ਕਾਂਗਰਸੀਆਂ ਨੂੰ ਅਰੂਸਾ ਦੇ ਹੈਪੀ ਬਰਥਡੇ ਦੀ ਵਧਾਈ..

-ਪੰਜਾਬੀਲੋਕ ਬਿਊਰੋ

ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ ਕਿ ਮੱਖੀਆਂ ਨੇ ਪੈਡ਼ ਦੱਬ ਲਈ..

ਖਬਰ ਤਾਂ ਇਹ ਹੈ ਕਿ ਕਾਂਗਰਸੀਆਂ ਨੂੰ ਮੋਹਤਰਮਾ ਅਰੂਸਾ ਆਲਮ ਦੇ ਜਨਮ ਦਿਨ ਦੀ ਵਧਾਈ, ਜੀਹਦੇ ਕਰਕੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਦਿਨਾਂ ਦਾ ਛੁੱਟੀ ’ਤੇ ਮਨਾਲੀ ਦੀਆਂ ਖੂਬਸੂਰਤ ਵਾਦੀਆਂ ਦਾ ਆਨੰਦ ਮਾਣ ਰਹੇ ਹਨ।ਤੇ ਇਹ ਕੋਈ ਪਹਿਲੀ ਵਾਰ ਨਹੀ ਹੋਇਆ,

ਉਹ ਆਮ ਹੀ ਅਰੂਸਾ ਦਾ ਜਨਮ ਦਿਨ ਜ਼ਿਆਦਾਤਰ ਪਹਾੜਾਂ ਵਿੱਚ ਹੀ ਮਨਾਉਂਦੇ ਹਨ। ਪਿਛਲੇ ਸਾਲ ਜਨਾਬ ਜੀ ਨੇ ਅਰੂਸਾ ਦਾ ਜਨਮ ਦਿਨ ਸ਼ਿਮਲਾ ਤੋਂ 16 ਕਿਲੋਮੀਟਰ ਦੂਰ ਮਸ਼ੋਬਰਾ ਦੇ ਫਰੀਦਕੋਟ ਹਾਊਸ ਵਿੱਚ ਮਨਾਇਆ ਸੀ।ਐਤਕੀਂ ਬਹੁਤੇ ਕਾਂਗਰਸੀਆਂ ਨੂੰ ਕੇਕ ਖਾਣ ਦਾ ਮੌਕਾ ਨਹੀ ਮਿਲਿਆ ਕਿਉਂਕਿ ਸ਼ਾਹਕੋਟ ਚੋਣਾਂ ਨੇ।

ਇਸ ਮਸਲੇ ਤੇ ਸੋਸ਼ਲ ਮੀਡੀਆ ਤੇ ਤਾਂ ਚਰਚਾ ਇਥੋਂ ਤੱਕ ਹੋਈ ਹੈ ਕਿ ਕਾਂਗਰਸੀ ਅਰੂਸਾ ਦੇ ਜਨਮ ਦਿਨ ਮੌਕੇ ਸਰਕਾਰੀ ਛੁੱਟੀ ਦੀ ਮੰਗ ਕਰ ਰਹੇ ਨੇ