ਨਿਰੋਆ ਸਮਾਜ ਤੇ ਮੀਡੀਆ ਦੀ ਭੂਮਿਕਾ

-ਅਮਨਦੀਪ ਹਾਂਸ
ਮੈਂ ਇੱਕ ਲੱਖ ਸੰਗੀਨਾਂ ਤੋਂ ਵੀ ਨਹੀਂ ਡਰਦਾ, ਪਰ ਤਿੰਨ ਅਖ਼ਬਾਰਾਂ ਤੋਂ ਸਹਿਮ ਜਾਨਾਂ..”– ਨੈਪੋਲੀਅਨ ਬੋਨਾਪਾਰਟ ਦੇ ਇਸ ਕਥਨ ਤੋਂ ਸਾਬਿਤ ਹੁੰਦਾ ਹੈ ਕਿ ਮੀਡੀਆ ਦੀ ਭੂਮਿਕਾ ਕਿਹੜੇ ਵੇਲਿਆਂ ਤੋਂ ਕਿੰਨੀ ਅਹਿਮ ਰਹੀ ਹੈ ਕਿ ਸੰਗੀਨਾਂ ਤੋਂ ਵੀ ਵੱਧ ਖ਼ਤਰਨਾਕ ਮੰਨੀਆਂ ਜਾਂਦੀਆਂ ਰਹੀਆਂ ਨੇ ਅਖ਼ਬਾਰਾਂ। ਪਰ ਅੱਜ ਜਿਸ ਸਮੇਂ ਵਿੱਚ ਅੱਜ ਅਸੀਂ ਜਿਉਂ ਰਹੇ ਹਾਂ, ਜਦ ਹਰ ਪਾਸੇ ਭ੍ਰਿਸ਼ਟਾਚਾਰ ਦਾਬੋਲਬਾਲਾ ਹੈ ਤਾਂ ਸਮਾਜ ਵਿੱਚ ਅਹਿਮ ਸਥਾਨ ਰੱਖਣ ਵਾਲਾ ਮੀਡੀਆ ਵੀ ਭ੍ਰਿਸ਼ਟਤਾ ਤੋਂ ਬਚ ਨਹੀਂ ਸਕਿਆ। ਵੈਸੇ ਤਾਂ ਜਦ ਦੇਸ਼ ਗੁਲਾਮ ਸੀ ਤਦ ਵੀ ਲੋਕਤੰਤਰ ਦਾ ਇਹ ਚੌਥਾ ਥੰਮ ਵਿਕਾਰਾਂ ਵਿੱਚ ਘਿਰ ਗਿਆ ਸੀ, ਜਿਸ ਨੂੰ ਸ਼ਿੱਦਤ ਨਾਲ ਮਹਿਸੂਸਦਿਆਂ ਹੀ ਭਗਤ ਸਿੰਘ ਨੇ ਕਿਹਾ ਸੀ- ਪੱਤਰਕਾਰਤਾ ਦਾ ਜੋ ਕਾਰੋਬਾਰ ਉੱਚਪਾਇ ਦਾ ਸੀ ਉਹ ਹੁਣ ਗੰਧਲ਼ਾ ਹੋ ਗਿਆ ਹੈ, ਮੋਟੇ ਮੋਟੇਭੜਕਾਊ ਸਿਰਲੇਖਾਂ ਨਾਲ ਜਨਤਾ ਦੀਆਂ ਭਾਵਨਾਵਾਂ ਭੜਕਾਈਆਂ ਜਾ ਰਹੀਆਂ ਨੇ, ਉਤੇਜਨਾਪੂਰਨ ਲੇਖ ਛਾਪੇ ਜਾ ਰਹੇ ਨੇ. . .
ਤੇ ਅੱਜ ਵੀ ਸਮਾਜ ਵਿੱਚ ਮੀਡੀਆ ਦਾ ਵੱਡਾ ਹਿੱਸਾ ਇਹੀ ਕੁਝ ਕਰ ਰਿਹਾ ਹੈ ਜੋ ਕਦਾਚਿਤ ਸਮਾਜ ਨੂੰ ਸਿਰਜਣਾ ਵੱਲ ਨਹੀਂ ਸਗੋਂ ਨਿਘਾਰ ਵੱਲ ਹੀ ਲਿਜਾ ਰਿਹਾ ਹੈ।
ਅੱਜ ਜਦੋਂ ਕਾਰਪੋਰੇਟੀ-ਪੂੰਜੀ ਨੇ ਸਮਾਜ ਦੇ ਹਰ ਵਰਗ ਨੂੰ ਲਪੇਟ ਵਿੱਚ ਲਿਆ ਹੈ, ਤਾਂ ਮੀਡੀਆ ਇਸ ਤੋਂ ਕਿਵੇਂ ਬਚਿਆ ਰਹਿ ਸਕਦਾ ਸੀ? ਲੋਕਤੰਤਰ ਦਾ ਚੌਥਾ ਥੰਮ ਹੁਣ ਡਿੱਕੋਡੋਲੇ ਖਾਂਦੀ ਜਨਤਾ ਨੂੰ ਥੰਮਣ ਦੀ ਬਜਾਏ ਨਿਰੋਲ ‘ਸਵੈ-ਮੁਨਾਫਾਖੋਰ’ ਧੰਦਾ ਬਣ ਗਿਆ ਹੈ। ਤੇ ਧੰਦੇ ਦੀ ਸਫਲਤਾ ਲਈ ਸਿਰਫ ਉਹ ਮਾਪਦੰਡ ਹੀ ਤੋਲੇ ਮੋਲੇ ਜਾਂਦੇ ਨੇ ਜੋ ਉਸ ਨੂੰ ਮੁਨਾਫਾ ਦਿੰਦੇ ਹੋਣ, ਇਵਜ਼ ਵਿੱਚਬੇਸ਼ੱਕ ਹੋਰ ਧਿਰ ਨੂੰ ਕਿੰਨਾ ਵੀ ਵੱਡਾ ਨੁਕਸਾਨ ਕਿਉਂ ਨਾ ਚੁਕਾਉਣਾ ਪਵੇ। ਖਾਸ ਕਰਕੇ ਭਾਰਤ ਵਿੱਚ ਤਾਂ ਮੀਡੀਆ ਦੇ ਵੱਖ ਵੱਖ ਹਿੱਸੇ ਕਾਰਪੋਰੇਟ ਦੇ ਸੇਵਕ ਬਣ ਚੁੱਕੇ ਹਨ, ਜਨ-ਸੇਵਾ, ਜਾਂ ਸਮਾਜ-ਸੇਵਾ ਦੀ ਬਜਾਏ ਮੋਟੀਆਂ ਤਨਖਾਹਾਂ, ਭਾਰੀ ਭਰਕਮ ਭੱਤਿਆਂ ਤੇ ਹੋਰ ਸਹੂਲਤਾਂ ਦੇ ਇਵਜ਼ ਵਿੱਚ ਜਨਤਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕਾਰਪੋਰੇਟ ਜਗਤ ਨਾਲ ਸੰਬੰਧਤਤਰੱਕੀ ਦੇ ਨਾਮ ‘ਤੇ ਸਮਾਜ ਦੀਆਂ nfl jerseys shop ਜੜਾਂ ਖੋਖਲੀਆਂ ਕਰਨ ਵਾਲੇ ਮੁੱਦਿਆਂ-ਮਸਲਿਆਂ ਦੀ ਸਿਰਫ ਸਤਹੀ ਪੱਧਰ ਦੀ ਜਾਣਕਾਰੀ ਮੀਡੀਆ ਸਾਂਝੀ ਕਰਦਾ ਹੈ, ਅਸਲ ਤੱਥਾਂ ਨੂੰ ਛੋਹਿਆ ਤੱਕ ਨਹੀਂ ਜਾਂਦਾ।
ਸਿੱਧ ਪੱਧਰੀ ਜਿਹੀ ਮਿਸਾਲ ਹੈ ਕਿ ਕਿਸੇ ਵੀ ਪੱਛੜੇ ਇਲਾਕੇ ਵਿੱਚ ਫਲਾਈਓਵਰ ਬਣਦੇ ਨੇ, ਪੰਜ ਤਾਰਾ ਹੋਟਲ ਉਸਾਰੇ ਜਾਂਦੇ ਨੇ ਤਾਂ ਮੀਡੀਆ ਦੇ ਵੱਡੇ ਹਿੱਸੇ ਇਹ ਉਸਾਰੀ ਕਰਨ ਵਾਲੀਆਂ ਕੰਪਨੀਆਂ ਤੇ ਸਰਕਾਰਾਂ ਤੋਂ ਇਸ਼ਤਿਹਾਰਾਂ ਦੇ ਰੂਪ ਵਿੱਚ ਮਿਲਦੇ ਗੱਫਿਆਂ ਦੀ ਲਲਕ ਵਿੱਚ ਸਿਰਫ ਇਹ ਲਿਸ਼ਕਦੀਆਂ ਉਸਾਰੀਆਂ ਦੇ ਹੀ ਗੁਣਗਾਣ ਕਰਦੇ ਨੇ। ਸ਼ਾਇਦ ਹੀ ਕੋਈ ਮੀਡੀਆਈ ਕਲਮ ਸਿਰਚੁੱਕੇ ਕਿ ਜਿਸ ਇਲਾਕੇ ਵਿੱਚ ਇਹ ਫਲਾਈਓਵਰ ਬਣਿਆ ਹੈ, ਓਸ ‘ਤੇ ਚੜਨ ਲਈ ਜਨ-ਸਧਾਰਨ ਕੋਲ ‘ਬੰਬੂਕਾਟ’ ਵੀ ਹਨ, ਭਾਵ ਓਸ ਫਲਾਈਓਵਰ ਦੇ ਹਾਣਦੀਆਂ ਸਹੂਲਤਾਂ ਵੀ ਹਨ ਜਾਂ ਉਹ ਹਾਲੇ ਵੀ ਬਲਦਾਂ ਦੀਆਂ ਪੂਛਾਂ ਮਰੋੜਦੇ ਘਰੋਂ ਖੇਤ, ਟੋਭੇ ਤੱਕ ਹੀ ਪੈਂਡਾ ਗਾਹ ਰਹੇ ਨੇ ਤੇ ਕਦੇ ਪਿੰਡੋਂ ਬਾਹਰਲੀ ਸੜਕ ‘ਤੇ ਨਹੀਂ ਵੀ ਚੜੇ? ਜਿਥੇ ਪੰਜ ਤਾਰਾ ਹੋਟਲ ਖੜਾ ਕਰ ਦਿੱਤਾ, ਓਥੇ ਜ਼ਮੀਨੀਪੱਧਰ ‘ਤੇ ਜੁੜੇ ਬਹੁ-ਜਨ ਕੋਲ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਹੈ ਕਿ ਨਹੀਂ?
ਮੀਡੀਆਈ ਕਲਮ ਦੇ ਮੂੰਹ ਸੋਨੇ ਦੀ ਸਿਆਹੀ ਲੱਗ ਗਈ ਹੈ, ਜਿਸ ਕਰਕੇ ਜਨ ਸਧਾਰਨ ਦੇ ਲਹੂ-ਪਸੀਨੇ ਨਾਲ ਜੁੜੇ ਮਸਲਿਆਂ ਵੱਲ ਬਹੁਤੀ ਗੰਭੀਰਤਾ ਨਾਲ ਤੇ ਇਮਾਨਦਾਰੀ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ, ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ।
ਤਰੱਕੀ ਦੇ ਨਾਮ ‘ਤੇ ਮੀਡੀਆ ਦਾ ਵੱਡਾ ਹਿੱਸਾ ਸਰਕਾਰ ਤੇ ਕਾਰਪੋਰੇਟ ਦੀ ਬੋਲੀ ਬੋਲਦਾ ਹੋਇਆ ਇਹ ਪ੍ਰਚਾਰਦਾ ਹੈ ਕਿ ਭਾਰਤ ਵਿਸ਼ਵ ਦੇ ਹਾਣਦਾ ਹੋ ਗਿਆ ਹੈ, ਪੁਲਾੜ ਵਿੱਚ ਫਲਾਣਾ ਉਪਗ੍ਰਹਿ ਭਾਰਤ ਦੀ ਛਾਪ ਛੱਡ ਰਿਹਾ ਹੈ, ਪਰ ਮੀਡੀਆ ਇਹ ਛੁਪਾ ਜਾਂਦਾ ਹੈ ਕਿ ਅੱਜ ਵੀ ਚੰਦਰਮਾ-ਤਾਰਿਆਂ ਵੱਲ ਉਡਾਣ ਭਰਨ ਤੋਂ ਪਹਿਲਾਂ ਸਾਡੇ ਮੁਲਕ ਵਿੱਚ ”ਵਿਚਾਰੇ ਬੇਜ਼ੁਬਾਨ ਨਾਰੀਅਲ ਦਾ ਸਿਰ”ਭੰਨਿਆ ਜਾਂਦਾ ਹੈ, ਹੋ ਸਕਦਾ ਹੈ ਕਿਸੇ ਪਾਂਡੇ ਕੋਲੋਂ ਪੁਲਾੜੀ ਉਡਾਣ ਲਈ ਮਹੂਰਤ ਵੀ ਕਢਵਾਇਆ ਜਾਂਦਾ ਹੋਵੇ। ਮੀਡੀਆ ਦੀ ਕੋਈ ਕਲਮ ਤਰੱਕੀ ਦੇ ਗੋਗੇ ਗਾਉਣ ਲਈ ਹੋ ਰਹੇ ਓਸ ਪ੍ਰਚਾਰ ਵੇਲੇ ਇਹ ਨਹੀਂ ਉਭਾਰਦੀ ਕਿ ਵਿਗਿਆਨ ਤੇ ਤਰਕ ਦਾ ਨਾਰੀਅਲ ਭੰਨਣ ਜਾਂ ਮਹੂਰਤ ਕਢਵਾਉਣ ਜਾਂ ਹਵਨ ਕਰਵਾਉਣ ਨਾਲ ਕੋਈ ਮੇਲ ਨਹੀਂ, ਸਗੋਂ ਇਹ ਵਰਤਾਰਾ ਤਾਂ ਸਮਾਜ wholesale nfl jerseys ਨੂੰ ਅੰਧ-ਵਿਸ਼ਵਾਸ Wholesale nfl Jerseys ਦੇਹਨੇਰੇ ਖੂਹ ਵਿੱਚ ਗੋਤਾ ਲਵਾਉਣ ਦੇ ਤੁਲ ਹੈ।
ਵਿਸ਼ਵ ਦੇ ਹਾਣਦਾ ਹੋਣ ਦੀ ਗੱਲ ਜਦ ਕੀਤੀ ਜਾਂਦੀ ਹੈ ਤਾਂ ਉਸਦੇ ਸਮਾਂਤਰ ਇਹ ਗੱਲ ਵੀ ਕਰਨੀ ਬਣਦੀ ਹੈ ਕਿ ਅੱਜ ਵੀ ਇਸੇ ਸਮਾਜ ਵਿੱਚ ਉਹ ਲੋਕ ਹੱਥ ਨਾਲ ਮਨੁੱਖੀ ਗੰਦਗੀ ਚੁੱਕਣ ਨੂੰ ਮਜਬੂਰ ਨੇ ਜਿਹਨਾਂ ਨੂੰ ਦਲਿਤ ਜਾਂ ਪੱਛੜੇ ਕਹਿ ਕੇ ਹਾਸ਼ੀਏ ‘ਤੇ ਧੱਕਿਆ ਜਾਂਦਾ ਰਿਹਾ ਹੈ ਜੋ ਨਿਰੰਤਰ ਅੱਜ ਵੀ ਜਾਰੀ ਹੈ।
ਜਾਤ ਪਾਤ ਨੂੰ ਲੈ ਕੇ ਵਿਤਕਰਾ, ਕਾਲੇ ਰੰਗ ਨਾਲ ਭੇਦਭਾਵ, ਧਰਮ ਦੇ ਨਾਮ ‘ਤੇ ਵਖਰੇਵੇਂ, ਬਹੁਤ ਸਾਰੇ ਸਮਾਜਿਕ ਮੁੱਦੇ ਹਨ, ਸਮਾਜ ਨੂੰ ਨਿਰੋਆ ਹੋਣ ਹੀ ਨਹੀਂ ਦੇ ਰਹੇ, ਕਾਰਨ ਜੋ ਵੀ ਹੋਣ ਪਰ ਇਸ ਵਿੱਚ ਮੀਡੀਆ ਦੀ ਸਭ ਤੋਂ ਮਾੜੀ ਭੂਮਿਕਾ ਸਾਹਮਣੇ ਆ ਰਹੀ ਹੈ। ਮੀਡੀਆ ਵੱਲੋਂ ਇਹਨਾਂ ਸਮਾਜਕ ਕੁਰਹਿਤਾਂ ਦੀ ਸਿਰਫ ਸਤਹੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਪਰ ਅਸਲ ਕਾਰਨ ਛੁਪਾਲਏ ਜਾਂਦੇ ਨੇ, ਕਿ ਸਮਾਜ ਵਿੱਚ ਹਰ ਤਰਾਂ ਦੇ ਭੇਦਭਾਵ, ਵਿਤਕਰੇ ਦਾ ਕਾਰਨ ਆਰਥਿਕ ਪੱਖੋਂ ਊਣੇ ਹੋਣਾ, ਅੱਖਰੀ ਗਿਆਨ ਤੋਂ ਵਾਂਝੇ ਰਹਿ ਜਾਣਾ ਹੈ। ਜਦ ਤੱਕ ਜਨ ਜਨ ਤੱਕ ਅੱਖਰੀ ਗਿਆਨ ਨਹੀਂ ਅੱਪੜਦਾ, ਢਿੱਡ ਭਰਨ ਜੋਗਾ ਤੇ ਮੁਢਲੀਆਂ ਲੋੜਾਂ ਪੂਰੀਆਂ ਕਰਨ ਜੋਗਾ ਰੁਜ਼ਗਾਰ ਨਹੀਂ ਮਿਲਦਾ ਤਦ ਤੱਕ ਇਸ ਸਮਾਜ ਦੀਆਂ ਜੜਾਂ ਦਾ ਗੰਧਲ਼ਾਪਣ-ਖੋਖਲਾਪਣ ਮਿਟ ਨਹੀਂ ਸਕਦਾ। ਕਦੇਖੋਖਲੀ ਨੀਂਹ ‘ਤੇ ਵੀ ਕਿਸੇ ਮਜ਼ਬੂਤ ਇਮਾਰਤ ਦੀ ਸਿਰਜਣਾ ਹੋਈ ਹੈ?
ਸਮਾਜ ਦਾ ਸਭ ਤੋਂ ਵੱਧ ਬੇੜਾ ਗਰਕ ਇਸ ਵੇਲੇ ਸਦੀਆਂ ਤੋਂ ਚੱਲੇ ਆ ਰਹੇ ਸਗੋਂ ਪੀੜੀ ਦਰ ਪੀੜੀ ਹੋਰ ਮਜ਼ਬੂਤ ਹੋ ਰਹੇ ਬੇਸਿਰ-ਪੈਰ ਦੀਆਂ ਮਿੱਥਾਂ, ਅੰਧਵਿਸ਼ਵਾਸਾਂ, ਵਿਤਕਰਿਆਂ ਨੇ ਕੀਤਾ ਹੈ। ਇਹ ਅਜਿਹਾ ਹਨੇਰ ਹੈ ਜੋ ਨੰਗੀ ਅੱਖ ਨਾਲ ਨਹੀਂ ਦਿਸਦਾ, ਇਸ ਨੂੰ ਜ਼ਾਹਰ ਕਰਨ ਲਈ ਤੇ ਇਸ ਹਨੇਰ ਵਿੱਚ ਡੁੱਬੇ ਸਮਾਜ ਤੱਕ ਚਾਨਣ ਦੀ ਲੀਕ ਘੱਲਣ ਲਈ ਮੀਡੀਆ ਨੂੰ ਸਰਚ ਲਾਈਟ ਦੀਭੂਮਿਕਾ ਨਿਭਾਉਣੀ ਪੈਂਦੀ ਹੈ। ਅਫਸੋਸ ਹੈ ਕਿ ਅਜਿਹੀਆਂ ਸਰਚ ਲਾਈਟਾਂ Sharpen ਬਹੁਤ ਘੱਟ ਹਨ, ਜੋ ਹਨੇਰੇ ਵਿੱਚ ਡੁੱਬੇ ਸਮਾਜ ਤੱਕ ਗਿਆਨ ਤੇ ਸੱਚ ਦੇ ਚਾਨਣ ਨੂੰ ਧੂਹ ਕੇ ਪੁਚਾ ਦੇਣ, ਬਹੁਤਾ ਮੀਡੀਆਈ ਹਿੱਸਾ ਤਾਂ ਮੁਨਾਫਿਆਂ-ਮੁਫਾਦਾਂ ਲਈ ਕਲਮ ਝਰੀਟੀ ਕਰਦਾ ਹੋਇਆ ਸਵੈ-ਚਾਨਣੀਆਂ ਛਿੱਟਾਂ ਕੀ ਛਰਾਟਿਆਂ ਤੱਕ ਸੀਮਤ ਹੈ।
ਮੀਡੀਆ ਦੀ ਭੂਮਿਕਾ ਤਾਂ ਸਮਾਜ ਵਿੱਚ ਪੱਸਰੇ ਹਰ ਚੰਗੇ ਬੁਰੇ ਪੱਖ ਨੂੰ ਜਨ ਜਨ ਤੱਕ ਪੁਚਾਉਣ ਦੀ ਬਣਦੀ ਹੈ। ਮੀਡੀਆ ਦੀ ਭੂਮਿਕਾ ਸਮਾਜ ਵਿੱਚ ਵਾਪਰ ਰਹੇ ਉਹਨਾਂ ਤੱਥਾਂ ਨੂੰ ਉਭਾਰਨ ਦੀ ਹੁੰਦੀ ਹੈ, ਜੋ ਸਮਾਜ ਨੂੰ ਹਾਂ-ਪੱਖੀ ਹੁਲਾਰਾ ਦਿੰਦੇ ਹੋਏ ਅਗਾਂਹ ਵੱਲ ਲਿਜਾਂਦੇ ਹੋਣ ਤੇ ਸਮਾਜ ਨੂੰ ਪਿਛਾਂਹ ਲਿਜਾ ਰਹੇ ਕਾਲੇ ਵਰਤਾਰਿਆਂ ਨਾਲ ਜੁੜੇ ਤੱਥਾਂ ਨੂੰ ਦਲੀਲਾਂ ਸਹਿਤ ਪੇਸ਼ ਕਰਨ ਦੀ ਹੁੰਦੀ ਹੈ,ਸਮਾਜ ਵਿੱਚ ਹਾਸ਼ੀਏ ‘ਤੇ ਧੱਕੇ ਵਰਗਾਂ ਨੂੰ ਉਂਗਲ਼ ਫੜ ਕੇ ਨਾਲ ਤੋਰਨ ਦੀ ਹੁੰਦੀ ਹੈ। ਜੇ ਇਹ ਕਹਿ ਲਈਏ ਕਿ ਮੀਡੀਆ ਦੇ ਹੱਥ ਵਿੱਚ ਸਮਾਜ ਦੀ ਸਿਰਜਣਾ ਲਈ ਵਾਗਡੋਰ ਹੈ, ਤਾਂ ਇਸ ਵਿੱਚ ਕੋਈ ਝੂਠ ਨਹੀਂ, ਕਿਉਂਕਿ ਸਿਰਫ ਮੀਡੀਆ ਹੀ ਹੈ ਜੋ ਸਮਾਜ ਦੇ ਹਰ ਵਰਗ ਤੱਕ ਸਿੱਧੀ ਪਹੁੰਚ ਰੱਖਦਾ cheap jordans online ਹੈ, wholesale nfl jerseys ਜਾਂ ਰੱਖ ਸਕਦਾ ਹੈ।
ਨੌਜਵਾਨਾਂ ਨੂੰ ਸੁੱਚਜੀ ਜ਼ਿਦੰਗੀ ਜਿਉਣ ਲਈ ਜੋ ਦਿਸ਼ਾ ਤੇ ਦਸ਼ਾ ਪਰਿਵਾਰ ਨੇ ਤੈਅ ਕਰਨੀ ਹੁੰਦੀ ਹੈ, ਉਸ ਨਾਲੋਂ ਕਿਤੇ ਵੱਧ ਪ੍ਰਭਾਵ ਉਹਨਾਂ ਦੇ ਮਨਾਂ ‘ਤੇ ਮੀਡੀਆ ਪੇਸ਼ਕਾਰੀ ਪਾਉਂਦੀ ਹੈ। ਹਾਂ ਪੱਖੀ ਤੇ ਸੁਚਾਰੂ ਸੇਧ ਮਿਲੇ, ਲਾਜ਼ਮੀ ਇਸ ਦਾ ਅਸਰ ਪੈਂਦਾ ਹੈ। ਬੱਚਿਆਂ ਲਈ ਜਾਂ ਕਹਿ ਸਕਦੇ ਹਾਂ ਕਿ ਆਉਣ ਵਾਲੀਆਂ ਪੀੜੀਆਂ ਲਈ ਵੀ ਮੀਡੀਆ ਬੀਜ ਦਾ ਕੰਮ ਕਰ ਸਕਦਾ ਹੈ, ਜਿਸ ਵਾਸਤੇ ਜ਼ਮੀਨਜਿੰਨੀ ਸੋਧੀ ਹੋਵੇਗੀ, ਤੇ ਬੀਜ ਜਿੰਨਾ ਤੰਦਰੁਸਤ ਹੋਵੇਗਾ, ਪੈਦਾ ਹੋਣ ਵਾਲੀ ਵਿਚਾਰਾਂ ਦੀ ਫਸਲ ਓਨੀ ਹੀ ਨਿਰੋਈ ਹੋਵੇਗੀ। ਤੇ ਜਿਸ ਸਮਾਜ ਦੇ ਵਿਚਾਰ ਨਿਰੋਏ ਹੋਣ ਓਥੇ ਕੋਈ ਬਦਅਮਲ ਕਿਸੇ ਵੀ ਤਰਾਂ ਦੀ ਢਾਅ ਲਾ ਹੀ ਨਹੀਂ ਸਕਦਾ।
ਮੀਡੀਆ ਜਿਵੇਂ ਦਾ ਚਾਹੇ ਸਮਾਜ ਸਿਰਜ ਸਕਦਾ ਹੈ, ਭੜਕਾਹਟ ਭਰੇ ਲੇਖ, ਖਬਰਾਂ, ਜਾਣਕਾਰੀਆਂ ਨਸ਼ਰ ਕਰਕੇ ਸਮਾਜ ਵਿੱਚ ਭੜਕਾਹਟ ਪੈਦਾ ਕੀਤੀ ਜਾ ਸਕਦੀ ਹੈ, ਜਾਂ ਫੇਰ ਕਿਸੇ ਵੀ ਤਪੇ ਮਸਲੇ ਨੂੰ ਸੁਹਿਰਦ, ਸ਼ਾਂਤ, ਸੰਜੀਦਾ ਬੋਲਾਂ ਦੀ ਚਾਸ਼ਣੀ ‘ਚ ਲਪੇਟ ਕੇ ਜਨ ਮੂਹਰੇ ਰੱਖਿਆ ਜਾ ਸਕਦਾ ਹੈ, ਮਸਲਾ ਤਾਂ ਨਸ਼ਰ ਦੋਵਾਂ ਤਰੀਕਿਆਂ ਨਾਲ ਹੋਣਾ ਹੈ, ਪਰ ਪਹਿਲੇ ਤਰੀਕੇ ਨਾਲ ਸਿਰ ਲਾਹੁਣ-ਲੁਹਾਉਣ ਵਾਲਾ ਮਹੌਲ ਸਿਰਜਿਆ ਜਾ ਸਕਦਾ ਹੈ ਤੇ ਦੂਜੇ ਨਾਲ ਸਿਰ ਵਰਤਣ ਵਾਲਾ ..। ਫੈਸਲਾ ਮੀਡੀਆਈ ਕਲਮ ਨੇ ਕਰਨਾ ਹੁੰਦਾ ਹੈ, ਓਹਦੇ ਢਿੱਡ ਵਿੱਚ ਤਾਂ ਸ਼ਬਦਾਂ ਦਾ ਅਥਾਹ ਭੰਡਾਰ ਪਿਆ ਹੈ।