• Home »
  • ਸਿਆਸਤ
  • ਖਬਰਾਂ
  • » ਵਿਧਾਨ ਸਭਾ ਦਾ ਘਿਰਾਓ ਕਰਨ ਗਏ ਅਕਾਲੀਆਂ ‘ਤੇ ਵਰੀ ਪੁਲਿਸੀਆ ਡਾਂਗ

ਵਿਧਾਨ ਸਭਾ ਦਾ ਘਿਰਾਓ ਕਰਨ ਗਏ ਅਕਾਲੀਆਂ ‘ਤੇ ਵਰੀ ਪੁਲਿਸੀਆ ਡਾਂਗ

-ਪੰਜਾਬੀਲੋਕ ਬਿਊਰੋ
ਅੱਜ ਵਿਧਾਨ ਸਭਾ ਪੰਜਾਬ ਚ ਬਜਟ ਸੈਸ਼ਨ ਮੌਕੇ ਅਕਾਲੀ ਦਲ ਬਾਦਲ ਨੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ। ਸੈਕਟਰ-25 ਦੀ ਰੈਲੀ ਗਰਾਊਂਡ ‘ਚ ਵੱਡੀ ਗਿਣਤੀ ‘ਚ ਅਕਾਲੀਆਂ ਨੇ ਇਕੱਠ ਕੀਤਾ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਸੀਨੀਅਰ ਅਕਾਲੀ ਤੇ ਭਾਜਪਾ ਆਗੂ ਪੁੱਜੇ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਵਿਜੇ ਸਾਂਪਲਾ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਸਾਰੇ ਅਕਾਲੀ ਆਗੂਆਂ ਨੇ ਅਕਾਲੀ ਵਰਕਰਾਂ ਸਮੇਤ ਵਿਧਾਨ ਸਭਾ ਵੱਲ ਕੂਚ ਕਰ ਦਿੱਤਾ, ਜਿੱਥੇ ਚੰਡੀਗੜ ਪੁਲਸ ਨੇ ਅਕਾਲੀਆਂ ਨੂੰ ਰੋਕਣ ਲਈ ਸਖਤ ਪ੍ਰਬੰਧ ਕੀਤੇ ਹੋਏ ਸਨ। ਪਹਿਲਾਂ ਪੁਲਸ ਨੇ ਅੱਗੇ ਨਾ ਵਧਣ ਦੀ ਅਪੀਲ ਕੀਤੀ, ਪੁਲਸ ਦੀ ਗੱਲ ਨਾ ਮੰਨਣ ‘ਤੇ ਅਕਾਲੀ ਵਰਕਰਾਂ ‘ਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ।ਤਿੰਨ ਵਾਟਰ ਕੈਨਨ ਮੁੱਕ ਗਈਆਂ ਪਰ ਅਕਾਲੀ ਪਿੱਛੇ ਨਾ ਹਟੇ ਤਾਂ ਪੁਲਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ, ਇਸ ‘ਤੇ ਅਕਾਲੀਆਂ ਨੇ ਪੁਲਸ ‘ਤੇ ਪੱਥਰ ਵਰਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਸਭ ਤੋਂ ਜ਼ਿਆਦਾ ਪੁਲਸ ਦੇ ਡੰਡੇ ਪਏ। ਕਈ ਅਕਾਲੀਆਂ ਦੀਆਂ ਪੱਗਾਂ ਵੀ ਲਹਿ ਗਈਆਂ।
ਪੁਲਸ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ 9 ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੂੰ ਅਹਿਤਿਆਤ ਦੇ ਤੌਰ ‘ਤੇ ਹਿਰਾਸਤ ‘ਚ ਲੈ ਲਿਆ ਤਾਂ ਜੋ ਉਨਾਂ ਨੂੰ ਕਿਸੇ ਤਰਾਂ ਦਾ ਸਰੀਰਕ ਨੁਕਸਾਨ ਨਾ ਪੁੱਜੇ। ਪੁਲਸ ਨੇ ਉਕਤ ਆਗੂਆਂ ਨੂੰ ਕਰੀਬ ਪੌਣੇ 2 ਵਜੇ ਹਿਰਾਸਤ ਚ ਲਿਆ ਅਤੇ ਬੱਸਾਂ ‘ਚ ਬਿਠਾ ਕੇ ਥਾਣੇ ਲੈ ਆਏ। ਇੱਥੇ ਪੌਣੇ ਘੰਟੇ ਦੀ ਕਾਰਵਾਈ ਤੋਂ ਬਾਅਦ ਪੁਲਸ ਨੇ ਸਾਰੇ ਅਕਾਲੀ ਆਗੂਆਂ ਨੂੰ ਰਿਹਾਅ ਕਰ ਦਿੱਤਾ।
ਰੈਲੀ ਤੇ ਘਿਰਾਓ ਪੰਜਾਬ ਦਾ ਫਿਕਰ ਕਰਦਿਆਂ ਕੀਤਾ ਗਿਆ ਸੀ, ਪਰ ਸਰੂਰ ਬਿਨਾ ਅਸੀਂ ਪੰਜਾਬੀ ਫਿਕਰ ਵੀ ਨਹੀਂ ਦਿਖਾਉਂਦੇ..
ਰੈਲੀ ਚ ਆਏ ਲੋਕਾਂ ਨੇ ਸ਼ਰੇਆਮ ਸੜਕਾਂ ‘ਤੇ ਬੈਠ ਕੇ ਸ਼ਰਾਬ ਪੀਤੀ ਅਤੇ ਇਥੇ ਦੇ ਠੇਕੇ ਵੀ ਲੋਕਾਂ ਨਾਲ ਭਰੇ ਹੋਏ ਨਜ਼ਰ ਆਏ। ਗਾਹਕ ਵਧੇ ਦੇਖ ਠੇਕੇਦਾਰਾਂ ਨੇ ਸ਼ਰਾਬ ਹੀ ਸਸਤੀ ਕਰ ਦਿੱਤੀ ।