246 ਦੌੜਾਂ ਨਾਲ ਭਾਰਤੀ ਟੀਮ ਜਿੱਤੀ

ਭਾਰਤ-ਇੰਗਲੈਂਡ ਸੀਰੀਜ਼
-ਪੰਜਾਬੀਲੋਕ ਬਿਊਰੋ
ਕ੍ਰਿਕਟ ਪ੍ਰੇਮੀਆਂ ਲਈ ਖੁਸ਼ੀ ਦੀ ਖਬਰ ਹੈ ਕਿ ਵਿਸ਼ਾਖਾਪਟਨਮ ਵਿੱਚ ਭਾਰਤ ਨੇ ਦੂਸਰੇ ਟੈਸਟ ਮੈਚ ‘ਚ ਇੰਗਲੈਂਡ ਨੂੰ 246 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ।
ਅੱਜ ਸਵੇਰੇ 2 ਵਿਕਟਾਂ ਦੇ ਨੁਕਸਾਨ ‘ਤੇ 87 ਦੌੜਾਂ ਤੋਂ ਅੱਗੇ ਖੇਡਦੇ ਹੋਏ ਇੰਗਲੈਂਡ ਦੀ ਪੂਰੀ ਟੀਮ ਆਪਣੀ ਦੂਸਰੀ ਪਾਰੀ ‘ਚ 158 ਦੌੜਾਂ ‘ਤੇ ਆਊਟ ਹੋ ਗਈ।  ਇਸ ਦੇ ਨਾਲ ਹੀ ਭਾਰਤ ਨੇ 5 ਟੈਸਟ ਮੈਚਾਂ ਦੀ ਲੜੀ ‘ਚ 1-0 ਨਾਲ ਲੀਡ ਹਾਸਿਲ ਕਰ ਲਈ ਹੈ। ਪਹਿਲੀ ਜਿੱਤ ਨਾਲ ਭਾਰਤੀ ਟੀਮ ਹੌਸਲੇ ਵਿੱਚ ਹੈ। ਕਪਤਾਨ ਵਿਰਾਟ ਕੋਹਲੀ ਮੈਨ ਆਫ ਦਾ ਮੈਚ ਬਣੇ ਹਨ।