ਝਾਜਰੀਆ ਤੇ ਸਰਦਾਰ ਨੂੰ ਰਾਜੀਵ ਗਾਂਧੀ ਖੇਡ ਰਤਨ

-ਪੰਜਾਬੀਲੋਕ ਬਿਊਰੋ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਹੋਣਹਾਰ ਖਿਡਾਰੀਆਂ ਨੂੰ ਉਚ ਸਨਮਾਨ ਵੰਡੇ। ਪੈਰਾਉਲੰਪਿਕ ਦੇ ਐਥਲੀਟ ਦਵੇਂਦਰ ਝਾਜਰੀਆ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਿੱਤਾ ਗਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਹਰਮਨਪ੍ਰੀਤ ਕੌਰ, ਤੇ ਪੈਰਾ ਉਲੰਪੀਅਨ ਹਾਈ ਜੰਪ ਐਥਲੀਟ ਮਰੀਅਪਨ ਥੰਗਾਵੇਲੂ, ਕ੍ਰਿਕਟਰ ਚੇਤੇਸ਼ਵਰ ਪੁਜਾਰਾ, ਤੀਰ ਅੰਦਾਜ਼ ਵੀ ਜੇ ਸੁਰਾਖਾ, ਐਥਲੈਟਿਕਸ ਦੀ ਖੁਸ਼ਬੀਰ ਕੌਰ, ਅਰੋਕੀਆ ਰਾਜੀਵ, ਬਾਸਕਚਬਾਲ ਦੇ ਪ੍ਰਸ਼ਾਂਤ ਸਿੰਘ, ਮੁੱਕੇਬਾਜ਼ ਲੈਸ਼ਰਾਮ ਦੇਵੇਂਦਰੋ ਸਿੰਘ, ਫੁੱਟਬਾਲਰ ਬੇਮਬੇਮ ਦੇਵੀ, ਗੋਲਫ ਦੇ ਐਸ ਐਸ ਪੀ ਚੌਰੱਸੀਆ, ਹਾਕੀ ਦੇ ਐਸ ਵੀ ਸੁਨੀਲ, ਕਬੱਡੀ ਦੇ ਜਸਬੀਰ ਸਿੰਘ, ਨਿਸ਼ਾਨੇਬਾਜ਼ ਪੀ ਐਨ ਪ੍ਰਕਾਸ਼, ਟੇਬਲ ਟੈਨਿਸ ਦੇ ਐਂਥਨੀ ਅਮਲਰਾਜ, ਟੈਨਿਸ ਦੇ ਸਾਕੇਤ ਮਿਨੇਨੀ, ਕੁਸ਼ਤੀ ਦੇ ਸਤਯਵਰਤ ਕਾਦਿਯਾਨ ਤੇ ਪੈਉਲੰਪੀਅਨ ਵਰੁਣ ਭਾਟੀ  ਨੂੰ ਅਰਜੁਨ ਐਵਾਰਡ ਦਿੱਤੇ ਗਏ।
ਦਰੋਣਾਚਾਰੀਆ ਪੁਰਸਕਾਰ ਬੈਡਮਿੰਟਨ ਕੋਚ ਜੀ ਐਸ ਐਸ ਵੀ ਪ੍ਰਸਾਦ ਨੂੰ, ਐਥਲੈਟਿਕਸ ਦੇ ਆਰ ਗਾਂਧੀ, ਕਬੱਡੀ ਦੇ ਹੀਰਾ ਨੰਦ ਕਟਾਰੀਆ, ਮੁੱਕੇਬਾਜ਼ੀ ਦੇ ਬ੍ਰਜ ਭੂਸ਼ਣ ਮੋਹੰਤੀ, ਹਾਕੀ ਦੇ ਪੀ ਏ ਰੈਪਲ, ਨਿਸ਼ਾਨੇਬਾਜ਼ੀ ਦੇ ਸੰਜੇ ਚਕਰਵਰਤੀ ਤੇ ਕੁਸ਼ਤੀ ਦੇ ਰੋਸ਼ਨ ਲਾਲ ਨੂੰ ਦਿੱਤੇ ਗਏ.