ਛੇਵਾਂ ਕਬੱਡੀ ਕੱਪ ਵੀ ਭਾਰਤ ਦੀ ਝੋਲ਼ੀ

-ਪੰਜਾਬੀਲੋਕ ਬਿਊਰੋ
ਪੰਜਾਬ ਸਰਕਾਰ ਵਲੋਂ ਆਯੋਜਿਤ ਕਰਵਾਏ ਗਏ ਛੇਵੇਂ ਵਿਸ਼ਵ ਕਬੱਡੀ ਕੱਪ ਟੂਰਨਾਂਮੈਂਟ  ਵਿੱਚ ਭਾਰਤੀ ਟੀਮਾਂ ਦੀ ਜਿੱਤ ਹੋਈ ਹੈ। ਪੁਰਸ਼ਾਂ ਦੀ ਕਬੱਡੀ ਟੀਮ ਨੇ ਇੰਗਲੈਂਡ ਦੀ ਮਜ਼ਬੂਤ ਟੀਮ ਨੂੰ 62-20 ਦੇ ਸਕੋਰ ਨਾਲ ਹਰਾ ਕੇ 2 ਕਰੋੜ ਦਾ ਪਹਿਲਾ ਇਨਾਮ ਹਾਸਲ ਕੀਤਾ। ਉਪ ਜੇਤੂ ਰਹੀ ਇੰਗਲੈਂਡ ਦੀ ਟੀਮ ਨੂੰ 1 ਕਰੋੜ ਦੇ ਇਨਾਮ ਨਾਲ ਸਨਮਾਨਤ ਕੀਤਾ ਗਿਆ। ਜੇਤੂ ਟੀਮਾਂ ਨੂੰ ਮੈਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਤਕਸੀਮ ਕੀਤੇ। ਵੱਡੀ ਗਿਣਤੀ ‘ਚ ਜੁੜੇ ਦਰਸ਼ਕਾਂ ਦੇ ਸਾਹਮਣੇ ਖੇਡੇ ਗਏ ਪੁਰਸ਼ਾਂ ਦੇ ਫਾਈਨਲ ਮੁਕਾਬਲੇ ਦੇ ਪਹਿਲੇ ਕੁਆਰਟਰ ਤੋਂ ਹੀ ਭਾਰਤ ਦੀ ਟੀਮ ਪੂਰੀ ਤਰਾਂ ਇੰਗਲੈਂਡ ‘ਤੇ ਹਾਵੀ ਰਹੀ। ਭਾਰਤ ਨੇ ਕਾਫੀ ਵੱਡੀ ਲੀਡ ਹਾਸਲ ਕਰ ਲਈ ਅਤੇ ਸਕੋਰ 45-17 ‘ਤੇ ਜਾ ਪਹੁੰਚਿਆ। ਖੁਸ਼ੀ ਦਿੜਬਾ ਨੂੰ ਵਧੀਆ ਜਾਫੀ ਅਤੇ ਸੰਦੀਪ ਸੁਰਖਪੁਰ ਅਤੇ ਸੁਲਤਾਨ ਨੂੰ ਵਧੀਆ ਰੇਡਰ ਐਲਾਨਿਆ ਗਿਆ। ਯਾਦ ਰਹੇ ਭਾਰਤੀ ਟੀਮਾਂ ਲਗਾਤਾਰ ਜਿੱਤਦੀਆਂ ਆ ਰਹੀਆਂ ਹਨ।

Tags: