ਯੈਸ ਮੈਮ, ਯੈਸ ਸਰ ਦੀ ਥਾਂ ਜੈ ਹਿੰਦ ਬੋਲਣਗੇ ਸਕੂਲੀ ਬੱਚੇ

-ਪੰਜਾਬੀਲੋਕ ਬਿਊਰੋ
ਮੱਧ ਪ੍ਰਦੇਸ਼ ਦੀ ਬੀਜੇਪੀ ਸਰਕਾਰ ਨੇ ਸਰਕੂਲਰ ਜਾਰੀ ਕੀਤਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਆਪਣੀ ਹਾਜ਼ਰੀ ਲਵਾਉਣ ਸਮੇਂ ‘ਯੈੱਸ ਮੈਮ, ਯੈੱਸ ਸਰ’ ਕਹਿਣ ਦੀ ਥਾਂ ‘ਜੈ ਹਿੰਦ’ ਬੋਲਿਆ ਕਰਨਗੇ। ਤਰਕ ਦਿੱਤਾ ਜਾ ਰਿਹਾ ਹੈ ਕਿ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਬੀਜੇਪੀ ਸਰਕਾਰ ਸਕੂਲਾਂ ਵਿੱਚ ਤਿਰੰਗਾ ਲਹਿਰਾਉਣ ਤੇ ਕੌਮੀ ਤਰਾਨਾ ਗਾਉਣ ਦੇ ਹੁਕਮ ਵੀ ਜਾਰੀ ਕਰ ਚੁੱਕੀ ਹੈ।