ਗੋਲ ਚੌਕ ਦਾ ਨਾਮ ਸੰਵਿਧਾਨ ਚੌਕ ਹੋਵੇਗਾ!!

-ਪੰਜਾਬੀਲੋਕ ਬਿਊਰੋ
ਫਗਵਾੜਾ ਸ਼ਹਿਰ ਦੇ ਗੋਲ਼ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ ਦਲਿਤਾਂ ਤੇ ਕੱਟੜ ਹਿੰਦੂਤਵੀਆਂ  ਚ ਹਿੰਸਾ ਹੋਈ ਸੀ, ਕੱਲ ਸੀ ਐਮ ਕੈਪਟਨ ਨੇ ਇਸ ਚੌ ਕ ਦਾ ਨਾਮ ਬਦਲਣ ਨੂੰ ਮਨਜ਼ੂਰੀ ਦੇ ਦਿੱਤੀ ਹੈ  ਤੇ ਕਿਹਾ ਹੈ ਕਿ ਸੰਵਿਧਾਨ ਚੌਕ ਨਾਮ ਚ ਕੁਝ ਵੀ ਗਲਤ ਨਹੀਂ, ਸੰਵਿਧਾਨ ਕਿਹੜਾ ਕਿਸੇ ਇਕ ਜਾਤ ਜਾਂ ਧਰਮ ਦਾ ਹੈ।
ਇਸ ਉਪਰੰਤ ਜਨਰਲ ਸਮਾਜ ਦੇ ਲੋਕਾਂ ਵੱਲੋ ਦੇਰ ਰਾਤ ਤੱਕ ਰੋਸ ਧਰਨਾ ਮਾਰਿਆ ਗਿਆ, ਤੇ ਫਗਵਾੜਾ ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਉਹ ਬਤੌਰ ਮੇਅਰ ਹੁਣ ਕਿਸੇ ਵੀ ਕੀਮਤ ‘ਤੇ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਨਹੀਂ ਹੋਣ ਦੇਣਗੇ।  ਤੇ ਇਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਹੋਵੇਗਾ।