ਪੋਹ ਦਾ ਮਹੀਨਾ ਬਨਾਮ ਸਿੱਖ…

-ਜਸਪਾਲ ਸਿੰਘ ਹੇਰਾਂ
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 14 ਦਸੰਬਰ ਨੂੰ ਪੋਹ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਨਾਨਕਸ਼ਾਹੀ ਕੈਲੰਡਰ ਦੇ ਬੁਰਕੇ ਥੱਲੇ ਜਾਰੀ ਕੀਤੇ ਬਿਕਰਮੀ ਕੈਲੰਡਰ ਮੁਤਾਬਕ 15 ਦਸੰਬਰ ਨੂੰ ਪੋਹ ਦਾ ਮਹੀਨਾ ਸ਼ੁਰੂ ਹੋਇਆ ਹੈ।  ਭਾਵੇਂ ਸਿੱਖੀ ‘ਚ ਸ਼ਹਾਦਤਾਂ ਦੀ ਲੜੀ ਐਨੀ ਲੰਬੀ ਹੈ ਕਿ ਕੋਈ ਮਹੀਨਾ, ਕੋਈ ਦਿਨ ਸ਼ਹਾਦਤਾਂ ਦੀ ਗਾਥਾ ਤੋਂ ਖ਼ਾਲੀ ਨਹੀਂ।  ਸਿੱਖੀ ਦੇ ਮਾਰਗ ਤੇ ਸਿਰ ਨੂੰ ਤਲੀ ਤੇ ਟਿਕਾ ਕੇ ਹੀ ਤੁਰਿਆ ਜਾਂਦਾ ਸੀ, ਇਸ ਲਈ ਸਿੱਖੀ ਤੇ ਸ਼ਹਾਦਤ ਨੂੰ ਨਿਖੇੜਿਆ ਹੀ ਨਹੀਂ ਜਾ ਸਕਦਾ।  ਪ੍ਰੰਤੂ ਪੋਹ ਦਾ ਮਹੀਨਾ ਸ਼ਹਾਦਤਾਂ ਦੀ ਅਜਿਹੀ ਵਿਲੱਖਣ ਇਬਾਰਤ ਨਾਲ ਭਰਿਆ ਗਿਆ ਹੈ, ਜਿਹੜਾ ਕੁਰਬਾਨੀ, ਦ੍ਰਿੜਤਾ, ਬਹਾਦਰੀ, ਅਣਖ਼ ਦਾ ਸਿਖ਼ਰ ਹੈ ਅਤੇ 1705 ਈਸਵੀ ਦੇ ਦਸੰਬਰ ਮਹੀਨੇ ਵਿੱਚ ਸਰਬੰਸ ਦਾਨੀ ਕਲਗੀਧਰ ਪਿਤਾ ਨੇ ਚਾਵਾਂ ਤੇ ਰੀਝਾਂ ਨਾਲ ਸਿਰਜੀ ਅਨੰਦਪੁਰੀ ਨੂੰ ਅਲਵਿਦਾ ਆਖਿਆ ਸੀ।
ਇਹਨਾਂ ਚੰਦਰੇ ਦਿਨਾਂ ‘ਚ ਹੀ ਸਿਰਸਾ ਨਦੀ ਕੰਢੇ ਪਰਿਵਾਰ ਵਿਛੜਿਆ, ਤੇ ਚਮਕੌਰ ਤੇ ਸਰਹਿੰਦ ਦੇ ਖੂਨੀ ਸਾਕੇ ਹੋਏ, ਬਿਨਾਂ ਬਾਜ, Cheap Football Jerseys ਬਿਨਾਂ ਤਾਜ, ਲੀਰੋ-ਲੀਰ ਜਾਮੇ ਤੇ ਪੈਰੀਂ ਛਾਲਿਆਂ ਨਾਲ ਦਸਮੇਸ਼ ਪਿਤਾ ਨੇ ਸਿਰਫ਼ ਸਮਸ਼ੀਰ ਦੇ ਨਿੱਘ ਨਾਲ, ਪੋਹ ਦੀ ਠਰੀ-ਠੰਡੀ ਰਾਤ, ਮਾਛੀਵਾੜੇ ਦੇ ਜੰਗਲਾਂ ‘ਚ ‘ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ’ ਦੱਸਦਿਆਂ ਲੰਘਾਈ ਸੀ।
ਇਸੇ ਪੋਹ ਦੇ ਮਹੀਨੇ ਹੀ ਖਦਰਾਣੇ ਦੀ ਢਾਬ ਤੇ ਆਪਣੇ ਬੇਦਾਵੇ ਤੋਂ ਮੁਕਤੀ ਪ੍ਰਾਪਤ ਕਰਨ ਲਈ 40 ਮੁਕਤਿਆਂ ਦੀ ਸ਼ਹੀਦੀ ਨੂੰ ਮੁਕਤਸਰ ਦੀ ਪਵਿੱਤਰ ਧਰਤੀ ‘ਤੇ ਯਾਦ ਕੀਤਾ ਜਾਂਦਾ ਹੈ।
ਸਿੱਖੀ ‘ਚ ਹਰ ਸ਼ਹਾਦਤ, ਨਿਸ਼ਾਨੇ ਦੀ ਪ੍ਰਾਪਤੀ ਲਈ ਨਵਾਂ ਜੋਸ਼ ਪੈਦਾ ਕਰਦੀ ਹੈ, ਇਸ ਲਈ ਸ਼ਹਾਦਤ ਤੇ ਮਾਣ ਕੀਤਾ ਜਾਂਦਾ ਹੈ, ਕਿਉਂਕਿ ਸਿੱਖੀ ਦੇ ਸਕੂਲ ‘ਚ ਦਾਖ਼ਲਾ ਲੈਣ ਲਈ ‘ਪੁਰਜਾ ਪੁਰਜਾ ਕਟਿ ਮਰੈ’ ਦਾ ਨਾਅਰਾ ਬੁਲੰਦ ਕਰਕੇ ਇਸ ਮਾਰਗ ਤੇ ਚੱਲਣ ਦਾ ਪ੍ਰਣ ਲੈਣਾ ਪੈਂਦਾ ਹੈ।  ਪ੍ਰੰਤੂ ਪੋਹ ਮਹੀਨੇ ਨੇ ਸ਼ਹਾਦਤ ਦੀ ਇਬਾਰਤ ਦੀ ਅਜਿਹੀ ਸਿਰਜਣਾ ਕੀਤੀ ਹੈ, ਜਿਸ ਦੀ ਦੁਨੀਆ ‘ਚ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ, ਇਸ ਕਾਰਣ ਸਾਡੇ ਪੁਰਾਤਨ ਬਜ਼ੁਰਗਾਂ ਨੇ ਇਸ ਪੋਹ ਮਹੀਨੇ ਨੂੰ ਸ਼ਹੀਦਾਂ ਦੀ ਯਾਦ ਦਾ ਮਹੀਨਾ ਮਿਥਿਆ ਸੀ।  ਪ੍ਰੰਤੂ ਅੱਜ ਕੌਮ ਭੁੱਲ ਗਈ ਹੈ ਅਤੇ ਉਸਨੇ ਕਦੇ ਇਹ ਅਹਿਸਾਸ ਕਰਨ ਦਾ ਯਤਨ ਹੀ ਨਹੀਂ ਕੀਤਾ  ਕਿ ਅਸੀਂ ‘ਸਰਬੰਸਦਾਨੀ’ ਦੇ ਸਰਬੰਸ ਵਾਰਨ ਨੂੰ ਮਹਿਜ ਦੋ ਸ਼ਬਦਾਂ ਤੱਕ ਸੀਮਤ ਤਾਂ ਨਹੀਂ ਕਰ ਲਿਆ।  ਇਸ ਕੁਰਬਾਨੀ ਤੇ ਬਲੀਦਾਨ ‘ਚ ਬਹੁਤ ਵੱਡਾ ਲਾਸਾਨੀ ਇਤਿਹਾਸ ਸਮਾਇਆ ਹੋਇਆ ਹੈ।  ਆਪਣੀ ਨਿੱਕੀ ਉਮਰੇ ਪਿਤਾ ਦੀ ਕੁਰਬਾਨੀ ਦੇਣੀ, ਸਿਹਰੇ ਬੰਨਣ ਦੀ ਉਮਰ ਵਾਲੇ ਦੋ ਪੁੱਤਰਾਂ ਨੂੰ ਆਪਣੇ ਹੱਥੀਂ ਸ਼ਹਾਦਤ ਦੇਣ ਲਈ ਜੰਗ ‘ਚ ਤੋਰਨਾ ਅਤੇ ਫ਼ਿਰ ਉਹਨਾਂ ਦੀਆਂ ਲਾਸ਼ਾਂ ਕੋਲੋਂ ਰੱਬ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਲੰਘ ਜਾਣਾ, ਬੰਦ ਕਲੀਆਂ ਵਰਗੇ, ਮਾਸੂਮ ਪੁੱਤਰਾਂ ਦੀ ਜਿੳੂਂਦੇ ਜੀਅ ਨੀਂਹਾਂ ‘ਚ ਕੁਰਬਾਨੀ ਦੇਣੀ ਅਜਿਹਾ cheap nba jerseys ਦਾਨ, ਸਰਬੰਸਦਾਨੀ ਹੀ ਦੇਣ ਦੇ ਸਮਰੱਥ ਸੀ।  ਨਾ ਕੋਈ ਹੋਰ ਅਜਿਹਾ ਦਾਨ ਦੇ ਸਕਦਾ ਸੀ ਅਤੇ ਨਾ ਹੀ ਦੇ ਸਕੇਗਾ।  ਫ਼ਿਰ ਇਹ ਮਹਾਨ ਸ਼ਹੀਦੀ ਗਾਥਾ, ਜਿਹੜੀ ਹਰ ਵਰੇ ਸ਼ਹੀਦੀ ਸਭਾ ਮੌਕੇ ਨਿਕਲਣ ਵਾਲੇ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਸਮੇਂ ਸਰਹਿੰਦ ਇਕੱਤਰ ਹੋਈ ਸੰਗਤ ਦੀਆਂ ਅੱਖਾਂ ‘ਚ ਆਪ ਮੁਹਾਰੇ ਹੰਝੂਆਂ ਅਤੇ ਅੰਬਰ ਵੱਲੋਂ ਹਲਕੀ ਬੂੰਦਾਂ-ਬਾਂਦੀ ਦੇ ਰੂਪ ‘ਚ ਸ਼ਹੀਦਾਂ ਨੂੰ ਭੇਟ ਕੀਤੀ ਜਾਂਦੀ ਅਕੀਦਤ, ਆਖ਼ਰ cheap nfl jerseys shop ਹੁਣ ਸਿਰਫ਼ ਜੋੜ ਮੇਲਾ ਕਿਉਂ ਬਣ ਗਈ ਹੈ ਤੇ ਕੁਦਰਤ ਵੀ ਸਾਡੇ ਤੋਂ ਕਿਉਂ ਰੁੱਸ ਗਈ ਹੈ? ਪੋਹ ਮਹੀਨੇ ਦੀ ਆਰੰਭਤਾ ਸਮੇਂ ਇਹ ਸੁਆਲ ਕੌਮ ਤੋਂ ਜਵਾਬ ਜ਼ਰੂਰ ਮੰਗਦੇ ਹਨ।  ਪ੍ਰੰਤੂ ਜਿਸ ਮਹੀਨੇ ਸਾਡੇ ਬਜ਼ੁਰਗ ਸ਼ਹੀਦੀ ਦੀ ਯਾਦ ਨੂੰ ਸਿਜਦਾ ਕਰਨ ਲਈ ਮੰਜਿਆਂ ਤੱਕ ਦਾ ਤਿਆਗ ਕਰਕੇ, ਜ਼ਮੀਨ ਤੇ ਸੌਂਦੇ ਸੀ, ਉਸ ਮਹੀਨੇ ਹੁਣ ਪੰਜਾਬ ‘ਚ ਸ਼ਗਨਾਂ ਦੇ ਗਾਨੇ ਬੰਨ ਕੇ ਘੋੜੀਆਂ ਤੇ ਚੜ ਕੇ, ਸ਼ਰਾਬ ‘ਚ ਗਲਤਾਨ ਹੋ ਕੇ ਭੰਗੜੇ ਪੈਂਦੇ ਤੇ ਢੋਲ-ਵੱਜਦੇ, ਪੰਜਾਬ ‘ਚ ਥਾਂ-ਥਾਂ ਵੇਖੇ ਜਾ ਸਕਦੇ ਹਨ।
ਪੋਹ ਦਾ ਮਹੀਨਾ ਸਿੱਖਾਂ ਲਈ ਸ਼ਹਾਦਤਾਂ, ਕੁਰਬਾਨੀਆਂ ਤੇ ਤਸੀਹਿਆਂ ਦੀ ਪ੍ਰੀਖਿਆ ਦਾ ਮਹੀਨਾ ਰਿਹਾ ਸੀ, ਇਸੇ ਲਈ ਪੁਰਾਤਨ cheap jerseys wholesale ਸਿੱਖਾਂ ਦੇ ਮਨ ‘ਚ ਇਸ ਮਹੀਨੇ ਵੈਰਾਗ ਦੀ ਭਾਵਨਾ ਭਾਰੂ ਰਹਿੰਦੀ ਸੀ।  ਪ੍ਰੰਤੂ ਜੇ ਉਹ ਭਾਵਨਾ ਕੌਮ ‘ਚੋਂ ਸਮਾਪਤ ਹੋ ਗਈ ਹੈ ਤਾਂ ਇਸਦਾ ਅਰਥ ਹੈ ਕਿ ਅੱਜ ਦੇ ਸਿੱਖ ਦੀ ਸੋਚ ‘ਚ ਵੱਡਾ ਫ਼ਰਕ ਆ ਗਿਆ ਹੈ ਅਤੇ ਪਦਾਰਥਵਾਦੀ ਤੇ ਸੁਆਰਥੀ ਰੁਚੀਆਂ ਕਾਰਣ ਉਹ ਸਿਰਫ਼ ਨਿੱਜ ਤੱਕ ਸੀਮਤ ਹੋ ਕੇ ਰਹਿ ਗਿਆ ਹੈ।  ਇਸਾਈ ਧਰਮ ਦੇ ਰਹਿਬਰ ਹਜ਼ਰਤ ਈਸਾ ਮਸੀਹ ਦੀ ਇਕ ਕੁਰਬਾਨੀ ਨੂੰ ਇਸਾਈ ਕੌਮ wholesale nfl jerseys ਜਿਸ ਸ਼ਰਧਾ ਭਾਵਨਾ ਨਾਲ ਮਨਾਉਂਦੀ ਹੈ, ਅਸੀਂ ਉਸਨੂੰ ਅੱਖੀਂ ਵੇਖਦੇ ਅਤੇ ਉਸ ‘ਚ ਸ਼ਰੀਕ ਹੋ ਕੇ ਵੀ, ਆਪਣੀ ਕੌਮ ਦੀਆਂ ਸ਼ਹਾਦਤਾਂ ਅਤੇ ਉਹਨਾਂ ਪ੍ਰਤੀ ਆਪਣੇ ਫਰਜ਼ ਨੂੰ ਭੁੱਲੀ ਵਿਸਰੀ ਬੈਠੇ ਹਾਂ। ਭਾਵੇਂ ਸਮੇਂ ਨਾਲ ਤਬਦੀਲੀ ਆਉਂਦੀ ਰਹਿੰਦੀ ਹੈ, ਪ੍ਰੰਤੂ ਆਪਣੇ ਮੂਲ ਨੂੰ ਨਹੀਂ ਭੁੱਲਿਆ ਜਾ ਸਕਦਾ।  ਇਸ ਲਈ ਕੌਮ ਨੂੰ ਪੋਹ ਮਹੀਨੇ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਕੌਮ ਦੇ ਆਗੂ ਸਿੱਖ ਬੁੱਧੀਜੀਵੀ, ਪੰਥਕ ਦਰਦੀ ਤੇ ਤਖ਼ਤਾਂ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਇਸ ਗੰਭੀਰ ਮੁੱਦੇ ਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਸ਼ਹੀਦਾਂ ਦੀ ਯਾਦ ‘ਚ ਹੋਣ ਵਾਲੇ ਸਮਾਗਮ ਨੂੰ ਮੇਲੇ ਤੇ ਸਿਆਸੀ ਅਖਾੜੇ ਬਣਨ ਤੋਂ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ।  ਸਿਰਫ਼ ਉਹੋ ਸਿੱਖ ਜਿਸਦੇ ਮਨ ‘ਚ ਸ਼ਹੀਦਾਂ ਪ੍ਰਤੀ ਸ਼ਰਧਾ ਹੈ ਅਤੇ ਉਹ ਆਪਣੇ ਅਕੀਦਤ ਦੇ ਫੁੱਲ ਭੇਂਟ ਕਰਨ ਦੀ ਮਨੋਭਾਵਨਾ ਨਾਲ, ਸ਼ਹੀਦਾਂ ਦੀ ਯਾਦ ਨੂੰ ਨਤਮਸਤਕ ਹੋਣਾ ਚਾਹੁੰਦਾ ਹੈ, ਉਹੋ ਸਿੱਖ ਹੀ ਇਹਨਾਂ ਸ਼ਹੀਦੀ ਸਭਾਵਾਂ ‘ਚ ਸ਼ਿਰਕਤ ਕਰਨ, ਮੌਜ ਮਸਤੀ ਤੇ ਸਿਆਸੀ ਸੁਆਦਾਂ ਵਾਲੀ ਪੈ ਰਹੀ ਪਿਰਤ ਨੂੰ ਖਤਮ ਕੀਤਾ ਜਾਵੇ।
ਹਰ ਘਰ ਦੇ ਵੱਡੇ ਇਸ ਮਹੀਨੇ ਸ਼ਹੀਦਾਂ ਦੀ ਯਾਦ ਨੂੰ ਕੁਝ ਇਸ ਤਰਾਂ ਮਨਾਉਣ ਤਾਂ ਕਿ ਨਵੀਂ ਪੀੜੀ ਨੂੰ ਵੀ ਆਪਣਾ ਸ਼ਹਾਦਤਾਂ ਭਰਿਆ ਵਿਰਸਾ ਯਾਦ ਆਉਂਦਾ ਰਹੇ।  ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਕੌਮ ਆਪਣੇ ਵਿਰਾਸਤੀ ਖਜ਼ਾਨੇ ਤੋਂ ਖ਼ਾਲੀ ਹੋ ਜਾਂਦੀ ਹੈ, ਉਹ ਬੇਗੈਰਤ ਵੀ ਹੋ ਜਾਂਦੀ ਹੈ ਅਤੇ ਮਰੀਆਂ ਜ਼ਮੀਰਾਂ ਵਾਲੀਆਂ ਕੌਮਾਂ ਸਿਰਫ਼ ਤੇ ਸਿਰਫ਼ ਜ਼ਲਾਲਤ ਤੇ la ਗ਼ੁਲਾਮੀ ਦੀ ਦਲਦਲ ਜੋਗੀਆਂ ਹੀ ਰਹਿ ਜਾਂਦੀਆਂ ਹਨ।