ਭਾਰਤ-ਇੰਗਲੈਂਡ ਸੀਰੀਜ਼, 2-0 ਨਾਲ ਕੋਹਲੀ ਬ੍ਰਿਗੇਡ ਅੱਗੇ

-ਪੰਜਾਬੀਲੋਕ ਬਿਊਰੋ
ਮੋਹਾਲੀ ਵਿੱਚ ਖੇਡੇ ਲਏ ਤੀਜੇ ਟੈਸਟ ਮੈਚ ਵਿੱਚ ਟੀਮ ਇੰਡੀਆ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿੱਚ 2-0 ਅੰਕ ਹਾਸਲ ਕੀਤੇ ਹਨ। ਤੀਜੇ ਟੈਸਟ ਦੇ ਚੌਥੇ ਦਿਨ ਇੰਗਲੈਂਡ ਦੀ ਦੂਜੀ ਪਾਰਟੀ 236 ਰਨਾਂ ‘ਤੇ ਸਿਮਟ ਗਈ ਤੇ ਟੀਮ ਇੰਡੀਆ ਨੂੰ ਜਿੱਤ ਲਈ 103 ਰਨਾਂ ਦਾ ਟੀਚਾ ਮਿਲਿਆ, ਵਿਰਾਟ ਦੀ ਟੀਮ ਨੇ ਦੋ ਵਿਕਟਾਂ ਗਵਾ ਕੇ ਜਿੱਤ ਹਾਸਲ ਕਰ ਲਈ। ਪਾਰਥਿਵ ਪਟੇਲ 67 ਤੇ ਵਿਰਾਟ ਕੋਹਲੀ 6 ਰਨ ਬਣਾ ਕੇ ਆਊਟ ਹੋਏ। ਰਵੇਂਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਤੇ ਮੈਨ ਆਫ ਦਿ ਮੈਚ ਬਣੇ। ਮੋਹਾਲੀ ਟੈਸਟ ‘ਚ ਇੰਗਲੈਂਡ ਖਿਲਾਫ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹਨਾਂ ਦੀ ਟੀਮ ਵਧੀਆ ਖੇਡਣ ‘ਚ ਯਕੀਨ ਰੱਖਦੀ ਹੈ ਜੋ ਕਿ ਟੀਮ ਦੀ ਸਫਲਤਾ ਦਾ ਕਾਰਨ ਹੈ।