ਸ. ਕੰਗ ਨੇ ਜੈਵਲਿਨ ਥਰੋਅ ‘ਚ ਰਚਿਆ ਇਤਿਹਾਸ

-ਪੰਜਾਬੀਲੋਕ ਬਿਊਰੋ
ਲੰਡਨ ਵਿੱਚ ਖੇਡੀ ਜਾ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਸਿੱਖ ਗੱਭਰੂ ਦਵਿੰਦਰ ਸਿੰਘ ਕੰਗ ਨੇ ਕੁਆਲੀਫਾਈ ਰਾਊਂਡ ਵਿੱਚ ਹਿੱਸਾ ਲੈਂਦੇ ਹੋਏ ਮੋਢੇ ਦੀ ਸੱਟ ਦੇ ਬਾਵਜੂਦ 84.22 ਮੀਟਰ ਜੈਵਲਿਨ ਸੁੱਟਿਆ। ਇਸ ਨਾਲ ਉਹ ਵਿਸ਼ਵ ਅਥਲੈਟਿਕਸ ਦੇ ਫਾਈਨਲ ‘ਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ।
ਹੁਣ ਪੰਜਾਬ ਦਾ ਇਹ 26 ਸਾਲਾ ਅਥਲੀਟ 12 ਅਗਸਤ ਨੂੰ ਫਾਈਨਲ ਖੇਡੇਗਾ।