ਵਿਰੋਧ ਦੇ ਬਾਵਜੂਦ ਪਦਮਾਵਤ ਨੇ ਦਰਸ਼ਕ ਖਿੱਚੇ

-ਪੰਜਾਬੀਲੋਕ ਬਿਊਰੋ
ਫਿਲਮ ਪਦਮਾਵਤ ਵਿਰੁੱਧ ਹਿੰਸਾ ਜਾਰੀ ਹੈ, ਕੱਲ ਇਕ ਸਿਨਮਾ ‘ਤੇ ਪੈਟਰੋਲ ਬੰਬ ਵੀ ਸੁੱਟਿਆ ਗਿਆ, ਪਰ ਕਿਸੇ ਨੁਕਸਾਨ ਤੋਂ ਬਚਾਅ ਰਿਹਾ। ਵਿਰੋਧ ਦੇ ਬਾਵਜੂਦ ਪਦਮਾਵਤ ਫਿਲਮ ਮੋਟੀ ਕਮਾਈ ਕਰ ਰਹੀ ਹੈ, ਦੋ ਦਿਨਾਂ ਵਿੱਚ 24 ਕਰੋੜ ਦੀ ਕਮਾਈ ਕੀਤੀ ਹੈ, ਵਿਦੇਸ਼ਾਂ ਵਿੱਚ ਫਿਲਮ ਦਰਸ਼ਕਾਂ ਦੀ ਪਸੰਦ ‘ਤੇ ਖਰੀ ਉਤਰ ਰਹੀ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਹੈ ਕਿ ਮੈਂ ਫਿਲਮ ਦੇਖੀ ਹੈ, ਜੋ ਵਿਰੋਧ ਕਰ ਰਹੇ ਨੇ ਉਹ ਬਿਨ ਦੇਖਿਆਂ ਕਰ ਰਹੇ ਨੇ, ਫਿਲਮ ਵਿੱਚ ਰਾਜਪੂਤਾਂ ਦੀ ਬਹਾਦਰੀ ਦੀ ਗਾਥਾ ਹੈ, ਵਿਰੋਧ ਕਰਨ ਵਾਲਿਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ।
ਅਰਵਿੰਦ ਕੇਜਰੀਵਾਲ ਨੇ ਫਿਲਮ ਦਾ ਹਿੰਸਕ ਵਿਰੋਧ ਕਰਨ ਵਾਲਿਆਂ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਆਜਾਦੀ ਹਾਸਲ ਕਰਨਾ ਬੇਹੱਦ ਮੁਸ਼ਕਲ ਸੀ, ਪਰ ਅੱਜ ਜੋ ਕੁਝ ਮੁਲਕ ਵਿੱਚ ਹੋ ਰਿਹਾ ਹੈ, ਉਹਦੇ ਤੋਂ ਲੱਗਦਾ ਹੈ ਕਿ ਅਜ਼ਾਦੀ ਬਚਾਉਣਾ ਉਸ ਤੋਂ ਵੀ ਮੁਸ਼ਕਲ ਹੈ। ਕੇਜਰੀਵਾਲ ਨੇ ਕਿਹਾ ਕਿ ਭੰਨ ਤੋੜ ਕਰਨੀ ਅੱਗਾਂ ਲਾਉਣੀਆਂ ਕਿਹੜੀ ਦੇਸ਼ ਭਗਤੀ ਹੈ, ਅਸਲ ਦੇਸ਼ ਭਗਤੀ ਹੈ, ਵੱਧ ਤੋਂ ਵੱਧ ਸਕੂਲ ਖੋਲਣ,ੇ ਹਸਪਤਾਲ ਖੋਲਣੇ.. ਰੁਜ਼ਗਾਰ ਪੈਦਾ ਕਰਨਾ