ਐਥਲੀਟ ਮਨਪ੍ਰੀਤ ਕੌਰ ਤੋਂ ਡੀ. ਐੱਸ. ਪੀ. ਦਾ ਅਹੁਦਾ ਖੋਹ ਲਿਆ

-ਪੰਜਾਬੀਲੋਕ ਬਿਊਰੋ 
ਪੰਜਾਬ ਸਰਕਾਰ ਨੇਤਿੰਨ ਵਾਰ ਏਸ਼ੀਅਨ ਗੇਮਸ ਅਤੇ ਚੈਂਪੀਅਨਸ਼ਿਪ ਤੋਂ ਇਲਾਵਾ 2010 ਕਾਮਨਵੈਲਥ ਗੇਮਸ ‘ਚ ਗੋਲਡ ਮੈਡਲ ਜਿੱਤ ਚੁੱਕੀ ਕੌਮਾਂਤਰੀ ਐਥਲੀਟ ਮਨਪ੍ਰੀਤ ਕੌਰ ਤੋਂ ਡੀ. ਐੱਸ. ਪੀ. ਦਾ ਅਹੁਦਾ ਖੋਹ ਲਿਆ ਹੈ ਕਿਉਂਕਿ ਖੇਡ ਕੋਟੇ ‘ਚ ਇਸ ਅਹੁਦੇ ‘ਤੇ ਨਿਯੁਕਤੀ ਲਈ ਗ੍ਰੇਜੂਏਟ ਹੋਣਾ ਜ਼ਰੂਰੀ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਮਨਪ੍ਰੀਤ ਕੌਰ ਗ੍ਰੇਜੂਏਟ ਨਹੀਂ ਹੈ ਕਿਉਂਕਿ ਨਿਯੁਕਤੀ ਪੱਤਰ ਲੈਂਦੇ ਸਮੇਂ ਉਸ ਨੇ ਇਹ ਗੱਲ ਸਪੱਸ਼ਟ ਨਹੀਂ ਕੀਤੀ ਸੀ। ਸਾਲ 2016 ‘ਚ ਅਕਾਲੀ-ਭਾਜਪਾ ਸਰਕਾਰ ਨੇ 8 ਕੌਮਾਂਤਰੀ ਖਿਡਾਰੀਆਂ ਨੂੰ ਪੰਜਾਬ ਪੁਲਸ ‘ਚ ਡੀ. ਐੱਸ. ਪੀ. ਦੇ ਅਹੁਦੇ ‘ਤੇ ਨਿਯੁਕਤ ਕੀਤਾ ਸੀ।
ਮਨਪ੍ਰੀਤ ਕੌਰ ਨੇ ਬੀਤੇ ਦਿਨੀਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਗੁਹਾਰ ਲਾਈ ਸੀ ਤਾਂ ਜੋ ਉਸ ਦੀ ਮਦਦ ਹੋ ਸਕੇ। ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਆਪਣੇ ਡਾਕੂਮੈਂਟ ਪੂਰੇ ਕਰ ਲਵੇਗੀ।