ਹਾਲੇ ਤੱਕ ਨਹੀਂ ਮਿਲਿਆ ਮੌੜ ਧਮਾਕੇ ਦੇ ਪੀੜਤਾਂ ਨੂੰ ਇਨਸਾਫ

-ਪੰਜਾਬੀਲੋਕ ਬਿਊਰੋ
ਮੌੜ ਮੰਡੀ ਵਿੱਚ 30 ਜਨਵਰੀ 2017 ਨੂੰ ਕਾਂਗਰਸ ਦੀ ਚੋਣ ਸਭਾ ਵਿੱਚ ਬੰਬ ਬਲਾਸਟ ਹੋਇਆ ਸੀ , ਇਸ ਦੀ ਜਾਂਚ ਲਈ 12 ਮਹੀਨਿਆਂ ਚ 12 ਜਾਂਚ ਅਫਸਰ ਬਦਲੇ, ਪਰ ਜਾਂਚ ਡੈਟੋਨੇਟਰ ਦੀ ਬੈਟਰੀ ਤੋਂ ਅੱਗੇ ਨਹੀਂ ਵਧ ਸਕੀ। ਇਸ ਧਮਾਕੇ ਚ ਪੰਜ ਬੱਚਿਆਂ ਸਣੇ ਸੱਤ ਮੌਤਾਂ ਹੋਈਆਂ ਸਨ, 30 ਜ਼ਖਮੀ ਹੋਏ ਸਨ, ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਤੇ 13 ਜ਼ਖਮੀਆਂ 50-50 ਹਜਾਰ ਮੁਆਵਜਾ ਮਿਲਿਆ, ਬਾਕੀ ਮੁਆਵਜ਼ੇ ਨੂੰ ਤਰਸ ਰਹੇ ਨੇ ਤੇ ਮ੍ਰਿਤਕਾਂ ਦੇ ਪਰਿਵਾਰ ਦੋਸ਼ੀਆਂ ਨੂੰ ਕਟਿਹਰੇ ਚ ਖੜਾ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਨੇ। ਮ੍ਰਿਤਕਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦਾ ਵੀ ਲਾਰਾ ਲਾਇਆ ਗਿਆ ਹੈ। ਪੀੜਤ ਸਵਾਲ ਕਰ ਰਹੇ ਨੇ ਕਿ ਸਾਲ ਤੋਂ ਪੁਲਿਸ ਕਰ ਕੀ ਰਹੀ ਹੈ, ਸਾਨੂੰ ਕੁਝ ਵੀ ਨਹੀਂ ਪਤਾ। ਸ਼ੱਕੀਆਂ ਦੋ ਸਕੈਚ ਵੀ ਜਾਰੀ ਕੀਤੇ ਸੀ, ਬਾਅਦ ਚ ਆਪ ਹੀ ਕਹਿ ਦਿੱਤਾ ਕਿ ਪੱਕਾ ਨਹੀਂ ਕਿ ਇਹ ਧਮਾਕੇ ਲਈ ਜ਼ਿਮੇਵਾਰ ਹੋਣ।