ਟੀਪੂ ਸੁਲਤਾਨ ਤਾਂ ਵਿਵਾਦਤ ਬੰਦੈ.. ਭਾਜਪਾ ਦਾ ਕਹਿਣਾ ਹੈ..

-ਪੰਜਾਬੀਲੋਕ ਬਿਊਰੋ
ਦਿੱਲੀ ਵਿਧਾਨ ਸਭਾ ਵਿੱਚ ਸੁਤੰਤਰਤਾ ਸੈਨਾਨੀਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਨੇ, ਕੱਲ ਗਣਤੰਤਰ ਦਿਵਸ ਮੌਕੇ ਇਹਨਾਂ ਦਾ ਉਦਘਾਟਨ ਕੀਤਾ ਗਿਆ। ਮਕਸਦ ਹੈ ਦਿੱਲੀ ਦੇ ਵਿਧਾਇਕਾਂ ਤੇ ਹੋਰ ਲੋਕਾਂ ਨੂੰ ਦੇਸ਼ ਦੇ ਕ੍ਰਾਂਤੀਕਾਰੀਆਂ ਨਾਲ ਰੂਬਰੂ ਕੀਤਾ ਜਾ ਸਕੇ। ਪਰ ਬੀਜੇਪੀ ਤਾਂ ਤੜਿੰਗ ਹੋ ਗਈ ਜਦ ਰਾਣੀ ਲਕਸ਼ਮੀ ਾਬਈ, ਭਗਤ ਸਿੰਘ ਆਦਿ ਨਾਲ ਟੀਪੂ ਸੁਲਤਾਨ ਦੀ ਤਸਵੀਰ ਲੱਗੀ ਦੇਖੀ। ਬੀਜੇਪੀ ਵਿਧਾਇਕ ਓ ਪੀ ਸ਼ਰਮਾ ਨੇ ਕਿਹਾ ਕਿ ਜਦ ਕੇਜਰੀਵਾਲ ਨੂੰ ਪਤਾ ਹੈ ਿਕ ਟੀਪੂ ਵਿਵਾਦਤ ਬੰਦਾ ਹੈ, ਫੇਰ ਉਹਦੀ ਫੋਟੋ ਵਿਧਾਨ ਸਭਾ ਚ ਲਾਉਣ ਦੀ ਹਿੰਮਤ ਕਿਵੇਂ ਕੀਤੀ? ਟੀਪੂ ਦਾ ਕੱਦ ਲਕਸ਼ਮੀ ਬਾਈ ਤੇ ਭਗਤ ਸਿੰਘ ਜਿੰਨਾ ਨਹੀਂ, ਜੋ ਉਹਨੂੰ ਐਨਾ ਮਾਣ ਦਿੱਤਾ ਜਾ ਸਕੇ। ਭਾਜਾਪ ਵਿਧਾਇਕ ਨੇ ਕਿਹਾ ਕਿ ਮੈਂ ਇਹ ਮਾਮਲਾ ਵਿਧਾਨ ਸਭਾ ਚ ਚੁੱਕੂੰਗਾ..।
ਇਸ ‘ਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਭਾਜਪਾ ਨੂੰ ਜੰਮ ਕੇ ਕੋਸਿਆ ਤੇ ਕਿਹਾ ਕਿ ਟੀਪੂ ਸੁਲਤਾਨ ਵਰਗੇ ਮਹਾਨ ਯੋਧੇ ਦੀ ਤਸਵੀਰ ਲਾਉਣਾ ਮਾਣ ਦੀ ਗੱਲ ਹੈ, ਜੀਹਨੇ ਅੰਗਰੇਜ਼ਾਂ ਨਾਲ ਡਟ ਕੇ ਲੋਹਾ ਲਿਆ ਤੇ ਸ਼ਹਾਦਤ ਦਾ ਜਾਮ ਪੀਤਾ। ਅਜਿਹੇ ਯੋਧੇ ਦਾ ਵਿਰੋਧ ਬੀਜੇਪੀ ਦੀ ਸੰਕੀਰਨ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਰਾਮ ਵਿਲਾਸ ਨੇ ਸਵਾਲ ਕੀਤਾ ਕਿ ਜਦ ਦੇਸ਼ ਦੇ ਸੰਵਿਧਾਨ ਨੂੰ ਟੀਪੂ ਵਿੱਚ ਕੋਈ ਖੋਟ ਨਹੀਂ ਦਿਸਦੀ ਫੇਰ ਭਾਜਪਾ ਨੂੰ ਕੀ ਇਤਰਾਜ਼ ਹੈ?