ਭਾਰਤ-ਇੰਗਲੈਂਡ ਸੀਰੀਜ਼, ਭਾਰਤ 4-0 ਨਾਲ ਅੱਗੇ

-ਪੰਜਾਬੀਲੋਕ ਬਿਊਰੋ
ਭਾਰਤੀ ਕ੍ਰਿਕਟ ਟੀਮ ਨੇ ਅੱਜ 5ਵੇਂ ਤੇ ਆਖ਼ਰੀ ਟੈਸਟ ਮੈਚ ‘ਚ ਇੰਗਲੈਂਡ ਨੂੰ 1 ਪਾਰੀ ਤੇ 74 ਦੌੜਾਂ ਨਾਲ ਹਰਾ ਕੇ 4-0 ਨਾਲ ਲੜੀ ਆਪਣੇ ਨਾਂਅ ਕੀਤੀ।  ਭਾਰਤ ਦੇ ਆਲ ਰਾਊਂਡਰ ਰਵਿੰਦਰ ਜਡੇਜਾ ਨੇ 48 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ। ਪੂਰੀ ਲੜੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ‘ਮੈਨ ਆਫ਼ ਦ’ ਸੀਰੀਜ਼ ਬਣੇ ਜਦਕਿ ਇਸ ਮੈਚ ‘ਚ ਤੀਹਰਾ ਸੈਂਕੜਾ ਲਗਾਉਣ ਵਾਲੇ ਕਰੁਣ ਨਾਇਰ ‘ਮੈਨ ਆਫ਼ ਦ’ ਮੈਚ ਬਣੇ। ਇਸ ਮੁਕਾਬਲੇ ਵਿੱਚ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 477 ਦੌੜਾਂ ਦਾ ਸਕੋਰ ਖੜਾ ਕੀਤਾ ਸੀ, ਜਿਸ ਦੇ ਜੁਆਬ ਵਿੱਚ ਭਾਰਤ ਨੇ ਆਪਣੇ ਟੈਸਟ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ 759 ਦੌੜਾਂ ਨਾਲ ਬਣਾਇਆ।