• Home »
  • ਸਿਆਸਤ
  • ਖਬਰਾਂ
  • » ਕਰਨਾਟਕ ਚ ਕੌਣ ਸਾਂਭੂ ਸੱਤਾ, ਬੀਜੇਪੀ ਜਾਂ ਜੇਡੀਐਸ + ਕਾਂਗਰਸ??

ਕਰਨਾਟਕ ਚ ਕੌਣ ਸਾਂਭੂ ਸੱਤਾ, ਬੀਜੇਪੀ ਜਾਂ ਜੇਡੀਐਸ + ਕਾਂਗਰਸ??

-ਪੰਜਾਬੀਲੋਕ ਬਿਊਰੋ
ਕਰਨਾਟਕ ਵਿਧਾਨ ਸਭਾ ਚੋਣ ਨਤੀਜਿਆਂ ਮੁਤਾਬਕ ਬੀਜੇਪੀ 104, ਕਾਂਗਰਸ 78, ਜੀ ਡੀ ਐਸ 38 ਤੇ 2 ਹੋਰ  ਨੇ ਜਿੱਤ ਹਾਸਲ ਕੀਤੀ ਹੈ, ਬਹੁਮਤ ਲਈ 112 ਦਾ ਅੰਕੜਾ ਪਾਰ ਕਰਨਾ ਸੀ, ਜੋ ਕੋਈ ਇਕ ਧਿਰ ਨਹੀਂ ਕਰ ਸਕੀ, ਜਿੱਤ ਦੇ ਰੁਝਾਨ ਆਉਣ ‘ਤੇ ਬੀਜੇਪੀ ਸਮਰਥਕਾਂ ਵਲੋਂ ਜਸ਼ਨ ਮਨਾਏ ਜਾ ਰਹੇ ਸੀ, ਰੰਗ ਉਡਾਏ ਗਏ, ਮਿਠਾਈਆਂ ਵੰਡੀਆਂ ਗਈਆਂ, ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਾਉਣ ਦੇ ਐਲਾਨ ਹੋਏ, ਪਰ ਕਾਂਗਰਸ ਨੇ ਬੀਜੇਪੀ ਦਾ ਰਾਹ ਡੱਕਣ ਲਈ ਕਿੰਗਮੇਕਰ ਜੇ ਡੀ ਐਸ ਨੂੰ ਬਿਨਾ ਸ਼ਰਤ ਸਮਰਥਨ ਦਾ ਐਲਾਨ ਕਰਕੇ ਬਾਜ਼ੀ ਪਲਟ ਕੇ ਰੱਖ ਦਿੱਤੀ। ਯੇਦੀਯੁਰੱਪਾ ਨੇ ਰਾਜਪਾਲ ਕੋਲੋਂ ਹਫਤੇ ਦਾ ਸਮਾਂ ਮੰਗਿਆ ਹੈ, ਪਰ ਜੇ ਡੀ ਐਸ ਦੇ ਕੁਮਾਰਸਵਾਮੀ ਤੇ ਕਾਂਗਰਸੀ ਨੇਤਾ ਵੀ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਲੈ ਕੇ ਗਏ।
ਪਰ ਜੇਡੀਐਸ ਨਾਲ ਗੱਠਜੋੜ ਤੋਂ  ਕਾਂਗਰਸੀ ਵਿਧਾਇਕ ਬਗਾਵਤ ‘ਤੇ ਉੱਤਰ ਆਏ ਹਨ। ਕਾਂਗਰਸ ਦੇ ਸੱਤ ਵਿਧਾਇਕ ਬੀਜੇਪੀ ਦੇ ਸੰਪਰਕ ‘ਚ ਦੱਸੇ ਜਾ ਰਹੇ ਹਨ। ਮੌਕਾ ਸਾਂਭਣ ਲਈ ਕਾਂਗਰਸ ਇਨ•ਾਂ ਵਿਧਾਇਕਾਂ ਨੂੰ ਕਰਨਾਟਕ ਤੋਂ ਬਾਹਰ ਭੇਜ ਸਕਦੀ ਹੈ। ਖਬਰ ਹੈ ਕਿ ਕਾਂਗਰਸੀ ਵਿਧਾਇਕ ਪੰਜਾਬ ਸ਼ਿਫਟ ਕੀਤੇ ਜਾ ਸਕਦੇ ਹਨ।
ਕਾਂਗਰਸ ਦੇ ਫਾਰਮੂਲੇ ਮੁਤਾਬਕ ਮੁੱਖ ਮੰਤਰੀ ਜੇਡੀਐਸ ਦਾ ਹੋਵੇਗਾ ਤੇ ਉਪ ਮੁੱਖ ਮੰਤਰੀ ਕਾਂਗਰਸ ਦਾ ਹੋਵੇਗਾ। ਮੰਤਰੀ ਮੰਡਲ ਵਿੱਚ ਕਾਂਗਰਸ ਨੂੰ 20 ਤੇ ਜੇਡੀਐਸ ਨੂੰ 14 ਮੰਤਰੀ ਮਿਲ ਸਕਦੇ ਹਨ।
ਕਾਂਗਰਸ ਦੇ ਪ੍ਰਸਾਤਵ ਨੂੰ ਜੇਡੀਐਸ ਨੇ ਸਵੀਕਾਰ ਕਰ ਲਿਆ ਹੈ। 18 ਮਈ ਨੂੰ ਸਹੁੰ ਚੁੱਕੀ ਜਾ ਸਕਦੀ ਹੈ, ਓਧਰ ਬੀਜੇਪੀ ਵੀ ਹਾਲੇ ਜੋੜ ਤੋੜ ਲਾਉਣ ਵਿੱਚ ਜੁਟੀ ਹੋਈ ਹੈ।