23 ਨੂੰ ਕੁਮਾਰਸਵਾਮੀ ਚੁੱਕਣਗੇ ਕਰਨਾਟਕ ਸੀ ਐਮ ਦੀ ਸਹੁੰ

ਬੀਜੇਪੀ ਨੇ ਹਾਲੇ ਵੀ ਨਹੀ ਸੁੱਟੇ ਹਥਿਆਰ

-ਪੰਜਾਬੀਲੋਕ ਬਿਊਰੋ

ਕਰਨਾਟਕ ਵਿਚ ਬੀਜੇਪੀ ਨੂੰ ਜਿੱਤਦਿਆਂ ਜਿੱਤਦਿਆਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ, ਰਾਜਪਾਲ ਵਲੋਂ ਰਿਆਇਤ ਦੇਣ ਦੇ ਬਾਵਜੂਦ ਬੀਜੇਪੀ ਦੀ ਯੇਦੀਯੁਰੱਪਾ ਸਰਕਾਰ ਬਹੁਮਤ ਲਈ ਵੋਟਿੰਗ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਡਿੱਗ ਗਈ। ਕਾਂਗਰਸ ਤੇ ਜੇ ਡੀ ਐਸ ਦੀ ਸਰਕਾਰ ਬਣਨੀ ਹੈ,ਜੀਹਦੇ ਲਈ ਰਣਨੀਤੀ ਅੱਜ ਦਿੱਲੀ ਚ ਤਿਆਰ ਹੋ ਰਹੀ ਹੈ, ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਜੇਡੀਐਸ ਦੇ ਐਚਡੀ ਕੁਮਾਰਸਵਾਮੀ ਗਠਜੋੜ ਦੇ ਮੁੱਦਿਆਂ ‘ਤੇ ਚਰਚਾ ਲਈ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਰਹੇ ਨੇ, ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਮੁਖੀ ਮਾਇਆਵਤੀ ਨੂੰ ਵੀ ਮਿਲੇ।

ਕਿਹਾ ਜਾ ਰਿਹਾ ਹੈ ਕਿ ਕੁਮਾਰਸਵਾਮੀ 23 ਮਈ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।

ਪਰ ਦੂਜੇ ਪਾਸੇ ਬੀਜੇਪੀ ਨੇ ਹਾਲੇ ਵੀ ਹਥਿਆਰ ਨਹੀ ਸੁੱਟੇ,ਕਰਨਾਟਕ ਚੋਣਾਂ ਦੇ ਬਾਅਦ ਪਹਿਲੀ ਵਾਰ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਦਾ ਦਰਦ ਛਲਕ ਪਿਆ। ਉਨ੍ਹਾਂ ਨੇ ਕਿਹਾ ਕਿ ਅਸੀ ਬਹੁਮਤ ਤੋਂ ਸਿਰਫ ਸੱਤ ਦਾ ਅੰਕਡ਼ਾ ਦੂਰ ਹਾਂ, ਅਮਿਤ ਸ਼ਾਹ ਨੇ ਕਰਨਾਟਕ ਦੀ ਜਨਤਾ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਕਿ ਸਾਨੂੰ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਚੁਣਿਆ, ਸਾਡੀ ਸੰਖਿਆ 40 ਤੋਂ 104 ਹੋ ਗਈ, ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ।ਸ਼ਾਹ ਨੇ ਕਿਹਾ ਕਿ ਕਰਨਾਟਕ ‘ਚ ਸਾਬਕਾ ਹੋ ਗਈ ਸਿੱਧਰਮਈਆ ਸਰਕਾਰ ਦੇ ਸ਼ਾਸਨ ਕਾਲ ‘ਚ 3,700 ਕਿਸਾਨਾਂ ਨੇ ਆਤਮ-ਹੱਤਿਆਵਾਂ ਕੀਤੀਆਂ। ਲੋਕਾਂ ਨੇ ਸਿੱਧਰਮਈਆ ਸਰਕਾਰ ਖਿਲਾਫ ਵੋਟ ਦਿੱਤੀ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਮੰਤਰੀ ਚੋਣਾਂ ਹਾਰ ਗਏ।

ਉਨ੍ਹਾਂ ਨੇ ਰਾਹੁਲ ਗਾਂਧੀ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਮਨਾਂ ਕਰ ਦਿੱਤਾ। ਤੇ ਕਿਹਾ ਕਿ ਸਮਾਂ ਆਉਣ ‘ਤੇ ਰਾਹੁਲ ‘ਤੇ ਟਿੱਪਣੀ ਕਰਾਂਗਾ।