ਹੁਣ ਲਹੂ ਚਿੱਟੇ ਤੋਂ ਜ਼ਹਿਰੀਲਾ ਹੋਇਆ…?

-ਜਸਪਾਲ ਸਿੰਘ ਹੇਰਾਂ
ਕਦੇ ਕਹਿੰਦੇ ਸੀ, ”ਚਿੱਟਾ ਹੋ ਗਿਆ ਲਹੂ” ਪ੍ਰੰਤੂ ਹੁਣ ਜਾਪਦਾ ਹੈ ਕਿ ਲਹੂ ਜ਼ਹਿਰੀਲਾ ਹੋ ਗਿਆ ਹੈ ਤੇ ਉਹ ਲਹੂ ਰਿਹਾ ਹੀ ਨਹੀਂ, ਸਿਰਫ਼ ਤੇ ਸਿਰਫ਼ ਜ਼ਹਿਰ ਹੈ।  ਇਸੇ ਕਾਰਣ ਲਹੂ ਦੇ ਰਿਸ਼ਤੇ ਤਿੜਕੇ ਹੀ ਨਹੀਂ, ਸਗੋਂ ਜ਼ਹਿਰੀਲੇ ਹੋ ਗਏ ਹਨ।  ਮਾਂ-ਪੁੱਤ ਦਾ ਰਿਸ਼ਤਾ ਦੁਨੀਆ ‘ਚ ਸਭ ਤੋਂ ਪਵਿੱਤਰ, ਭਾਵਨਾਤਮਕ ਰਿਸ਼ਤਾ ਹੈ।  ਮਾਂ, ਸ਼ਬਦ ਦੀ ਵਿਆਖਿਆ ਕਰਦਿਆਂ ਵਿਦਵਾਨ ਤੋਂ ਵਿਦਵਾਨ ਕਲਮਾਂ ਵੀ ਸੰਤੁਸ਼ਟ ਨਹੀਂ ਹੋ ਸਕੀਆਂ।  ਉਹਨਾਂ ਨੂੰ ਵੀ ਲੱਗਦਾ ਰਿਹਾ ਹੈ ਕਿ ਮਾਂ ਦੀ ਸਿਫ਼ਤ ਪੂਰੀ ਨਹੀਂ ਹੋ ਸਕੀ।  ਮਾਂ ਦੇ ਕਰਜ਼ੇ ਦਾ ਮੁੱਲ, ਸ਼ਾਇਦ ਪ੍ਰਮਾਤਮਾ ਵੀ ਮੋੜਣ ਦੇ ਸਮਰੱਥ ਨਹੀਂ।  ਇਸੇ ਕਾਰਣ ਮਾਂ ਸ਼ਬਦ ਨਾਲ ਹੀ ਪ੍ਰਮਾਤਮਾ ਦੀ ਸੰਪੂਰਨਤਾ ਹੁੰਦੀ ਹੈ।  ਜਦੋਂ ਮਾਂ, ਆਪਣੀ ਕੁੱਖ ਤੋਂ ਜੰਮੇ, ਆਪਣੇ ਪੁੱਤਰ ਦੇ ਹੱਥੋਂ ਵਹਿਸ਼ੀਆਨਾ ਢੰਗ ਨਾਲ ਕਤਲ ਹੋਣ ਲੱਗ ਪਵੇ ਤਾਂ ਲਹੂ ਦੇ ਚਿੱਟੇ ਹੋਣ ਦੇ ਅਰਥ ਵੀ ਬੌਣੇ ਹੋ ਜਾਂਦੇ ਹਨ।  ਫ਼ਿਰ ਲਹੂ ਨੂੰ ਸਿਰਫ਼ ਤੇ ਸਿਰਫ਼, Baratas Ray Ban ਜ਼ਹਿਰੀਲਾ ਹੀ ਮੰਨਿਆ ਜਾਵੇਗਾ।  ਅੱਜ ਦੇ ਅਖ਼ਬਾਰਾਂ ‘ਚ ਨਵਾਂ ਸ਼ਹਿਰ ‘ਚ ਪੁੱਤ ਵੱਲੋਂ ਮਾਂ ਨੂੰ ਬੋਟੀ-ਬੋਟੀ ਕਰਕੇ ਕਤਲ ਕਰ ਦੇਣ ਅਤੇ ਭਦੌੜ ਨੇੜਲੇ ਪਿੰਡ ਮੱਝੂਕੇ ‘ਚ ਇਕ ਪੁੱਤਰ ਵੱਲੋਂ ਆਪਣੇ ਬਾਪ ਨੂੰ ਕਤਲ ਕਰ ਦੇਣ ਦੀਆਂ ਭਿਆਨਕ ਤੇ ਖੌਫ਼ਨਾਕ ਖ਼ਬਰਾਂ ਛਪੀਆਂ ਹਨ।  ਜਿਹਨਾਂ  ਨੂੰ ਪੜ ਕੇ ਹਰ ਇਨਸਾਨ ਦਾ ਕਲੇਜਾ, ਮੂੰਹ ਨੂੰ ਆਉਂਦਾ ਹੈ ਤੇ ਉਹ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਆਖ਼ਰ ਐਨਾ ‘ਹਨੇਰ’ ਕਿਵੇਂ ਪੈ ਸਕਦਾ ਹੈ? ਜਦੋਂ ਔਲਾਦ, ਆਪਣੇ ਮਾਂ ਬਾਪ ਦਾ ਕਤਲ ਕਰਨ ਲੱਗ ਪਵੇ, ਬੁਢਾਪੇ ਦੀ ਡੰਗੋਰੀ ਬਣਨ ਦੀ ਥਾਂ, ਬਿਰਧ ਆਸ਼ਰਮਾਂ ‘ਚ ਛੱਡ ਆਉਣ ਲੱਗ ਪਵੇ, ਮਾਂ ਬਾਪ ਦੀ ਸੰਘੀ ਘੁੱਟ ਕੇ, ਆਪਣੀ ਐਸ਼ੋ-ਇਸ਼ਰਤ ਪੂਰੀ ਕਰਨ ਤੇ ਉਤਾਰੂ ਹੋ ਜਾਵੇ, ਉਦੋਂ Hotel ਬਾਕੀ ਹੋਰ ਰਿਸ਼ਤਿਆਂ ਦੀ ਅਹਿਮੀਅਤ ਤਾਂ ਬਹੁਤ ਪਿੱਛੇ ਰਹਿ ਜਾਂਦੀ ਹੈ।
ਆਖ਼ਰ ਗੁਰੂਆਂ ਦੀ ਇਸ ਧਰਤੀ ਤੇ ‘ਬੁੱਧ ਤੇ ਪੁੱਤ’ ਫਿੱਟਣ ਕਿਉਂ ਲੱਗ ਪਏ ਹਨ।  ਇਸ ਬਹੁਤ ਵੱਡੇ ਤੇ ਗੰਭੀਰ ਸੁਆਲ ਦੇ ਕਈ ਜਵਾਬ ਹੋ ਸਕਦੇ ਹਨ।  ਸਮਾਜਿਕ ਤਾਣਾ-ਬਾਣਾ ਆਖ਼ਰ ਕਿਉਂ ਖਿੱਲਰ ਗਿਆ? ਇਹਨਾਂ ਸਾਰੇ ਸੁਆਲਾਂ ਦਾ ਇੱਕੋ ਇਕ ਜਵਾਬ ਹੈ ਕਿ ਅਸੀਂ ਆਪਣੇ ਮੂਲ ਨਾਲੋਂ ਟੁੱਟ ਗਏ ਹਾਂ।  ਮੂਲ ਨਾਲ ਟੁੱਟੇ ਪੱਤੇ ਦੀ ਜਿਵੇਂ ਕੋਈ ਦਿਸ਼ਾ ਨਹੀਂ ਹੁੰਦੀ, ਉਸੇ ਤਰਾਂ ਅਸੀਂ ਦਿਸ਼ਾਹੀਣ ਹੋ ਗਏ ਹਾਂ ਤੇ ਦਿਸ਼ਾਹੀਣ ਹੋਣ ਕਾਰਣ, ਸਾਡੀ ਦਸ਼ਾ ਵੀ ਵਿਗੜ ਗਈ ਹੈ।  ਮੋਹ-ਮਮਤਾ ਦੀਆਂ ਤੰਦਾਂ ‘ਤੇ ਸੁਆਰਥ ਅਤੇ ਪਦਾਰਥ ਦੀ ਅੰਨੀ ਭੁੱਖ ਭਾਰੂ ਹੋ ਗਈ ਹੈ।  ਤੇਜ਼ੀ ਨਾਲ ਬਦਲੇ ਜ਼ਮਾਨੇ ਅਨੁਸਾਰ ਸਾਡੀ ਸੋਚ ਤਾਂ ਨਹੀਂ ਬਦਲ ਸਕੀ, ਪ੍ਰੰਤੂ ਅਸੀਂ ਉਸ ਵਿਖਾਵੇ ਦਾ ਭਰਮ-ਭੁਲੇਖਾ ਜ਼ਰੂਰ ਪਾਲ ਬੈਠੇ ਹਾਂ।  ਤਿੜਕੇ ਰਿਸ਼ਤਿਆਂ ਦੀ ਦਾਸਤਾਨ ਨੂੰ ਅਸੀਂ ਸੰਭਾਲਣ ਦਾ ਯਤਨ ਹੀ ਨਹੀਂ ਕੀਤੇ, ਜਿਸ ਕਾਰਣ ਤਿੜਕੇ ਰਿਸ਼ਤੇ ਹੁਣ ਕਾਤਲ ਰਿਸ਼ਤਿਆਂ ‘ਚ ਬਦਲਣ ਲੱਗ ਪਏ ਹਨ।  ਨਸ਼ਾ, ਵਿਹਲੜਪੁਣਾ, ਐਸ਼ੋ-ਅਰਾਮ ਦੀ ਚਾਹਤ ਨੇ ਮਨੁੱਖ ਨੂੰ ਹੈਵਾਨ ‘ਚ ਬਦਲ ਦਿੱਤਾ ਹੈ।  ਕਿਥੇ ਗੁਰਬਾਣੀ ਨੇ ਸਾਨੂੰ ਮਨੁੱਖ ਤੋਂ ਪਰਮ ਮਨੁੱਖ ਬਣਾਉਣਾ ਹੁੰਦਾ ਹੈ, ਕਿੱਥੇ ਅਸੀਂ ਆਪਣੇ ਇਸ ਮੂਲ ਤੋਂ ਟੁੱਟ ਕੇ, ਮਨੁੱਖ ਦੀ ਥਾਂ ਹੈਵਾਨ ਬਣਨ ਵੱਲ ਵੱਧ ਰਹੇ ਹਾਂ।  ਮਨੁੱਖ ਸਮਾਜਿਕ ਪ੍ਰਾਣੀ ਹੈ, ਉਹ ਆਪਣੇ ਨਾਲ ਸਮਾਜ ਦਾ ਵੀ ਖ਼ਿਆਲ ਰੱਖਦਾ।  ਪ੍ਰੰਤੂ ਹੈਵਾਨ, ਸਿਰਫ਼ ਤੇ ਸਿਰਫ਼ ਆਪਣੇ ਢਿੱਡ ਦਾ।  ਸਮੇਂ ਦੇ ਨਾਲ ਤਬਦੀਲੀ ਆਉਂਦੀ ਹੈ।  ਪ੍ਰੰਤੂ ਜਿਹੜੀ ਤਬਦੀਲੀ ਵਿਨਾਸ਼ਕਾਰੀ ਹੋਵੇ, ਉਸ ਤਬਦੀਲੀ ਨੂੰ ਰੋਕਣਾ, ਸਮਾਜ ਦੀ ਜੁੰਮੇਵਾਰੀ ਬਣ ਜਾਂਦੀ ਹੈ।  ਨਵੀਂ ਪੀੜੀ ਦਿਨੋ-ਦਿਨ ਵਿਗੜੈਲ ਹੋ ਰਹੀ ਹੈ, ਗੁਸਤਾਖ਼ ਹੋ ਰਹੀ ਹੈ, ਗੁੱਸੇਖੋਰ ਹੋ ਰਹੀ ਹੈ, ਨਸ਼ੇੜੀ ਤੇ ਨਿਕੰਮੀ ਹੋ ਰਹੀ ਹੈ।  ਇਹ ਅੱਜ ਸਾਡੇ ਸਮਾਜ ਦੀ ਸਭ ਤੋਂ ਵੱਡੀ ਚਿੰਤਾ ਹੋਣੀ ਚਾਹੀਦੀ ਹੈ।  ਅਜਿਹੀਆਂ ਹਿਰਦੇ ਵੇਦਕ ਘਟਨਾਵਾਂ ਸਮਾਜ ਦੇ ਮੱਥੇ ਤੇ ਵੀ ਕਾਲਾ ਧੱਬਾ ਹੁੰਦੀਆਂ ਹਨ।

ਸਾਂਝੇ ਪਰਿਵਾਰਾਂ ਦੇ ਟੁੱਟਣ ਅਤੇ ਸਮਾਜ ‘ਚ ਵੱਧਦੇ ਨਿੱਜਵਾਦ ਕਾਰਣ, ਮੋਹ, ਪਿਆਰ ਸਿਰਫ਼ ਰਸਮੀ ਵਿਖਾਵੇ ‘ਚ ਬਦਲਦਾ ਜਾ ਰਿਹਾ ਹੈ।  ਰਿਸ਼ਤਿਆਂ ਦੀ ਬੁਨਿਆਦ ਵੀ ਹੁਣ ਸੁਆਰਥ, ਝੂਠ ਤੇ ਧੋਖਾ ਬਣਨ ਲੱਗ ਪਿਆ ਹੈ।  ਇਸ ਕਾਰਣ ਰਿਸ਼ਤੇ ਨੇਪਰੇ ਨਹੀਂ ਚੜ ਰਹੇ।  ਨੈਤਿਕ ਸਿਖਿਆ, ਜਿਹੜੀ ਅੱਗੇ ਪਰਿਵਾਰਾਂ ਦੇ ਬਜ਼ੁਰਗ ਆਪਣੀਆਂ ਅਗਲੀਆਂ ਪੀੜੀਆਂ ਨੂੰ ਗੁੜਤੀ ‘ਚ ਦੇ ਛੱਡਦੇ ਸਨ, ਉਹ ਹੁਣ ਖ਼ਤਮ ਹੋ ਗਈ ਹੈ।  ਨਿੱਜ ਪ੍ਰਾਪਤੀ ਦੀ ਦੌੜ ਦੀ ਐਨੀ ਤੇਜ਼ ਹੋ ਗਈ ਹੈ ਕਿ ਇਸ ਦੌੜ ‘ਚ ਕੌਣ ਕੁਚਲਿਆ ਜਾ ਰਿਹਾ ਹੈ।  ਕਿਸੇ ਨੂੰ ਪ੍ਰਵਾਹ ਹੀ ਨਹੀਂ।  ਸੂਝਵਾਨ ਤੇ ਸੰਵੇਸ਼ਨਸ਼ੀਲ ਇਨਸਾਨ ਭਲੀ-ਭਾਂਤ ਸਮਝ ਚੁੱਕੇ ਹਨ ਕਿ wholesale football jerseys china ਮਨੁੱਖ ਆਪਣੀ ਤਬਾਹੀ ਦੀ ਦੌੜ, ਦੌੜ ਰਿਹਾ ਹੈ,. ਪ੍ਰੰਤੂ ਤ੍ਰਾਸਦੀ ਇਹੋ ਹੈ ਕਿ ਇਸ ਦੌੜ ਨੂੰ ਰੋਕਣ ਦੀ ਕੋਸ਼ਿਸ ਕੋਈ ਨਹੀਂ ਕਰਦਾ, ਸਗੋਂ ਖ਼ੁਦ ਇਸ ‘ਚ ਸ਼ਾਮਲ ਹੋ ਜਾਂਦਾ ਹੈ।  ਜਿਸ ਕਾਰਣ ਮਾਨਵਤਵਾਦੀ ਕਦਰਾਂ-ਕੀਮਤਾਂ ਦਾ ਘਾਣ ਤੇਜ਼ ਹੋ ਰਿਹਾ ਹੈ।  ਇਹ ਅਸੀਂ ਕਦੋਂ ਸਮਝਾਂਗੇ?