ਯੁਵੀ ਤੋਂ ਕਪਤਾਨ ਕੋਹਲੀ ਖੁਸ਼

-ਪੰਜਾਬੀਲੋਕ ਬਿਊਰੋ
ਭਾਰਤ ਪਾਕਿਸਤਾਨ ਦਰਮਿਆਨ ਹੋਏ ਕ੍ਰਿਕਟ ਮੈਚ ‘ਤੇ ਕ੍ਰਿਕਟ ਪ੍ਰੇਮੀਆਂ ਦੀ ਨਜ਼ਰ ਲੱਗੀ ਹੋਈ ਸੀ। ਚੈਂਪੀਅਨ ਟਰਾਫ਼ੀ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਚਿੱਤ ਕਰਕੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਬਾਗੋਬਾਗ਼ ਹਨ। ਖ਼ਾਸ ਤੌਰ ਉੱਤੇ ਯੁਵਰਾਜ ਸਿੰਘ ਵੱਲੋਂ ਕੀਤੀ ਗਈ ਬੱਲੇਬਾਜ਼ੀ ਨੇ ਕਪਤਾਨ ਵਿਰਾਟ ਕੋਹਲੀ ਦੀ ਮੈਦਾਨ ਵਿੱਚ ਖੂਬ ਹੌਸਲਾ ਅਫਾਜ਼ਾਈ ਕੀਤੀ। ਕੋਹਲੀ ਨੇ ਆਖਿਆ ਕਿ ਜਦੋਂ ਉਹ ਕਰੀਜ਼ ਉੱਤੇ ਬੱਲੇਬਾਜ਼ੀ ਲਈ ਆਇਆ ਤਾਂ ਪ੍ਰੈੱਸ਼ਰ ਕਾਰਨ ਹੌਲੀ ਬੱਲੇਬਾਜ਼ੀ ਕਰ ਰਿਹਾ ਸੀ ਪਰ ਇਸ ਦੌਰਾਨ ਯੁਵਰਾਜ ਨੇ ਸਾਰੇ ਪ੍ਰੈੱਸ਼ਰ ਆਪਣੇ ਉੱਤੇ ਲੈ ਕੇ ਪਾਕਿਸਤਾਨੀ ਗੇਂਦਬਾਜ਼ਾਂ ਦੀ ਧੁਨਾਈ ਕਰਨੀ ਸ਼ੁਰੂ ਕਰ ਦਿੱਤੀ। ਉਨਾਂ ਆਖਿਆ ਕਿ ਯੁਵਰਾਜ ਸਿੰਘ ਦੀ ਬੱਲੇਬਾਜ਼ੀ ਤੋਂ ਕੋਹਲੀ ਨੇ ਯੁਵਰਾਜ ਸਿੰਘ ਵਿਚਾਲੇ ਹੋਈ ਸਾਂਝਦਾਰੀ ਨੇ ਟੀਮ ਨੂੰ ਸਨਮਾਨਜਨਕ ਸਥਿਤੀ ਉੱਤੇ ਪਹੁੰਚ ਦਿੱਤਾ।
ਯੁਵਰਾਜ ਸਿੰਘ ਨੇ 32 ਗੇਂਦਾਂ ਉੱਤੇ 53 ਦੌੜਾਂ ਬਣਾਈਆਂ ਤੇ ਵਿਰੋਧੀ ਟੀਮ ਨੂੰ ਦਬਾਅ ਵਿੱਚ ਲਿਆ ਦਿੱਤਾ। ਕੋਹਲੀ ਨੇ ਆਖਿਆ ਕਿ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਉਸ ਨੇ ਖੁੱਲ ਕੇ ਖੇਡਣਾ ਸ਼ੁਰੂ ਕੀਤਾ। ਜਿੱਥੇ ਕੋਹਲੀ ਬੱਲੇਬਾਜ਼ਾਂ ਤੋਂ ਖੁਸ਼ ਦਿਖਾਈ ਦਿੱਤੇ, ਉੱਥੇ ਹੀ ਉਹ ਮਾੜੀ ਫਿਲਡਿੰਗ ਤੋਂ ਮਾਯੂਸ ਵੀ ਸਨ। ਕੋਹਲੀ ਨੇ ਆਖਿਆ ਕਿ ਟੀਮ ਫਿਲਡਿੰਗ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਕੋਹਲੀ ਨੇ ਰੋਹਿਤ ਸ਼ਰਮਾ ਸ਼ਿਖਰ ਧਵਨ ਤੇ ਹਾਰਦਿਕ ਪਾਂਡਿਆ ਦੀ ਖ਼ੂਬ ਤਾਰੀਫ਼ ਕੀਤੀ। ਦੂਜੇ ਪਾਸੇ ਮੈਨ-ਆਫ਼ ਦੀ ਮੈਚ ਬਣੇ ਯੁਵਰਾਜ ਸਿੰਘ ਵੀ ਕਾਫ਼ੀ ਖ਼ੁਸ਼ ਦਿਖਾਈ ਦਿੱਤੇ। ਯੁਵੀ ਨੇ ਆਖਿਆ ਕਿ ਟੀਮ ਨੂੰ ਸ਼ੁਰੂਆਤ ਚੰਗੀ ਮਿਲੀ ਜਿਸ ਤੋਂ ਵਿਰਾਟ ਨੇ ਪਾਰੀ ਨੂੰ ਸੰਭਾਲਿਆ। ਯੁਵੀ ਅਨੁਸਾਰ ਇਸ ਤੋਂ ਬਾਅਦ ਹੀ ਉਸ ਨੇ ਖੁੱਲ ਕੇ ਖੇਡ ਖੇਡੀ।