ਵਿਰਾਟ, ਸਾਕਸ਼ੀ ਨੂੰ ਪਦਮਸ੍ਰੀ ਐਵਾਰਡ

-ਪੰਜਾਬੀਲੋਕ ਬਿਊਰੋ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਲੰਪਿਕ ਖੇਡਾਂ ‘ਚ ਕਾਂਸੀ ਦਾ ਤਗਮਾ ਜੇਤੂ ਮਹਿਲਾ ਰੈਸਲਰ ਸਾਕਸ਼ੀ ਮਲਿਕ ਸਮੇਤ 5 ਖਿਡਾਰੀਆਂ ਨੂੰ ਪਦਮਸ੍ਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ।  ਜਿਮਨਾਸਟ ਦੀਪਾ ਕਰਮਾਕਰ, ਡਿਸਕਸ ਥਰੋਅਰ ਵਿਕਾਸ ਗੌਡਾ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਪੀ.ਆਰ. ਸ੍ਰੀਜੇਸ਼ ਦਾ ਨਾਮ ਵੀ ਪਦਮਸ੍ਰੀ ਅਵਾਰਡਾਂ ਲਈ ਨਾਮਜ਼ਦ ਹੈ।