ਕਿੱਥੇ ਗਏ ਉਹ ਅਕਾਲੀ…?

-ਜਸਪਾਲ ਸਿੰਘ ਹੇਰਾਂ
ਅੱਜ ਦਾ ਦਿਨ ਸਿੱਖਾਂ ਲਏ ਬੇਹੱਦ ਮਾਣ ਵਾਲਾ ਦਿਨ ਹੈ, ਅੱਜ ਦੇ ਦਿਨ ਭਾਵ 19 ਜਨਵਰੀ 1922 ਨੂੰ ਅੰਗਰੇਜ਼ ਹਕੂਮਤ ਨੂੰ ਗੋਡੇ ਟੇਕਣ ਲਈ ਮਜਬੂਰ ਕਰਕੇ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਜਿੱਤਿਆ ਸੀ, ਇਸ ਮੋਰਚੇ ਨਾਲ ਜਿਹੜੀ ਸਭ ਤੋਂ ਵੱਡੀ ਘਟਨਾ ਜੁੜੀ ਹੋਈ ਹੈ, ਉਹ ਸਿੱਖ ਆਗੂਆਂ ਵਾਸਤੇ ਸਿੱਖੀ ਸਵੈਮਾਣ ਦੀ ਰਾਖ਼ੀ ਲਈ ਸਭ ਤੋਂ ਵੱਡਾ ਸਬਕ ਹੈ। ਪ੍ਰੰਤੂ ਅੱਜ ਦੇ ਆਗੂਆਂ ਨੇ ਸਿੱਖੀ ਸਵੈਮਾਣ ਨੂੰ ਜਿਸ ਤਰਾਂ ਸੱਤਾ ਲਾਲਸਾ ਅਤੇ ਆਪਣੇ ਨਿੱਜੀ ਸੁਆਰਥ ਲਈ ਗੁਆ ਲਿਆ ਹੈ, ਉਸ ਕਾਰਣ ਅੱਜ ‘ਪੰਥ ਤੇਰੇ ਦੀਆਂ ਗੂੰਜਾਂ’ ਦਿਨੋ-ਦਿਨ ਪੈਣਗੀਆਂ ਵਾਲਾ ਨਾਅਰਾ ਹਕੀਕੀ ਰੂਪ ‘ਚ ਆਲੋਪ ਹੋ ਗਿਆ ਹੈ ਅਤੇ ਸਿੱਖਾਂ ‘ਚ ਸਿੱਖੀ ਦੀ ਆਨ-ਸ਼ਾਨ ਦੀ ਰਾਖ਼ੀ ਦਾ ਜਜ਼ਬਾ ਤੇ ਜੋਸ਼ ਖ਼ਤਮ ਹੋ ਗਿਆ ਹੈ।। ਇਸ ਲਈ ਅੱਜ ਦੇ ਦਿਨ, ”ਅਸੀਂ ਕਿੱਥੋਂ, ਕਿੱਥੇ ਪਹੁੰਚ ਗਏ ਹਾਂ”, ਬਾਰੇ ਸੋਚਣਾ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ ਹਕੂਮਤ ਨੇ ਸਿੱਖਾਂ ਝਟਕਾ ਤੋਂ ਦਰਬਾਰ ਸਾਹਿਬ ਨਾਲ ਸਬੰਧਿਤ ਸਾਰੇ ਗੁਰਦੁਆਰਾ ਸਾਹਿਬ ਅਤੇ ਤੋਸ਼ੇਖਾਨੇ ਦੀਆਂ ਚਾਬੀਆਂ 7 ਨਵੰਬਰ 1921 ਨੂੰ ਜਬਰਦਸਤੀ ਹਥਿਆ ਲਈਆਂ ਸਨ, ਜਿਸ ਵਿਰੁੱਧ ਸਿੱਖਾਂ ਨੇ ‘ਚਾਬੀਆਂ ਦਾ ਮੋਰਚਾ’ ਆਰੰਭਿਆ ਅਤੇ ਅੰਗਰੇਜ਼ੀ ਸਰਕਾਰ ਦੇ ਜ਼ੋਰ ਜਬਰ ਵਿਰੁੱਧ ਸਿੱਖਾਂ ਨੇ ਪੰਜਾਬ ਦੀਆਂ ਜੇਲਾਂ ਨੱਕੋ-ਨੱਕ ਭਰ ਦਿੱਤੀਆਂ।। ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਜਦੋਂ ਬਾਬਾ ਖੜਕ ਸਿੰਘ ਨੂੰ ਅੰਗਰੇਜ਼ੀ ਹਕੂਮਤ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਤਾਂ ਉਹਨਾਂ ਆਪਣੇ ਮੁਕੱਦਮੇ ਦੀ ਪੈਰਵੀ ਕਰਨ ਤੋਂ ਇਹ ਆਖ਼ਦਿਆਂ ਇਨਕਾਰ Cheap Jerseys ਕਰ ਦਿੱਤਾ ਸੀ, ”ਮੈਂ ਇਕ ਪਾਸੇ ਪਾਰਟੀ ਅਤੇ ਸਰਕਾਰ ਦੂਜੇ ਪਾਸੇ, ਮੈਂ ਪੰਥ ਵੱਲੋਂ ਚੁਣਿਆ ਕਮੇਟੀ cheap jordans online ਦਾ ਪ੍ਰਧਾਨ ਹਾਂ, ਇਸ ਵਾਸਤੇ ਮੇਰਾ ਕੇਸ ਕਿਸੇ ਤੀਜੀ ਧਿਰ ਜਿਵੇਂ ਅਮਰੀਕਾ ਜਾਂ ਫਰਾਂਸ ਦੇ ਪ੍ਰਧਾਨ ਪਾਸ ਜਾਣਾ ਚਾਹੀਦਾ ਹੈ।”। ਉਹਨਾਂ ਦੀ ਦਲੀਲ ਸੀ ਕਿ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਉਹਨਾਂ cheap jerseys wholesale ਦੀ ਹੈਸੀਅਤ ਸਰਕਾਰ ਦੇ ਬਰਾਬਰ ਹੈ।।
ਜਦੋਂ ਅਸੀਂ ਵਰਤਮਾਨ ਸਮੇਂ ਵੱਲ ਝਾਤੀ ਮਾਰਦੇ ਹਾਂ, ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸਿਆਸੀ ਧਿਰ ਦੀ ਗੁਲਾਮੀ ਕਰਦਾ ਵਿਖਾਈ ਦਿੰਦਾ ਹੈ ਤਾਂ ਬਾਬਾ ਖੜਕ ਸਿੰਘ ਦੀ ਸ਼੍ਰੋਮਣੀ ਕਮੇਟੀ ਦੀ ਮਹਾਨਤਾ ਬਾਰੇ ਸੋਚ ਅਤੇ ਦਲੇਰੀ ਨੂੰ ਨਤਮਸਤਕ ਹੋਏ ਬਿਨਾਂ ਸ਼ਾਇਦ ਹੀ ਕੋਈ ਪੰਥ ਦਰਦੀ ਰਹਿ ਸਕਦਾ ਹੋਵੇ। ਇਸ ਲਈ ਅੱਜ ਦਾ cheap jordan shoes ਦਿਨ ਸਿੱਖ ਪੰਥ ਨੂੰ ਇਹ ਯਾਦ ਵੀ ਦਿਵਾਉਂਦਾ ਹੈ ਕਿ ਧਰਮੀ ਆਗੂ ਜਿਹੜੇ ਸਿੱਖੀ ਸਿਧਾਂਤਾਂ ਦੇ ਸੱਚੇ ਪਹਿਰੇਦਾਰ ਹੁੰਦੇ ਸਨ, ਉਹਨਾਂ ਦੀ ਅਵਸਥਾ ਕਿੰਨੀ ਉੱਚੀ ਹੁੰਦੀ ਸੀ। ਅਸੀਂ ਵਾਰ-ਵਾਰ ਲਿਖਿਆ ਹੈ ਕਿ ਸਿਆਸਤ ਦੇ ਧਰਮ ‘ਤੇ ਭਾਰੂ ਹੋਣ ਸਦਕਾ, ਧਰਮ ‘ਚ ਆਏ ਨਿਘਾਰ ਕਾਰਣ ਸਿੱਖਾਂ ‘ਚ ਧਾਰਮਿਕ, ਸਮਾਜਿਕ ਤੇ ਮਾਨਸਿਕ ਕਮਜ਼ੋਰੀ ਆ ਗਈ ਹੈ, ਜਿਸ ਕਾਰਣ ਉਹ ਧਰਮ ਦੀ ਥਾਂ, ਪਦਾਰਥ ਨੂੰ ਪਿਆਰ ਕਰਨ ਲੱਗ ਪਏ ਹਨ। ਇਕ ਪਾਸੇ ਵਿਦੇਸ਼ੀ, ਜ਼ਾਲਮ ਹਕੂਮਤ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਿੱਕ ਠੋਕ ਕੇ ਵੰਗਾਰਦਾ ਹੈ ਕਿ ਸਿੱਖ ਦੀ ਧਾਰਮਿਕ ਸੰਸਥਾ, ਅੰਗਰੇਜ਼ੀ ਹਕੂਮਤ ਦੇ ਬਰਾਬਰ ਦਾ ਦਰਜਾ ਰੱਖਦੀ ਹੈ ਅਤੇ ਅੱਜ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਿਆਸਤਦਾਨਾਂ ਦੇ ਲਫ਼ਾਫੇ ‘ਚੋਂ ਨਿਕਲਦਾ ਹੋਣ ਕਾਰਣ ਉਹਨਾਂ ਦੇ ਰਹਿਮੋ-ਕਰਮ ਤੇ ਨਿਰਭਰ ਹੋ ਗਿਆ ਹੈ, ਜਿਸ ਕਾਰਣ ਇਸ ਮਹਾਨ ਸਿੱਖ ਸੰਸਥਾ ਦੀ ਆਪਣੀ ਹੋਂਦ ਅਤੇ ਮੀਰੀ-ਪੀਰੀ ਦਾ ਸਿਧਾਂਤ ਹੀ ‘ਜ਼ੀਰੋ’ ਹੋ ਗਏ ਹਨ।
ਅਸੀਂ ਅੱਜ ਦੇ ਦਿਨ ਨੂੰ ਸਿੱਖਾਂ ਲਈ ਮਾਣ ਵਾਲਾ ਦਿਹਾੜਾ ਆਖਿਆ ਹੈ, ਇਸ ਦਿਨ ਇੱਕ ਪਾਸੇ ਅੰਗਰੇਜ਼ੀ ਸਰਕਾਰ, ਸਿੱਖਾਂ ਅੱਗੇ ਝੁਕੀ ਸੀ, ਦੂਜੇ ਪਾਸੇ ਪੰਡਿਤ ਨਹਿਰੂ ਨੇ ਸਿੱਖਾਂ ਦੀ ਇਸ ਜਿੱਤ ਨੂੰ ‘ਦੇਸ਼ ਦੀ ਅਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ’ ਦੱਸਿਆ ਸੀ। ਇਸ ਲਈ ਇਹ ਦਿਹਾੜਾ ਆਪਣੇ-ਆਪ ‘ਚ ਬੇਹੱਦ ਮਹੱਤਵਪੂਰਨ ਅਤੇ ਅਰਥ ਭਰਪੂਰ ਹੈ.। ਕਿਉਂਕਿ ਇਹ ਦਿਹਾੜਾ ਸਿੱਖਾਂ ਵੱਲੋਂ ਦੇਸ਼ ਦੀ ਅਜ਼ਾਦੀ ਦੀ ਲੜਾਈ ‘ਚ ਮੋਹਰੀ ਰੋਲ ਦਾ ਵੀ ਪ੍ਰਤੀਕ ਹੈ, ਇਸ ਲਈ ਅੱਜ ਦਾ ਦਿਨ ਉਹਨਾਂ ਦੇਸ਼ ਦੇ ਹਾਕਮਾਂ ਲਈ ਜਿਹੜੇ ਸਿੱਖਾਂ ਨੂੰ ਦੇਸ਼ ‘ਚ ਦੂਜੇ ਨੰਬਰ ਦੀ ਸ਼ਹਿਰੀ ਸਮਝਦੇ ਹਨ ਅਤੇ ਸਿੱਖਾਂ ‘ਤੇ ਕਈ ਤਰਾਂ ਦੀਆਂ ਤੋਹਮਤਾਂ ਲਾਈਆਂ ਜਾਂਦੀਆਂ ਹਨ, ਉਹਨਾਂ ਲਈ ਵੀ ਅਸਲੀਅਤ ਦਰਸਾਉਣ ਦਾ ਦਿਨ ਹੈ।। ਅੱਜ ਜਦੋਂ ਅਸੀਂ ਕੌਮ ਦੇ ਉਸ ਜਾਹੋ-ਜਲਾਲ ‘ਚ ਜਿਹੜਾ ਪੁਰਾਤਨ ਸਮੇਂ ਹੁੰਦਾ ਸੀ ਅਤੇ ਕੌਮ ਕਿਸੇ ਬਾਦਸ਼ਾਹਤ ਦੀ ਟੈਂਅ ਨਹੀਂ ਸੀ ਮੰਨਦੀ, ਉਸਨੂੰ ਯਾਦ ਕਰਦੇ ਹਾਂ ਤਾਂ ਵਰਤਮਾਨ ਸਮੇਂ ਸਾਡੇ ‘ਚ ਆ ਚੁੱਕੀ ਕਮਜ਼ੋਰੀ, ਨਿਤਾਣਾਪਣ ਅਤੇ ਮਰਦੀ ਜਾਂਦੀ ਜ਼ਮੀਰ ਬਾਰੇ ਵੀ ਜ਼ਰੂਰ ਸੋਚਦੇ ਹਾਂ।ਦਸਮੇਸ਼ ਪਿਤਾ ਨੇ cheap Air Jordans ਇਸ ਕੌਮ ਨੂੰ ‘ਸਰਦਾਰੀ’ ਬਖ਼ਸੀ ਸੀ। ਪ੍ਰੰਤੂ ਅੱਜ ਅਸੀਂ ਉਸਦੇ ਲਾਇਕ ਨਹੀਂ ਰਹਿ ਗਏ।ਇਸ ਲਈ ਇਸ ਵੱਡੀ ਗਿਰਾਵਟ ਦੇ ਕਾਰਣਾਂ ਨੂੰ ਘੋਖਣਾ ਜ਼ਰੂਰੀ ਹੈ ਅਤੇ ਅਜਿਹੇ ਦਿਹਾੜੇ ਸਾਨੂੰ ਜਗਾਉਂਦੇ ਹਨ। ਜਾਗਣਾ ਜਾਂ ਨਾ ਜਾਗਣਾ ਉਹ ਸਾਡੇ ਤੇ ਨਿਰਭਰ ਕਰਦਾ ਹੈ।