ਕੋਹਲੀ ਦੀ ਜਗਾ ਕੋਈ ਹੋਰ ਵੀ ਆ ਸਕਦੈ..

-ਪੰਜਾਬੀਲੋਕ ਬਿਊਰੋ
ਭਾਰਤੀ ਟੀਮ ਦੀ ਕਪਤਾਨੀ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਉਸ ਨੂੰ ਨਹੀਂ ਸਿਰਫ ਹਰ ਮੈਚ ਲਈ ਪਲੇਇੰਗ ਇਲੈਵਨ ਤੈਅ ਕਰਨਾ ਹੁੰਦਾ ਹੈ, ਸਗੋਂ ਹਰ ਓਵਰ ਨਾਲ ਵਿਰੋਧੀ ਟੀਮ ਨੂੰ ਧਿਆਨ ਵਿਚ ਰਖਦਿਆਂ ਅਪਣੀ ਰਣਨੀਤੀ ਵੀ ਬਦਲਨੀ ਹੁੰਦੀ ਹੈ। ਪਰ ਇਕ ਮਹਾਨ ਖਿਡਾਰੀ ਮਹਾਨ ਕਪਤਾਨ ਵੀ ਹੋਵੇ ਇਹ ਜ਼ਰੂਰੀ ਨਹੀਂ। ਕੁੱਝ ਖਿਡਾਰੀਆਂ ਵਿਚ ਅਗਵਾਈ ਕਰਨ ਦੀ ਸਮਰੱਥਾ ਕੁਦਰਤੀ ਹੁੰਦੀ ਹੈ ਅਤੇ ਕਈ ਵਾਰ ਉਨਾਂ ਵਿਚ ਇਹ ਕਾਬਲੀਅਤ ਅੰਡਰ-17 ਅਤੇ ਅੰਡਰ-19 ਖੇਡਦੇ ਸਮੇਂ ਆ ਜਾਂਦੀ ਹੈ।
ਫਿਲਹਾਲ ਵਿਰਾਟ ਕੋਹਲੀ ਟੀਮ ਦੀ ਕਪਤਾਨੀ ਕਰ ਰਹੇ ਹਨ। ਭਾਰਤ 8 ਟੈਸਟ ਸੀਰੀਜ਼ ਉਨਾਂ ਦੀ ਕਪਤਾਨੀ ਵਿਚ ਜਿੱਤ ਚੁੱਕਿਆ ਹੈ। ਬਤੌਰ ਬੱਲੇਬਾਜ਼ ਵੀ ਉਨਾਂ ਦਾ ਪ੍ਰਦਰਸ਼ਨ ਸ਼ਾਨਦਾਰ ਹੈ। ਪਰ ਜੇਕਰ ਕਦੇ ਵਿਰਾਟ ਕੋਹਲੀ ਦੀ ਕਪਤਾਨੀ ਦਾ ਜਾਦੂ ਬੇ-ਅਸਰ ਹੁੰਦਾ ਦਿਸਿਆ ਤਾਂ ਰੋਹਿਤ ਸ਼ਰਮਾ, ਅਜਿੰਕਯ ਰਹਾਣੇ, ਰਵੀਚੰਦਰਨ ਅਸ਼ਵਿਨ, ਕੇ.ਐਲ. ਰਾਹੁਲ, ਹਾਰਦਿਕ ਪੰਡਯਾ ਵਿਚੋਂ ਕੋਈ ਇਕ ਉਸ ਦੀ ਜਗਾ ਕਪਤਾਨੀ ਦਾ ਭਾਰ ਸੰਭਾਲ ਸਕਦਾ ਹੈ।