਂ ਖਾਸ ਕਰਕੇ ਬਾਦਲ ਪ੍ਰਵਾਰ ਨੇ ਕੁਝ ਵੋਟਾਂ ਦੀ ਖਾਤਰ ਸਿੱਖ ਸਿਧਾਂਤਾਂ fake oakleys ਅਤੇ ਪੰਥਕ ਰਵਾਇਤਾਂ ਦਾ ਜੋ ਘਾਣ ਕੀਤਾ ਹੈ ਇਹ ਅੱਜ ਤੱਕ ਹੋਰ ਕੋਈ ਮਨੁੱਖ ਨਹੀਂ ਕਰ ਸਕਿਆ।  ਸ਼ਬਦ ਗੁਰੂ ਦੇ ਸਿੱਧੇ ਵਿਰੋਧ ਵਿੱਚ ਖੜਨ ਵਾਲੇ ਦੇਹਧਾਰੀ ਗੁਰੂਡੰਮ ਡੇਰਿਆਂ ਜਿਵੇਂ ਕਿ ਸੱਚਾ ਸੌਦਾ ਡੇਰਾ ਸਿਰਸਾ, ਦਿਵਿਆ ਜਯੋਤੀ ਡੇਰਾ ਨੂਰਮਹਿਲ, ਰਾਧਾ ਸਵਾਮੀ ਡੇਰਾ ਬਿਆਸ, ਨਾਮਧਾਰੀ ਡੇਰਾ ਭੈਣੀ, ਨਿਰੰਕਾਰੀਆਂ, cheap football jerseys ਭਨਿਆਰਿਆਂ ਤੋਂ ਇਲਾਵਾ ਸਿੱਖ ਰਹਿਤ ਮਰਯਾਦਾ ਦੇ ਸਿੱਧੇ ਵਿਰੋਧ ਅਤੇ ਸ਼ਬਦ ਗੁਰੂ ਦੇ ਅਸਿੱਧੇ ਰੂਪ ਵਿੱਚ ਵਿਰੋਧੀ ਆਪਣੀਆਂ ਗੱਦੀਆਂ ਚਲਾ ਰਹੇ ਸਿੱਖ ਡੇਰੇਦਾਰਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਦੇ ਲਾਲਚ ਅਧੀਨ ਇਹਨਾਂ ਡੇਰਿਆਂ ਨੂੰ ਪੰਜਾਬ ‘ਚ ਵੱਡੀਆਂ ਸਹੂਲਤਾਂ ਦੇ ਕੇ ਪ੍ਰਫੁਲਿਤ ਕੀਤਾ ਜਾ ਰਿਹਾ ਹੈ।
ਇਹਨਾਂ ਡੇਰੇਦਾਰਾਂ ਵੱਲੋਂ ਪੰਥਕ ਰਵਾਇਤਾਂ ਨੂੰ ਢਾਅ ਲਾਏ ਜਾਣ ਸਦਕਾ ਇਹਨਾਂ ਵਿੱਚੋਂ ਕਈ ਡੇਰੇਦਾਰਾਂ ਜਿਵੇਂ ਕਿ ਨਿਰੰਕਾਰੀਆਂ, ਪਿਆਰਾ ਭਨਿਆਰਾ, ਨੂਰਮਹਿਲੀਏ ਅਤੇ ਸੱਚਾ ਸੌਦਾ ਡੇਰਾ ਸਿਰਸਾ ਦੇ ਪੈਰੋਕਾਰਾਂ ਨਾਲ ਕਈ ਵਾਰ ਸਿੱਖਾਂ ਦਾ ਖੂਨੀ ਟਕਰਾਅ ਹੋ ਚੁੱਕਿਆ ਹੈ ਜਿਸ ਵਿੱਚ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ।
ਹੋਰਨਾਂ ਸਿਆਸੀ ਪਾਰਟੀਆਂ ਨੇ ਤਾਂ ਕੁਝ ਵੋਟਾਂ ਦੇ ਲਾਲਚ ਅਧੀਨ ਡੇਰਿਆਂ ਨਾਲ ਸਾਂਝ ਪਾਉਣੀ ਹੀ ਹੈ ਪਰ ਦੁੱਖ ਇਹ ਹੈ ਕਿ ਪੰਥ ਦੇ ਨਾਮ ‘ਤੇ ਵੋਟਾਂ ਮੰਗਣ ਵਾਲੇ ਬਾਦਲ ਦਲ ਦੇ ਆਗੂ ਹੋਰਨਾਂ ਪਾਰਟੀਆਂ ਦੇ ਆਗੂਆਂ ਨਾਲੋਂ ਅੱਗੇ ਹੋ ਕੇ ਉਹਨਾਂ ਡੇਰੇਦਾਰਾਂ ਦੇ ਚਰਨੀ ਲੱਗ ਰਹੇ ਹਨ।
ਜਦੋਂ ਕਦੀ ਇਹਨਾਂ ਡੇਰੇਦਾਰਾਂ ਨਾਲ ਟਕਰਾਅ ਵਧਦਾ ਹੈ ਉਸ ਸਮੇਂ ਤਾਂ ਜਥੇਦਾਰਾਂ ਰਾਹੀਂ ਅਕਾਲ ਤਖ਼ਤ ਤੋਂ ਇਹਨਾਂ ਡੇਰਿਆਂ ਵਿਰੁੱਧ ਹੁਕਮਨਾਮਾ ਜਾਰੀ ਕਰਵਾ ਕੇ ਇਹਨਾਂ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਬਾਈਕਾਟ ਦਾ ਸਿੱਖਾਂ ਲਈ ਆਦੇਸ਼ ਚਾੜ ਦਿੱਤਾ ਜਾਂਦਾ ਹੈ।  ਇਹਨਾਂ ਹੁਕਮਨਾਮਿਆਂ ਨੂੰ ਲਾਗੂ ਕਰਨ ਲਈ ਅਨੇਕਾਂ ਸਿੱਖ ਜਾਨਾਂ ਗੁਆ ਬੈਠਦੇ ਹਨ ਤੇ ਕਈ ਜੇਲਾਂ ਵਿੱਚ ਨਰਕ ਭੋਗਦੇ ਹਨ ਪਰ ਜਦੋਂ ਉਹਨਾਂ ਡੇਰੇਦਾਰਾਂ ਦੀਆਂ ਵੋਟਾਂ ਦੀ ਲੋੜ ਪਵੇ ਤਾਂ ਸਾਰੀਆਂ ਰਵਾਇਤਾਂ ਤੇ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ਉਹਨਾਂ ਵਿੱਰੁਧ ਜਾਰੀ ਹੋਏ ਹੁਕਮਨਾਮੇ ਵਾਪਸ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਦੁਰਵਰਤੋਂ ਕਰਦੇ ਹਨ ਅਤੇ ਕਦੀ ਇਹਨਾਂ ਹੁਕਮਨਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਪੰਥ ਦੋਖੀ ਉਹਨਾਂ ਡੇਰੇਦਾਰਾਂ ਦੇ ਪੈਰੀਂ ਜਾ ਪੈਂਦੇ ਹਨ।  ਜਿਵੇਂ ਕਿ 2007 ਨੂੰ ਸੱਚਾ ਸੌਦਾ ਡੇਰਾ ਸਿਰਸਾ ਦਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ, 24 ਸਤੰਬਰ 2015 ਨੂੰ ਜਥੇਦਾਰਾਂ ਨੇ ਸਾਰੀਆਂ ਪੰਥਕ ਰਵਾਇਤਾਂ ਤੇ ਨਿਯਮਾਂ ਦੀ ਉਲੰਘਣਾ ਕਰਕੇ ਇਹ ਹੁਕਮਨਾਮਾ ਵਾਪਸ ਲੈ ਲਿਆ।  ਜਦੋਂ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਨੂੰ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਅਤੇ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਮੁਆਫੀ ਵਾਲਾ ਹੁਕਮਨਾਮਾ 16 ਅਕਤੂਬਰ 2015 ਨੂੰ ਵਾਪਸ ਲੈ ਲਿਆ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਤੰਬਰ/ਅਕਤੂਬਰ 2015 ਵਿੱਚ ਸਿੱਖ ਸੰਗਤਾਂ ਵੱਲੋਂ ਪ੍ਰਗਟ ਕੀਤੇ ਭਾਰੀ ਰੋਸ ਦੇ ਬਾਵਯੂਦ ਉਕਤ ਹੁਕਨਾਮਿਆਂ ਨੂੰ ਅੱਖੋਂ ਪ੍ਰੋਖੇ ਕਰਕੇ 28 ਜਨਵਰੀ 2017 ਨੂੰ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤਮਹਿੰਦਰ ਸਿੰਘ ਸਿੱਧੂ, ਬਲਰਾਜ ਸਿੰਘ ਭੂੰਦੜ ਸਮੇਤ ਵਿਧਾਨ ਸਭਾ ਚੋਣਾਂ 2017 ਲਈ ਅਨੇਕਾਂ ਅਕਾਲੀ ਉਮੀਦਵਾਰਾਂ ਨੇ ਸਿਰਸਾ ਡੇਰਾ ਮੁਖੀ ਦੀ ਸ਼ਰਨ ਵਿੱਚ ਪਹੁੰਚ ਕੇ ਵੋਟਾਂ ਦੀ ਭੀਖ ਮੰਗੀ ਤੇ 1 ਫਰਵਰੀ ਨੂੰ ਡੇਰੇ ਦੇ ਸਿਆਸੀ ਵਿੰਗ ਤੋਂ ਸਮੁੱਚੇ ਅਕਾਲੀ-ਭਾਜਪਾ ਉਮੀਦਵਾਰਾਂ ਲਈ ਮਦਦ ਲੈਣ ਵਿੱਚ ਸਫਲਤਾ ਹਾਸਲ ਕਰ ਲਈ।  ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਉਸੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਲਈ ਚਿੱਠੀ ਲਿਖੇ ਜਾਣ ਦੇ ਬਾਵਯੂਦ ਇਹਨਾਂ ਜਥੇਦਾਰਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਚੁੱਪ ਵੱਟੀ ਰੱਖੀ ਪਰ 4 ਫਰਵਰੀ ਨੂੰ ਵੋਟਾਂ ਪੈ ਜਾਣ ਉਪ੍ਰੰਤ ਇਹ ਸਾਰੇ ਹੁਕਮਨਾਮੇ ਦੀ ਉਲੰਘਣਾਂ ਕਰਨ ਦੇ ਦੋਸ਼ੀ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੇ ਹਾਸੋਹੀਣੇ ਬਿਆਨ ਦੇਣ ਲੱਗ ਪਏੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੜੀ ਫੁਰਤੀ ਨਾਲ ਜਾਂਚ ਲਈ ਤਿੰਨ ਕਮੇਟੀ ਮੈਂਬਰੀ ਬਣਾ ਦਿੱਤੀ।
ਸਿੱਖ ਸੰਗਤਾਂ ਹੁਣ ਇਹਨਾਂ ਜਥੇਦਾਰਾਂ ਅਤੇ ਅਕਾਲੀ ਦਲ ਦੇ ਆਗੂਆਂ ਦੀ ਕੁਟਲਤਾ ਨੂੰ ਚੰਗੀ ਤਰਾਂ ਸਮਝਦੇ ਹਨ ਕਿ ਅਕਾਲ ਤਖ਼ਤ ਦਾ ਹਊਆ ਸਿਰਫ ਬਾਦਲ ਵਿਰੋਧੀ ਸਿੱਖਾਂ ਲਈ ਹੈ ਜਦੋਂ ਕਿ ਬਾਦਲ ਦਲ ਲਈ ਇਹ ਇਕ ਖਿਡਾਉਣਾ ਹੀ ਹੈ।  ਇਸੇ ਲਈ ਤਾਂ ਆਪਣੇ ਸੁਆਰਥ ਲਈ ਜਦੋਂ ਦਿਲ ਕਰੇ ਹੁਕਮਨਾਮੇ ਦੀਆਂ ਧੱਜੀਆਂ ਵੀ ਉਡਾ ਦਿੰਦੇ ਹਨ ਤੇ ਫਿਰ ਲੋਕਾਂ ਦੀਆਂ ਨਜ਼ਰਾਂ ਵਿੱਚ ਦੁੱਧ ਧੋਤੇ ਬਣਨ ਲਈ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਤਨਖ਼ਾਹ ਲਵਾਉਣ ਦਾ ਡਰਾਮਾ ਵੀ ਕਰ ਲੈਂਦੇ ਹਨ।
ਜਿਵੇਂ ਕਿ ਸਿਕੰਦਰ ਸਿੰਘ ਮਲੂਕਾ ਤਾਂ ਕੁਝ ਦਿਨ ਪਹਿਲਾਂ ਹੀ ਅਰਦਾਸ ਦੇ ਮਾਮਲੇ ਵਿੱਚ ਤਨਖਾਹ ਲਵਾ ਕੇ ਸੁਰਖੁਰੂ ਹੋਣ ਉਪ੍ਰੰਤ ਤੁਰੰਤ ਹੀ ਹੁਕਮਨਾਮੇ Cheap Jordans ਦੀ ਉਲੰਘਣਾ ਕਰਕੇ ਫਿਰ ਗਲ ਵਿੱਚ ਪੱਲਾ ਪਾ ਕੇ ਤਨਖਾਹ ਲਵਾਉਣ ਲਈ ਪੇਸ਼ ਹੋਣ ਦਾ ਡਰਾਮਾ ਕਰਨ ਲਈ ਤਿਆਰ ਹੈ।  ਜੇ ਇਹਨਾਂ ਜਥੇਦਾਰਾਂ ਅਤੇ ਅਕਾਲੀ ਆਗੂਆਂ ਦੇ ਦਿਲਾਂ ਵਿੱਚ ਅਕਾਲ ਤਖ਼ਤ ਦਾ ਭੋਰਾ ਭਰ ਵੀ ਅਦਬ ਸਤਿਕਾਰ ਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਹੁੰਦੀ ਤਾਂ ਸਤੰਬਰ 2015 ਵਿੱਚ ਸਿਰਸਾ ਡੇਰਾ ਨੂੰ ਮੁਆਫੀ ਵਾਲਾ ਹੁਕਮਨਾਮਾ ਵਾਪਸ ਲੈਣ ਉਪ੍ਰੰਤ ਨਾ ਤਾਂ ਕਦੀ ਅਕਾਲੀ ਆਗੂ ਕੁਝ ਵੋਟਾਂ ਦੀ ਖਾਤਰ ਸਿਰਸਾ ਡੇਰਾ ਮੁਖੀ ਦੀ ਸ਼ਰਨ ਵਿੱਚ ਜਾਂਦੇ ਅਤੇ ਨਾ ਹੀ ਅਕਾਲੀ ਲੀਡਰਾਂ ਵੱਲੋਂ ਕੀਤੀ ਗਈ ਉਲੰਘਣਾਂ ਵੇਖ ਸੁਣ ਕੇ ਜਥੇਦਾਰ ਸਾਹਿਬ 28 ਜਨਵਰੀ ਤੋਂ 4 ਫਰਵਰੀ ਤੱਕ ਤਕ ਪੂਰਾ ਇੱਕ ਹਫਤਾ ਅੱਖਾਂ ਮੀਟ ਕੇ ਰੱਖਦੇ।
ਇਹਨਾਂ ਦੀਆਂ ਹਰਕਤਾਂ ਨੂੰ ਵੇਖ ਕੇ ਪੰਜਾਬ ਦੇ ਸਿੱਖ ਤਾਂ ਤਕਰੀਬਨ ਜਾਗ ਚੁੱਕੇ ਨੇ, ਇਸ ਕਾਰਨ 4 ਫਰਵਰੀ ਨੂੰ ਪਈਆਂ ਵੋਟਾਂ ਦੇ ਰੁਝਾਨ ਤੋਂ ਪਤਾ ਲਗਦਾ ਹੈ ਕਿ ਅਕਾਲੀ ਦਲ ਨੂੰ ਸਿੱਖਾਂ ਦੀ ਵੋਟਾਂ ਨਾਮਾਤਰ ਹੀ ਪਈਆਂ ਹਨ; ਅਕਾਲੀ ਦਲ ਨੂੰ ਜੋ ਵੋਟਾਂ ਪਈਆਂ ਹਨ cheap nfl jerseys ਉਹਨਾਂ ‘ਚੋਂ ਵੱਡਾ ਹਿੱਸਾ ਡੇਰੇਦਾਰਾਂ ਦੇ ਪੈਰੋਕਾਰਾਂ ਜਾਂ ਭਾਜਪਾ ਨਾਲ ਗੱਠਜੋੜ ਹੋਣ ਕਰਕੇ ਕੁਝ ਹਿੰਦੂ ਭਾਈਚਾਰੇ ਦੀਆਂ ਵੋਟਾਂ ਹੋਣਗੀਆਂ।  ਪੰਜਾਬ ਵਿੱਚ ਬਾਦਲ ਦਲ ਦੇ ਮੁੱਖ ਆਗੂਆਂ ਵੱਲੋਂ ਸਿੱਖੀ ਸਿਧਾਂਤਾਂ ਤੇ ਪੰਥਕ ਰਵਾਇਤਾਂ ਨੂੰ ਪਿੱਠ ਦੇਣ ਸਦਕਾ ਇਹਨਾਂ ਦੀ ਜੋ ਦੁਰਗਤੀ ਇਹਨਾਂ ਚੋਣਾਂ ਵਿੱਚ ਹੋਵੇਗੀ ਸ਼ਾਇਦ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਨਾ ਹੋਈ ਹੋਵੇ ਕਿਉਂਕਿ 11 ਮਾਰਚ ਨੂੰ ਚੋਣ ਨਤੀਜਿਆਂ ਵਿੱਚ ਅਕਾਲੀ ਦਲ ਸੀਟਾਂ ਅਤੇ ਵੋਟ ਪ੍ਰਤੀਸ਼ਤ ਪੱਖੋਂ ਤੀਜੇ ਨੰਬਰ ‘ਤੇ ਆਉਣ ਦੀਆਂ ਬਹੁਤੀਆਂ ਸੰਭਾਵਨਾਵਾਂ ਹਨ।  ਇਹਨਾਂ ਸੰਭਾਵਨਾਵਾਂ ਨੂੰ ਵੇਖਦਿਆਂ ਹੀ ਅਕਾਲੀ ਦਲ ਨੂੰ ਡਰ ਹੈ ਕਿ ਮਤਾਂ 26 ਫਰਵਰੀ ਨੂੰ ਦਿੱਲੀ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿੱਚ ਪੰਜਾਬ ਵਾਲਾ ਹਾਲ ਨਾ ਹੋ ਜਾਏ।  ਇਹੋ ਕਾਰਣ ਹੈ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸੰਭਾਵੀ ਨੁਕਸਾਨ ਘਟਾਉਣ ਦੇ ਉਪ੍ਰਾਲੇ ਵਜੋਂ 4 ਫਰਵਰੀ ਪਿੱਛੋਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਮੇਤ ਸਾਰੇ ਜਥੇਦਾਰ ਹੁਕਮਨਾਮੇ ਦੀ ਉਲੰਘਣਾਂ ਕਰਨ ਦੇ ਦੋਸ਼ੀ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਡਰਾਮੇਬਾਜ਼ੀ ‘ਤੇ ਉਤਰ ਆਏ ਹਨ।  ਪਰ ਸਿੱਖ ਸੰਗਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅਖੌਤੀ ਅਕਾਲੀ ਆਗੂ ਅਕਾਲ ਤਖ਼ਤ ਨੂੰ ਟਿੱਚ ਕਰਕੇ ਜਾਣਦੇ ਹਨ ਜੇ ਡਰ ਹੈ ਤਾਂ ਕੇਵਲ ਵੋਟਾਂ ਦਾ।
ਇਸ ਲਈ ਇਹਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਜਥੇਦਾਰਾਂ ਤੋਂ ਕਾਰਵਾਈ ਦੀ ਮੰਗ ਕਰਨ ਦੀ ਥਾਂ ਉਹ ਖੁਦ ਕਾਰਵਾਈ ਕਰਨ ਦੀ ਜਾਚ ਸਿੱਖਣ ਅਤੇ ਪੰਜਾਬ ਚੋਣਾਂ ਦੀ ਤਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਬਾਦਲ ਦਲ ਨੂੰ ਸਿੱਖ ਭਾਵਨਾਵਾਂ ਦੀ ਪਛਾਣ ਕਰਵਾ ਦੇਣ।  ਬਾਦਲ ਦਲ ਵੱਲੋਂ ਸਿੱਖ ਸਿਧਾਂਤਾ ਅਤੇ ਅਕਾਲ ਤਖ਼ਤ ਦੇ ਰੁਤਬੇ ਨੂੰ ਮਿੱਟੀ ਘੱਟੇ ਰਲਾਉਣ Board ਦੀ ਆਦਤ ਤੋਂ ਦੁਖੀ ਬਾਦਲ ਵਿਰੋਧੀ ਦਲਾਂ ਜਿਵੇਂ ਕਿ ਸਰਨਾ ਦਲ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਗਰੁੱਪ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਾਲਾ ਮਿਸ਼ਨਰੀ ਗਰੁੱਪ, ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦਾ ਗਰੁੱਪ ਅਤੇ ਅਵਤਾਰ ਸਿੰਘ ਦੀ ਅਗਵਾਈ ਹੇਠ ਨਵਾਂ ਬਣਿਆ ਅਕਾਲੀ ਦਲ ਇਹ ਸਾਰੇ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਮੱਤਭੇਦਾਂ ਨੂੰ ਭੁਲਾ ਕੇ ਆਪਸੀ ਤਾਲਮੇਲ ਨਾਲ ਚੋਣਾਂ ਲੜਨ ਤਾਂ ਕਿ ਅਕਾਲ ਤਖ਼ਤ ਨੂੰ ਖਿਡਾਉਣਾ ਸਮਝਣ ਵਾਲੇ ਬਾਦਲ ਦਲੀਆਂ ਤੋਂ ਦਿੱਲੀ ਕਮੇਟੀ ਅਜ਼ਾਦ ਕਰਵਾਈ ਜਾ ਸਕੀ ਜੋ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਆਜ਼ਾਦ ਕਰਵਾਉਣ ਦਾ ਮੁੱਢ ਬੰਨੇਗੀ।