• Home »
  • ਖੇਡ ਖਿਡਾਰੀ
  • » ਭਾਰਤ ਨੇ ਨਿਊਜ਼ੀਲੈਂਡ ਨੂੰ ਇੱਕ ਦਿਨਾਂ ਮੈਚਾਂ ਦੀ ਲੜੀ ‘ਚ ਹਰਾਇਆ

ਭਾਰਤ ਨੇ ਨਿਊਜ਼ੀਲੈਂਡ ਨੂੰ ਇੱਕ ਦਿਨਾਂ ਮੈਚਾਂ ਦੀ ਲੜੀ ‘ਚ ਹਰਾਇਆ

-ਪੰਜਾਬੀਲੋਕ ਬਿਊਰੋ
ਨਿਊਜ਼ੀਲੈਂਡ ਨਾਲ ਭਾਰਤ ਨੇ ਇਕ ਦਿਨਾਂ ਮੈਚਾਂ ਦੀ ਲੜੀ ਦਾ ਆਖ਼ਰੀ ਮੈਚ ਬੜੇ ਹੀ ਰੋਮਾਂਚ ਨਾਲ ਭਰੀ ਖੇਡ ਨਾਲ ਜਿੱਤ ਕੇ ਲੜੀ ਆਪਣੀ ਝੋਲੀ ਪਾ ਲਈ। ਆਖ਼ਰੀ ਗੇਂਦ ਜਿੱਤ ਹਾਰ ਲਈ ਜੂਝਦੀ ਦੋਵੇਂ ਟੀਮਾਂ ‘ਚ ਆਖ਼ਰ ਭਾਰਤ ਭਾਰੂ ਪਿਆ ਅਤੇ ਉਸਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ। ਨਿਊਜ਼ੀਲੈਂਡ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਭਾਰਤ ਵਲੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਧਵਨ ਇਸ ਵਾਰ ਕੁਝ ਖਾਸ ਨਾ ਕਰ ਸਕੇ ਤੇ 14 ਦੌੜਾਂ ਬਣਾ ਕੇ ਵਿਲੀਅਮਸਨ ਨੂੰ ਕੈਚ ਦੇ ਬੈਠੇ। ਪਰ ਰੋਹਿਤ ਨੇ ਵਧੀਆ ਪਾਰੀ ਖੇਡਦੇ ਹੋਏ ਆਪਣਾ 15ਵਾਂ ਸੈਂਕੜਾ ਪੂਰਾ ਕੀਤਾ ਤੇ ਉਹ 147 ਦੌੜਾਂ ਬਣਾ ਕੇ ਆਊਟ ਹੋ ਗਏ। ਉੱਥੇ ਹੀ ਕੋਹਲੀ ਨੇ ਵੀ ਆਪਣੇ ਕਰੀਅਰ ਦਾ 32ਵਾਂ ਸੈਂਕੜਾ ਲਗਾਇਆ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਪੰਡਯਾ ਵੀ ਕੁਝ ਖਾਸ ਨਾ ਕਰ ਸਕੇ ਤੇ 8 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਧਮਾਕੇਦਾਰ ਪਾਰੀ ਖੇਡ ਕੇ 113 ਦੇ ਸਕੋਰ ਉੱਤੇ ਸਾਊਥੀ ਦਾ ਸ਼ਿਕਾਰ ਹੋਏ। ਭਾਰਤ ਦੇ ਪਹਾੜ ਜਿੱਡੇ ਸਕੋਰ ਦਾ ਪਿੱਛਾ ਕਰਨ ਉਤਰ ਨਿਊਜੀਲੈਂਡ ਦੀ ਟੀਮ ਕਿਸੇ ਸਮੇਂ ਜਿੱਤ ਦੇ ਕਿਨਾਰੇ ਪਹੁੰਚ ਗਈ ਪ੍ਰੰਤੂ ਜਸਪ੍ਰੀਤ ਬੁਮਰਾ ਵਲੋਂ ਨਿਊਜ਼ਲੈਂਡ ਦੇ ਬੱਲੇਬਾਜ਼ ਲੈਥਮ ਨੂੰ ਰਨ ਆਊਟ ਕਰਨ ਨਾਲ ਮੈਚ ਦਾ ਪਾਸਾ ਪਲਟ ਗਿਆ। ਨਿਊਜ਼ੀਲੈਂਡ ਦੇ ਬੱਲੇਬਾਜ਼ ਮੁਨਰੋ ਨੇ 75, ਵਿਲੀਅਮਸਨ ਨੇ 64 ਤੇ ਲੈਥਮ ਵਲੋਂ ਖੇਡੀ ਗਈ  65 ਦੌੜਾਂ ਦੀ ਯੋਗਦਾਨ ਵੀ ਟੀਮ ਨੂੰ ਨਾ ਜਿੱਤਾ ਸਕੀ । ਭਾਰਤ ਦੇ ਜਸਪ੍ਰੀਤ ਬੁਮਰਾ ਦੀ ਗੇਂਦਬਾਜ਼ੀ ਨਿੳੂਜ਼ਲੈਂਡ ਦੇ ਬੱਲੇਬਾਜ਼ਾਂ ਤੇ ਭਾਰੀ ਪਈ ਤੇ ਉਸਨੇ ਆਖ਼ਰੀ ਓਵਰ ਵਿਚ ਸਿਰਫ਼ 8 ਦੌੜਾਂ ਦੇ ਕੇ ਭਾਰਤ ਨੂੰ 6 ਦੌੜਾਂ ਨਾਲ ਮੈਚ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ।