ਆਓ ਸਮਝੀਏ ਅਤੇ ਕਦਰ ਕਰੀਏ ਵਕਤ ਦੀ

ਕੈਲਾਸ਼ ਚੰਦਰ ਸ਼ਰਮਾ
ਅੱਜ ਦੇ ਯੁੱਗ ਵਿਚ ਹਰ ਵਿਅਕਤੀ ਤਣਾਅ ਰਹਿਤ, ਖ਼ੂਬਸੂਰਤ ਅਤੇ ਮਹਿਕਾਂ ਖਿਲਾਰਦੀ ਜ਼ਿੰਦਗੀ ਜਿਊਣਾ ਲੋਚਦਾ Cheap nfl Jerseys ਹੈ ਅਤੇ ਇਸ ਲਈ ਉਹ ਹਰ ਸੰਭਵ ਕੋਸ਼ਿਸ਼ ਵਿਚ ਵੀ ਲੱਗਿਆ ਰਹਿੰਦਾ ਹੈ। ਵਿਅਕਤੀ ਦੀ ਇਸ ਖ਼ਾਹਿਸ਼ ਨੂੰ ਪੂਰਾ ਕਰਨ ਲਈ ਵਕਤ, ਸਮਾਂ ਅਤੇ ਮੌਕਾ ਹਰ ਇਨਸਾਨ ਦੀ ਜ਼ਿੰਦਗੀ ਵਿਚ ਫ਼ਰਿਸ਼ਤੇ ਬਣ ਕੇ ਆਉਂਦੇ ਹਨ। ਜੋ ਲੋਕ ਇਨ੍ਹਾਂ ਦੀ ਕਦਰ ਕਰਦੇ ਹੋਏ ਬਿਨਾਂ ਕਿਸੇ ਦੇਰੀ ਦੇ ਮਿਹਨਤ ਨਾਲ ਆਪਣੀ ਮੰਜ਼ਿਲ Wholesale Jerseys ਪ੍ਰਾਪਤੀ ਵੱਲ ਕਦਮ ਵਧਾ ਦਿੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਅਨੰਦ ਨਾਲ ਭਰ ਜਾਂਦੀ ਹੈ ਅਤੇ ਜੋ ਆਪਣੀ ਦੋਗਲੀ ਸੋਚ ਨਾਲ ਅੱਗੇ ਵਧਣ ਦਾ ਫ਼ੈਸਲਾ ਕਰਨ ਵਿਚ ਦੇਰੀ ਕਰ ਦਿੰਦੇ ਹਨ, ਉਹ ਸਾਰੀ ਉਮਰ ਦੁੱਖਾਂ ਅਤੇ ਪਛਤਾਵੇ ਦੀ ਚੱਕੀ ਪੀਸਦੇ ਰਹਿੰਦੇ ਹਨ।
ਵਕਤ ਇੱਕ ਅਜਿਹਾ ਅਨਮੋਲ ਖ਼ਜ਼ਾਨਾ ਹੈ ਜੋ ਜ਼ਿੰਦਗੀ ਵਿਚ ਸਿਰਫ਼ ਇੱਕ ਵਾਰ ਹੀ ਮਿਲਦਾ ਹੈ’ਤੇ ਜ਼ਿਆਦਾ ਦੇਰ ਤੱਕ ਨਹੀਂ ਰੁਕਦਾ। ਇਹ ਆਪਣੇ ਤਰੀਕੇ ਨਾਲ ਆਪਣੀ ਚਾਲੇ ਤੁਰਦਾ ਰਹਿੰਦਾ ਹੈ’ਤੇ ਕਦੇ ਵੀ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਜ਼ਿੰਦਗੀ ਵਿਚ ਅਸੀਂ ਹਰ ਚੀਜ਼ ਨੂੰ ਆਪਣੀ ਦੌਲਤ ਅਤੇ ਹਿੰਮਤ ਨਾਲ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ ਪਰ ਬੀਤੇ ਹੋਏ ਵਕਤ ਨੂੰ ਕੋਈ ਵੀ ਅੱਜ ਤੱਕ ਨਹੀਂ ਫੜ ਸਕਿਆ’ ਤੇ ਨਾਂ ਹੀ ਕੋਈ ਖ਼ਰੀਦ ਸਕਿਆ ਹੈ। ਇੱਕ ਵਾਰ ਲੰਘ ਗਿਆ ਵਕਤ ਦੁਬਾਰਾ ਤੁਹਾਡਾ ਬੂਹਾ ਨਹੀਂ ਖੜਕਾਉਂਦਾ। ਕੇਵਲ ਉਹੀ ਲੋਕ ਵਕਤ ਨੂੰ ਫੜ ਸਕਦੇ ਹਨ ਜੋ ਕੰਮ ਵਿਚ ਯਕੀਨ ਰੱਖਦੇ ਹੋਏ ਗਤੀਸ਼ੀਲ ਰਹਿੰਦੇ ਹਨ ਅਤੇ ਮੌਕਾ ਪਛਾਣਦੇ ਹਨ। ਵਿਅਕਤੀ ਨੂੰ ਮਿਲਿਆ ਵਕਤ ਅਜਿਹੇ ਕੱਚੇ ਮਾਲ ਵਰਗਾ ਹੁੰਦਾ ਹੈ ਜਿਸ ਦੀ ਸਹੀ ਵਰਤੋਂ ਨਾਲ ਮਨ ਚਾਹੀਆਂ ਚੀਜ਼ਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਸਮਾਂ ਬਰਬਾਦ ਕਰਨ ਦਾ ਅਰਥ ਹੈ ਆਪਣੇ ਕੰਮ ਨੂੰ ਆਪ ਹੀ ਪ੍ਰਭਾਵਿਤ ਕਰਨਾ। ਸਮੇਂ ਦੀ ਬਰਬਾਦੀ ਵਿਅਕਤੀ ਦੇ ਕੰਮ ਤੇ ਅਸਰ ਤਾਂ ਪਾਉਂਦੀ ਹੀ ਹੈ, ਨਾਲ ਹੀ ਅੱਗੇ ਚੱਲ ਕੇ ਕੈਰੀਅਰ ਤੇ ਵੀ ਅਸਰ ਪੈਂਦਾ ਹੈ। ਸਮੇਂ ਦੇ ਨਾਲ ਨਾਲ ਖ਼ੁਦ ਨੂੰ ਬਦਲਦੇ ਹੋਏ ਹੀ ਅਸੀਂ ਲਗਾਤਾਰ ਤਰੱਕੀ ਦੇ ਰਾਹ ਤੇ ਅੱਗੇ ਵਧ ਸਕਦੇ ਹਾਂ।
ਸਫਲ ਤੇ ਚੰਗਾ ਜੀਵਨ ਜਿਊਣ ਲਈ ਸਮੇਂ ਦਾ ਮੁੱਲ ਸਮਝੋ ਤੇ ਇਸ ਦੀ ਕਦਰ ਕਰੋ। ਵਰਤਮਾਨ ਸਮਾਂ ਮਨੁੱਖ ਨੂੰ ਮੁਫ਼ਤ ਵਿਚ ਮਿਲਿਆ ਇੱਕ ਤੋਹਫ਼ਾ ਹੈ। ਇਸ ਦੀ ਸਹੀ ਵਰਤੋਂ ਹੀ ਮਨੁੱਖ ਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਾਉਂਦੀ ਹੈ। ਕੁਦਰਤ ਵੱਲੋਂ ਮਿਲੇ ray ban sunglasses ਦਿਨ-ਰਾਤ ਦੇ 24 ਘੰਟੇ ਹਰ ਕਿਸੇ ਨੇ ਆਪੋ ਆਪਣੇ ਢੰਗ ਨਾਲ ਵਰਤਣੇ ਹੁੰਦੇ ਹਨ। ਕਈ ਲੋਕ ਸਮੇਂ ਦੀ ਸਹੀ ਯੋਜਨਾਬੰਦੀ ਨਾਲ ਬਹੁਤ ਕੁੱਝ ਕਰ ਜਾਂਦੇ ਹਨ ਅਤੇ ਕਈ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਮਾੜੀ ਕਿਸਮਤ ਅਤੇ ਸਮੇਂ ਦੀ ਕਮੀ ਦਾ ਰੋਣਾ ਰੋਂਦੇ ਹੋਏ ਹੱਥ ਮਲਦੇ ਰਹਿ ਜਾਂਦੇ ਹਨ। ਕਈ ਵਾਰ ਅਸੀਂ ਆਪਣਾ ਕੰਮ ਤੇਜ਼ੀ ਨਾਲ ਕਰਨ ਦੀ ਬਜਾਏ ਦੂਸਰਿਆਂ ਨਾਲ ਗੱਪਾਂ ਮਾਰਦੇ ਹੋਏ ਹੌਲੀ-ਹੌਲੀ ਕਰਦੇ ਹਾਂ ਜਿਸ ਨਾਲ ਕੰਮ ਨੂੰ ਪੂਰਾ ਕਰਨ ਵਿਚ ਸਮਾਂ ਵੱਧ ਲੱਗਦਾ ਹੈ। ਇਸ ਤਰਾਂ ਅਸੀਂ ਆਪਣੇ ਨਾਲ ਦੂਸਰਿਆਂ ਦਾ ਸਮਾਂ ਵੀ ਬਰਬਾਦ ਕਰਦੇ ਹਾਂ। ਕਈ ਵਾਰ ਅਸੀਂ ਨਾਂ ਸੁੱਤੇ ਹੁੰਦੇ ਹਾਂ ਅਤੇ ਨਾਂ ਹੀ ਜਾਗਦੇ ਪਰ ਮੰਜੇ ਤੇ ਇੱਧਰ-ਉੱਧਰ ਪਾਸੇ ਮਾਰਦੇ ਹੋਏ ਸਮਾਂ ਬਰਬਾਦ ਕਰਦੇ ਰਹਿੰਦੇ ਹਾਂ। ਇਹ ਆਲਸ ਹੈ। ਆਲਸ ਤੇ ਆਰਾਮ ਵਿਚ ਅੰਤਰ ਸਮਝੋ। ਇੱਕ ਘੰਟਾ ਸਵੇਰੇ ਉੱਠ ਕੇ ਜ਼ਿੰਦਗੀ ਦੇ ਕਈ ਵਰ੍ਹੇ ਵਧ ਜਾਂਦੇ Fake Ray Bans ਹਨ। ਚਿੰਤਾ ਨਾਲ ਕੁੱਝ ਨਹੀਂ ਬਣਦਾ, ਕੰਮ ਕਰਨ ਨਾਲ ਹੀ ਕੰਮ ਮੁੱਕਦੇ ਹਨ। ਮੰਜ਼ਿਲ ਵੱਲ ਪੁੱਟਿਆ ਹਰ ਕਦਮ ਸਫ਼ਰ ਘਟਾਉਂਦਾ ਹੈ। ਹਰ ਰੋਜ਼ ਰਾਤ ਨੂੰ ਵਰਤੇ ਵਕਤ ਦੀ ਸਮੀਖਿਆ ਕਰੋ ਅਤੇ ਫ਼ਾਲਤੂ ਅਜਾਈਂ ਸਮੇਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ। ਕੁਦਰਤ ਹਰ ਵਿਅਕਤੀ ਨੂੰ ਇੱਕੋ ਜਿਹਾ ਮੌਕਾ ਦਿੰਦੀ ਹੈ।
ਵਕਤ ਰੋਕਿਆਂ ਨਹੀਂ ਰੁਕਦਾ। ਇਹ ਤਾਂ ਆਪਣੀ ਤੋਰ ਤੁਰਦਾ ਰਹਿੰਦਾ ਹੈ ਫਿਰ ਭਾਵੇਂ ਇਸ ਦੇ ਰਾਹ ਵਿਚ ਆਇਆ ਕੀੜਾ ਮਕੌੜਾ ਵੀ ਮਸਲਿਆ ਜਾਵੇ ਜਾਂ ਕਿਸੇ ਦੇ ਜਜ਼ਬਾਤਾਂ ਦਾ ਘਾਣ ਹੋ ਜਾਵੇ। ਵਕਤ ਕਦੇ ਘੱਟ ਨਹੀਂ ਹੁੰਦਾ,ਸਿਰਫ਼ ਉਸ ਦਾ ਸਹੀ ਸੰਤੁਲਨ ਬਿਠਾਉਣਾ ਹੁੰਦਾ ਹੈ। ਜ਼ਰੂਰੀ, ਘੱਟ ਜ਼ਰੂਰੀ ਅਤੇ ਗੈਰ ਜ਼ਰੂਰੀ ਕੰਮਾਂ ਦੀ ਪਹਿਚਾਣ ਕਰ ਕੇ ਸਭ ਨੂੰ ਢੁਕਵਾਂ ਸਮਾਂ ਦੇਣਾ ਹੁੰਦਾ ਹੈ। ਭਵਿੱਖ ਦੇ ਸੁੰਦਰ ਸੰਸਾਰ ਦੀ ਉਸਾਰੀ ਲਈ ਪਲਾਨਿੰਗ ਕਰ ਕੇ ਉਸ ਦੀ ਪੂਰਨਤਾ ਲਈ ਮਿਹਨਤ ਅਤੇ ਇੰਤਜ਼ਾਰ ਕਰਨਾ ਪਵੇਗਾ। ਅੱਜ ਦਾ ਸਮਾਂ ਅਨਮੋਲ ਹੈ, ਇਸ ਨੂੰ ਪਹਿਚਾਣੋ। ਜੇਕਰ ਅਸੀਂ ਸਮੇਂ ਦੀ ਕਦਰ ਨਹੀਂ ਕਰਾਂਗੇ ਤਾਂ ਸਮਾਂ ਵੀ ਸਾਡੀ ਕਦਰ ਨਹੀਂ ਕਰੇਗਾ। ਸਹੀ ਮੌਕੇ’ਤੇ ਸਹੀ ਫ਼ੈਸਲੇ ਲੈਣ ਵਾਲੇ ਲੋਕ ਆਪਣੀ ਮਿਹਨਤ ਨਾਲ ਪਲਾਂ ਵਿਚ ਹੀ ਗ਼ੁਰਬਤ ਦਾ ਫਾਹਾ ਵੱਢ ਦਿੰਦੇ ਹਨ ਜਦੋਂ ਕਿ ਗ਼ਲਤ ਫ਼ੈਸਲੇ ਲੈਣ ਦੇ ਆਦੀ, ਕੰਮਚੋਰ, ਵਿਹਲੜ, ਆਲਸੀ ਲੋਕ ਆਪਣੀ ਜ਼ਿੰਦਗੀ ਨੂੰ ਨਰਕ Subdodávky ਬਣਾ ਲੈਂਦੇ ਹਨ। ਪੱਛਮੀ ਦੇਸ਼ਾਂ ਦੇ ਲੋਕ ਸਾਡੇ ਵਾਂਗ ਸਮਾਂ ਬਰਬਾਦ ਨਹੀਂ ਕਰਦੇ। ਉਹ ਹਰ ਕੰਮ ਨੂੰ ਤਨ-ਮਨ ਨਾਲ ਕਰਦੇ ਹਨ। ਇਸੇ ਕਾਰਨ ਹੀ ਉਹ ਪੈਰ-ਪੈਰ ਤੇ ਤਰੱਕੀ ਕਰ ਰਹੇ ਹਨ। ਜੇਕਰ ਬਚਪਨ ਤੋਂ ਹੀ ਸਮੇਂ ਦੀ ਪਾਬੰਦੀ ਦੀ ਆਦਤ ਪਾ ਲਈ ਜਾਵੇ ਤਾਂ ਸਾਰੀ ਜ਼ਿੰਦਗੀ ਸੌਖ ਨਾਲ ਨਿਕਲ ਜਾਂਦੀ ਹੈ ਜਿਸ ਨਾਲ ਵਕਤ ਦੇ ਹੱਥੋਂ ਖੁੱਸ ਜਾਣ ਦਾ ਕੋਈ ਪਛਤਾਵਾ ਨਹੀਂ ਹੁੰਦਾ। ਸਮੇਂ ਦੀ ਪਾਬੰਦੀ ਇੱਕ ਅਜਿਹਾ ਗੁਣ ਹੈ ਜਿਹੜਾ ਨਾਂ ਸਿਰਫ਼ ਦੂਜਿਆਂ ਕੋਲੋਂ ਇੱਜ਼ਤ ਦਿਵਾਉਂਦਾ ਹੈ ਸਗੋਂ ਇਸ ਨੂੰ ਅਪਣਾ ਕੇ ਵਿਅਕਤੀ ਦਾ ਹਰ ਕੰਮ ਵੀ ਆਸਾਨ ਹੋ ਜਾਂਦਾ ਹੈ। ਵਕਤ ਦੀ ਸਹੀ ਵਰਤੋਂ ਨਾਂ ਕਰਨ ਵਾਲਾ ਕਦੇ ਸੁਖੀ ਨਹੀਂ ਰਹਿ ਸਕਦਾ। ਸਮੇਂ ਦੀ ਪ੍ਰਵਾਹ ਕਰਨ ਵਾਲੇ ਲੋਕ ਹਮੇਸ਼ਾ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਇਤਿਹਾਸ ਵਿਚ ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ , ਉਹ ਖ਼ੁਦ ਵੀ ਵਕਤ ਦੀ ਕਦਰ ਕਰਦੇ ਸਨ ਅਤੇ ਦੂਜਿਆਂ ਨੂੰ ਵੀ ਇਸ ਦੀ ਕਦਰ ਕਰਨ ਦੀ ਸਲਾਹ ਦਿੰਦੇ ਸਨ।
ਵਿਹਲੇ ਰਹਿਣਾ ਅਤੇ ਸਮੇਂ ਦੀ ਕਦਰ ਨਾਂ ਕਰਨਾ ਆਪਣੇ ਆਪ ਵਿਚ ਇੱਕ ਦੁਖਦਾਈ ਰੋਗ ਹੈ। ਸਮੇਂ ਨੂੰ ਕਾਬੂ ਕਰਨਾ ਸਿੱਖੋ ਨਾਂ ਕਿ ਉਸ ਨੂੰ ਆਪਣੇ ਉੱਪਰ ਹਾਵੀ ਹੋਣ ਦਿਓ। ਕੁੱਝ ਲੋਕ ਕਰਦੇ ਕੁੱਝ ਨਹੀਂ ਪਰ ਬਾਅਦ ਵਿਚ ਦੋਸ਼ ਕਿਸਮਤ ਨੂੰ ਦਿੰਦੇ ਹਨ। ਸਮੇਂ ਤੋਂ ਖੁੰਝਿਆ ਬੰਦਾ ਕੋਹਾਂ ਦੁਰ ਜਾ ਪੈਂਦਾ ਹੈ। ਨਿਰਾਸ਼ਾ ਅਤੇ ਅਸਫਲਤਾਵਾਂ ਦੀਆਂ ਕਾਲੀਆਂ ਘਟਾਵਾਂ ਅਜਿਹੇ ਵਿਅਕਤੀਆਂ ਦੇ ਚਿਹਰਿਆਂ ਨੂੰ ਕਰੂਪ ਬਣਾ ਦਿੰਦੀਆਂ ਹਨ। ਕਿਸਮਤ ਨੂੰ ਦੋਸ਼ ਦੇ ਕੇ ਕੇਵਲ ਅਸੀਂ ਆਪਣੇ ਆਪ ਨੂੰ ਹੀ ਧੋਖਾ ਦੇ ਸਕਦੇ ਹਾਂ। ਵੇਲੇ ਦਾ ਖੁੰਝਿਆ, ਕੁਵੇਲੇ ਦੀਆਂ ਟੱਕਰਾਂ ਮਾਰਦਾ ਰਹਿ ਜਾਂਦਾ ਹੈ। ਰੁਕਣਾ, ਖੜਨਾ ਜ਼ਿੰਦਗੀ ਨਹੀਂ। ਵਕਤ ਉਦੋਂ ਤੱਕ ਦੁਸ਼ਮਣ ਨਹੀਂ ਬਣਦਾ ਜਦੋਂ ਤੱਕ ਅਸੀਂ ਇਸ ਨੂੰ ਗਵਾਉਂਦੇ ਨਹੀਂ। ਮੌਕੇ ਦਾ ਸਮੇਂ ਸਿਰ ਫ਼ਾਇਦਾ ਲੈਣ ਵਾਲਿਆਂ ਦੇ ਚਿਹਰਿਆਂ ਤੇ ਹੀ ਸਦਾ ਖ਼ੁਸ਼ੀਆਂ ਆਪਣਾ ਟਿਕਾਣਾ ਬਣਾਉਂਦੀਆਂ ਹਨ। ਇਸ ਲਈ ਮੌਕੇ ਅਨੁਸਾਰ ਸਮਝਦਾਰੀ ਨਾਲ ਕੰਮ ਕਰਨਾ ਹੀ ਸਾਡੀ ਸਭ ਤੋਂ ਵੱਡੀ ਸਿਆਣਪ ਹੈ ਅਤੇ ਸਾਡੀ ਤਰੱਕੀ ਦਾ ਆਧਾਰ। ਯਾਦ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਬਦਲਣ ਲਈ ਵਕਤ ਨਹੀਂ ਲੱਗਦਾ ਪਰ ਵਕਤ ਦੀ ਤੇਜ਼ ਧਾਰ ਨੂੰ ਬਦਲਣ ਲਈ ਪੂਰੀ ਜ਼ਿੰਦਗੀ ਵੀ ਲੱਗ ਜਾਂਦੀ ਹੈ।
ਸਮਾਂ ਬਹੁਤ ਸ਼ਕਤੀਸ਼ਾਲੀ ਅਤੇ ਬਲਵਾਨ ਹੁੰਦਾ ਹੈ। ਇਹ ਕਦੋਂ ਇਨਸਾਨ ਦੇ ਹੱਥੋਂ ਨਿਕਲ ਜਾਂਦਾ ਹੈ ਉਸ ਨੂੰ ਪਤਾ ਹੀ ਨਹੀਂ ਲੱਗਦਾ। ਸਮੇਂ ਦੀ ਕਦਰ ਨਾਂ ਕਰਨ ਵਾਲਿਆਂ ਵਿਚ ਨਕਾਰਾਤਮਕ ਰੁਚੀਆਂ ਪ੍ਰਬਲ ਹੋ ਜਾਂਦੀਆਂ ਹਨ। ਇਨ੍ਹਾਂ ਦੀਆਂ ਢਾਹੂ ਰੁਚੀਆਂ ਦਾ ਪ੍ਰਚੰਡ ਬੜੇ ਮਾੜੂ ਰੂਪ ਵਿਚ ਪ੍ਰਗਟ ਹੁੰਦਾ ਹੈ। ਵਕਤ ਲਗਾਤਾਰ ਸਾਡੀ ਜ਼ਿੰਦਗੀ ਦੀ ਡੋਰ ਨੂੰ ਕੁਤਰਦਾ ਜਾ ਰਿਹਾ ਹੈ। ਇਸ ਲਈ ਪਛਾਣੋ ਸਮੇਂ ਦੀ ਨਜ਼ਾਕਤ ਅਤੇ ਇਸ ਦੇ ਸਹੀ ਮੁੱਲ ਨੂੰ। ਵਕਤ ਦਾ ਪਤਾ ਨਹੀਂ ਚੱਲਦਾ ਆਪਣਿਆਂ ਨਾਲ ਪਰ ਆਪਣਿਆਂ ਦਾ ਪਤਾ ਚੱਲ ਜਾਂਦਾ ਹੈ ਵਕਤ ਦੇ ਨਾਲ। ਦੁੱਖ ਦਾ ਵਕਤ , ਚੰਗੇ- ਮਾੜੇ ਦੋਸਤਾਂ ਅਤੇ ਰਿਸ਼ਤਿਆਂ ਦੀ ਪਹਿਚਾਣ ਵੀ ਕਰਵਾ ਦਿੰਦਾ ਹੈ। ਸਿਆਣਿਆਂ ਨੇ ਕਿਹਾ ਹੈ , ” ਵਕਤ ਨੂਰ ਕੋ ਭੀ ਬੇਨੂਰ ਬਣਾ ਦੇਤਾ ਹੈ, ਵਕਤ ਫ਼ਕੀਰ ਕੋ ਭੀ ਹਜ਼ੂਰ ਬਣਾ ਦੇਤਾ ਹੈ। ਵਕਤ ਦੀ ਕਦਰ ਕਰ ਓ ਬੰਦੇ, ਵਕਤ ਤਾਂ ਕੋਇਲੇ ਨੂੰ ਵੀ ਕੋਹਿਨੂਰ ਬਣਾ ਦੇਤਾ ਹੈ”। ਇਸ ਲਈ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੇ ਦੀਪਕ ਜਲਾਉਣ cheap oakleys ਲਈ ਆਓ ਸਮਝੀਏ ਅਤੇ ਕਦਰ ਕਰੀਏ ਵਕਤ ਦੀ।