ਫਿਕਸਿੰਗ-ਸ੍ਰੀਸੰਥ ਨੂੰ ਮਿਲੀ ਰਾਹਤ

-ਪੰਜਾਬੀਲੋਕ ਬਿਊਰੋ

ਟੀਮ ਇੰਡੀਆ ਦੇ ਸ਼੍ਰੀਸੰਥ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਲਈ ਚੰਗੀ ਖਬਰ ਹੈ। ਸਾਲ 2013 ‘ਚ ਆਈ.ਪੀ.ਐੱਲ. ਦੇ ਸੀਜ਼ਨ 6 ਦੇ ਦੌਰਾਨ ਉਨ੍ਹਾਂ ਨੂੰ ਸਪਾਟ ਫਿਕਸਿੰਗ ਦੇ ਮਾਮਲੇ ‘ਤੇ ਬੈਨ ਲਗਾਇਆ ਗਿਆ ਸੀ। ਬੀ.ਸੀ.ਸੀ.ਆਈ. ਨੇ ਸ਼੍ਰੀਸੰਥ ‘ਤੇ ਲਾਈਫ ਟਾਈਮ ਬੈਨ ਲਗਾਇਆ ਸੀ, ਪਰ ਹੁਣ ਕੇਰਲ ਹਾਈ ਕੋਰਟ ਨੇ ਕ੍ਰਿਕਟਰ ਸ਼੍ਰੀਸੰਥ ‘ਤੇ ਬੈਨ ਨੂੰ ਹਟਾ ਦਿੱਤਾ ਹੈ। ਇਸ ਮੌਕੇ ‘ਤੇ ਸਾਰੇ ਪ੍ਰਸ਼ੰਸਕ ਅਤੇ ਦਿੱਗਜ ਉਨ੍ਹਾਂ ਨੂੰ ਟਵੀਟ ਕਰਕੇ ਸ਼ੁੱਭਕਾਮਨਾਵਾਂ ਦੇ ਰਹੇ ਹਨ। ਇਸ ਫੈਸਲੇ ਦੇ ਬਾਅਦ ਸ਼੍ਰੀਸੰਥ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਗਵਾਨ ਮਹਾਨ ਹੈ। ਜ਼ਿਕਰਯੋਗ ਹੈ ਕਿ ਸ਼੍ਰੀਸੰਥ ਸਕਾਟਲੈਂਡ ‘ਚ ਕਲੱਬ ਕ੍ਰਿਕਟ ਖੇਡਣਾ ਚਾਹੁੰਦੇ ਸਨ, ਪਰ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਇਸ ਦੇ ਲਈ ਐੱਨ.ਓ.ਸੀ. ਨਹੀਂ ਦਿੱਤਾ। ਇਸ ਤੋਂ ਨਾਰਾਜ਼ ਸ਼੍ਰੀਸੰਥ ਨੇ ਕਿਹਾ ਸੀ ਕਿ ਜਦ ਮੇਰੇ ‘ਤੇ ਉਮਰ ਭਰ ਦੀ ਪਾਬੰਦੀ ਦੇ ਬਾਰੇ ‘ਚ ਕੋਈ ਅਧਿਕਾਰਤ ਪੱਤਰ ਨਹੀਂ ਹੈ, ਤਾਂ ਕਿਉਂ ਅੰਪਾਇਰ ਮੈਨੂੰ ਖੇਡਣ ਤੋਂ ਰੋਕਣਗੇ? ਜਦੋਂ ਮੈਂ ਤਿਹਾੜ ਜੇਲ ‘ਚ ਸੀ ਤਾਂ ਮੈਨੂੰ ਸਿਰਫ ਸਸਪੈਂਸ਼ਨ ਲੈਟਰ ਮਿਲਿਆ ਸੀ। ਸਸਪੈਂਸ਼ਨ ਲੈਟਰ ਸਿਰਫ 90 ਦਿਨਾਂ ਦੇ ਲਈ ਵੈਧ (ਜਾਇਜ਼) ਹੁੰਦਾ ਹੈ। ਅੱਜ ਤੱਕ ਕੋਈ (ਬੈਨ ਨੂੰ ਲੈ ਕੇ) ਅਧਿਕਾਰਤ ਸੰਵਾਦ ਨਹੀਂ ਹੋਇਆ ਹੈ। ਮੈਂ ਬੇਵਕੂਫ ਸੀ ਜੋ ਇੰਨੇ ਦਿਨਾਂ ਤਕ ਕ੍ਰਿਕਟ ਨਹੀਂ ਖੇਡਿਆ। ਮੇਰੇ ਨਾਲ ਅੱਤਵਾਦੀ ਤੋਂ ਵੀ ਜ਼ਿਆਦਾ ਖਰਾਬ ਵਿਵਹਾਰ ਕੀਤਾ ਗਿਆ।