ਵੜਿੰਗ ਦੀ ਥਾਂ ਕੇਸ਼ਵ ਦੇ ਹਵਾਲੇ ਯੂਥ ਕਾਂਗਰਸ

-ਪੰਜਾਬੀਲੋਕ ਬਿਊਰੋ
ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਕ ਸਿਆਸੀ ਝਟਕਾ ਵੱਜਿਆ ਹੈ, ਰਾਹੁਲ ਗਾਂਧੀ ਨੇ ਉਹਨਾਂ ਦੀ ਥਾਂ ਕੇਸ਼ਵ ਚੰਦ ਯਾਦਵ ਨੂੰ ਯੂਥ ਕਾਂਗਰਸ ਦਾ ਨਵਾਂ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ। ਕੇਸ਼ਵ ਪਹਿਲਾਂ ਸੰਗਠਨ ਦਾ ਜਨਰਲ ਸਕੱਤਰ ਸੀ, ਉਹ ਪੰਜਾਬ, ਹਰਿਆਣਾ ਤੇ ਚੰਡੀਗੜ ਚ ਯੁਥ ਕਾਂਗਰਸ ਦਾ ਇੰਚਾਰਜ ਵੀ ਰਹਿ ਚੁੱਕਿਆ ਹੈ। ਮੀਤ ਪ੍ਰਧਾਨ ਸ੍ਰੀਨਿਵਾਸ ਬੀ ਵੀ ਨੂੰ ਲਾਇਆ ਗਿਆ ਹੈ।