ਅਕਸ਼ਰ ਜਡੇਜਾ ਦੀ ਥਾਂ ਖੇਡੇਗਾ

-ਪੰਜਾਬੀਲੋਕ ਬਿਊਰੋ
12 ਅਗਸਤ ਤੋਂ ਸ਼ੁਰੂ ਹੋ ਰਹੇ ਸ੍ਰੀਲੰਕਾ ਵਿਰੁਧ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਲਈ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੂੰ ਰਵਿੰਦਰ ਜਡੇਜਾ ਦੀ ਜਗਾ 12 ਮੈਂਬਰੀ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਇਕ ਬਿਆਨ ‘ਚ ਕਿਹਾ, ”ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ 12 ਅਗਸਤ 2017 ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ ਲਈ ਰਵਿੰਦਰ ਜਡੇਜਾ ਦੀ ਜਗਾ ਅਕਸ਼ਰ ਪਟੇਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।”
ਅਕਸ਼ਰ ਭਾਰਤ ਏ ਟੀਮ ਦਾ ਹਿੱਸਾ ਸਨ ਜਿਸ ਨੇ ਦੱਖਣੀ ਅਫ਼ਰੀਕਾ ਏ ਨੂੰ 7 ਵਿਕਟਾਂ ਨਾਲ ਹਰਾ ਕੇ ਤਿਕੋਣੀ ਸੀਰੀਜ਼ ਦੀ ਟਰਾਫ਼ੀ ਅਪਣੇ ਕੋਲ ਰੱਖੀ। ਜਡੇਜਾ ਨੂੰ 24 ਮਹੀਨਿਆਂ ਦੇ ਅੰਦਰ 6 ਡਿਮੈਰਿਟ ਅੰਕ ਹੋਣ ਕਾਰਨ ਤੀਜੇ ਟੈਸਟ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਭਾਰਤ ਨੇ ਪਹਿਲੇ ਦੋਵੇਂ ਟੈਸਟ ਜਿੱਤ ਕੇ ਲੜੀ ਅਪਣੀ ਨਾਂ ਪਹਿਲਾਂ ਹੀ ਕਰ ਲਈ ਹੈ।