• Home »
  • ਸਿਆਸਤ
  • ਖਬਰਾਂ
  • » ਕੁਮਾਰਸਵਾਮੀ ਕਿ ਯੇਦੀਯੁਰੱਪਾ-ਕੌਣ ਹੋਵੇਗਾ ਕਰਨਾਟਕ ਦੇ ਤਖਤ ‘ਤੇ ਬਿਰਾਜਮਾਨ?

ਕੁਮਾਰਸਵਾਮੀ ਕਿ ਯੇਦੀਯੁਰੱਪਾ-ਕੌਣ ਹੋਵੇਗਾ ਕਰਨਾਟਕ ਦੇ ਤਖਤ ‘ਤੇ ਬਿਰਾਜਮਾਨ?

-ਪੰਜਾਬੀਲੋਕ ਬਿਊਰੋ
ਕਰਨਾਟਕ ਚ ਕਾਂਗਰਸ ਤੇ ਜਨਤਾ ਦਲ ਸੈਕੂਲਰ ਗੱਠਜੋੜ ਦੇ 113 ਵਿਧਾਇਕ ਸਰਕਾਰ ਬਣਾਉਣ ਦਾ ਦਾਅਵਾ ਲੈ ਕੇ ਰਾਜਭਵਨ ਪੁੱਜੇ ਤੇ ਬਾਅਦ ਚ ਇਕ ਰਿਜ਼ਾਰਟ ਚ ਜਾ ਕੇ ਪਾਰਟੀ ਕਰਨ ਦੀ ਵੀ ਖਬਰ ਆ ਰਹੀ ਹੈ।
ਦੂਜੇ ਪਾਸੇ ਬੀਜੇਪੀ ਦੇ ਯੇਦੀਯੁਰੱਪਾ ਨੇ ਕਿਹਾ ਹੈ ਕਿ ਉਹ ਕੱਲ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਰਹੇ ਹਨ।
ਜਨਤਾ ਦਲ ਸੈਕੂਲਰ ਦੇ  ਕੁਮਾਰਸਵਾਮੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਨੇ ਉਹਨਾਂ ਦੇ ਵਿਧਾਇਕਾਂ ਨੂੰ 100 ਕਰੋੜ ਰੁਪਏ ਦਾ ਆਫ਼ਰ ਤੇ ਯੇਦੀਯੁਰੱਪਾ ਨੇ ਰਾਜਪਾਲ ਵਜੂਭਾਈ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ,
ਕਿਹਾ ਜਾ ਰਿਹਾ ਹੈ ਕਿ ਰਾਜਪਾਲ ਵੀ ਵੱਡੀ ਪਾਰਟੀ ਬਣ ਉੱਭਰੀ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੀ ਹੈ। ਇਸ ‘ਤੇ ਕਾਂਗਰਸ ਨੇ ਅੱਗੇ ਦੀ ਰਣਨੀਤੀ ਤਿਆਰ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਸੁਪਰੀਮ ਕੋਰਟ ਪਹੁੰਚ ਕਰੇਗੀ।
ਇਸ ਸੂਬੇ ਚ ਹਾਈਵੋਲਟੇਜ ਡਰਾਮਾ ਚੱਲ ਰਿਹਾ ਹੈ, ਪੂਰੇ ਮੁਲਕ ਦੇ ਬਾਕੀ ਮੁੱਦੇ ਇਥੇ ਕਿਸ ਦੀ ਸਰਕਾਰ ਬਣੇਗੀ ਇਸ ਹੇਠ ਦੱਬੇ ਗਏ ਨੇ।