• Home »
  • ਸਿਆਸਤ
  • ਖਬਰਾਂ
  • » ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ

ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ

-ਪੰਜਾਬੀਲੋਕ ਬਿਊਰੋ

ਕਰਨਾਟਕ ਵਿੱਚ ਸੁਪਰੀਮ ਕੋਰਟ ਦੀ ਹਰੀ ਝੰਡੀ ਨਾਲ ਬੀਜੇਪੀ ਦੇ ਯੇਦਿਯੁਰੱਪਾ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਹਲਫ਼ ਲੈ ਲਿਆ ਹੈ। ਲਂਘੇ ਦਿਨ ਕਰਨਾਟਕ ਦੇ ਰਾਜਪਾਲ ਨੇ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਚੁਨੌਤੀ ਦੇਣ ਲਈ ਕਾਂਗਰਸ ਨੇ ਅੱਧੀ ਰਾਤ ਨੂੰ ਸੁਪਰੀਮ ਕੋਰਟ ਦਾ ਦਰ ਖੜਕਾਇਆ ਸੀ। ਸੁਪਰੀਮ ਕੋਰਟ ਨੇ ਅੱਧੀ ਰਾਤ ਤੋਂ ਜਾਰੀ ਸੁਣਵਾਈ ਤੋਂ ਬਾਅਦ ਕਿਹਾ ਕਿ ਯੇਦਿਯੁਰੱਪਾ ਦੇ ਸਹੁੰ ਚੁੱਕਣ ‘ਤੇ ਉਹ ਰੋਕ ਨਹੀਂ ਲਾਈ ਜਾ ਸਕਦੀ, ਕਿਉਂਕਿ ਇਹ ਰਾਜਪਾਲ ਦਾ ਕਾਰਜਖੇਤਰ ਹੈ। ਉਂਝ ਕਾਂਗਰਸ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵਿੱਚ ਕੱਲ ਨੂੰ ਵੀ ਸੁਣਵਾਈ ਹੋਵੇਗੀ। ਬੀਜੇਪੀ ਲਈ ਰਾਹ ਹਾਲੇ ਵੀ ਆਸਾਨ ਨਹੀਂ , ਭਲਕੇ ਸੁਪਰੀਮ ਕੋਰਟ ਨੇ ਭਾਜਪਾ ਤੋਂ ਉਨ੍ਹਾਂ ਦੇ ਵਿਧਾਇਕਾਂ ਦੀ ਸੂਚੀ ਮੰਗੀ ਹੈ, ਜੋ ਯੇਦਿਯੁਰੱਪਾ ਨੂੰ ਸਮਰਥਨ ਦੇ ਰਹੇ ਹਨ। ਵਿਧਾਨ ਸਭਾ ਚ ਯੇਦੀਯੁਰੱਪਾ ਨੂੰ ੧5 ਦਿਨਾਂ ਵਿਚ ਬਹੁਮਤ ਸਾਬਤ ਕਰਨਾ ਪੈਣਾ ਹੈ।ਬਿਨਾ ਬਹੁਮਤ ਦੇ ਕਰਨਾਟਕ ਵਿੱਚ ਬੀਜੇਪੀ ਸਰਕਾਰ ਬਣਨ ਨੂੰ ਰਾਹੁਲ ਗਾਂਧੀ ਨੇ ਜਮਹੂਰੀਅਤ ਦੀ ਹਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਜਮਹੂਰੀਅਤ ਦੀ ਮੌਤ ਦਾ ਸ਼ੋਕ ਮਨਾ ਰਿਹਾ ਹੈ।ਇਸ ਦੇ ਜਵਾਬ ਵਿੱਚ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਮਹੂਰੀਅਤ ਦੀ ਹੱਤਿਆ ਉਸ ਵੇਲੇ ਹੋ ਗਈ ਜਦੋਂ ਕਾਂਗਰਸ ਨੇ ਜੇਡੀਐਸ ਨਾਲ ਮੌਕਾਪ੍ਰਸਤ ਗੱਠਜੋੜ ਕੀਤਾ।