ਪਦਮਾਵਤ ਫਿਲਮ ‘ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ

-ਪੰਜਾਬੀਲੋਕ ਬਿਊਰੋ
ਸੁਪਰੀਮ ਕੋਰਟ ਨੇ ਕੱਲ ਹੀ ਫੈਸਲਾ ਦੇ ਦਿੱਤਾ ਸੀ ਕਿ ਫਿਲਮ ਪਦਮਾਵਤ ਸਾਰੇ ਮੁਲਕ ਵਿੱਚ ਰਿਲੀਜ਼ ਹੋਵੇ। ਅੱਜ ਦੁਬਾਰਾ ਫਿਲਮ ਰੋਕਣ ਲਈ ਕੋਰਟ ਚ ਪਟੀਸ਼ਨ ਪਾਈ ਗਈ ਤਾਂ ਕੋਰਟ ਨੇ ਕਾਰਵਾਈ ਕਰਦਿਆਂ ਸਾਫ ਕਿਹਾ ਕਿ ਫਿਲਮ ‘ਤੇ ਰੋਕ ਨਹੀਂ ਲੱਗੇਗੀ।
ਇਸ ਦੌਰਾਨ ਕਰਨੀ ਸੈਨਾ ਨੇ ਕਿਹਾ ਹੈ ਕਿ ਸੈਂਸਰ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਨੂੰ ਜੈਪੁਰ ਸਾਹਿਤ ਸਮਾਗਮ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ, ਜੋ 25 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸੇ ਦਿਨ ਹੀ ਫਿਲਮ ਰਿਲੀਜ਼ ਹੋ ਰਹੀ ਹੈ।
ਇਹ ਵੀ ਖਬਰ ਆਈ ਹੈ ਕਿ 25 ਨੂੰ ਹੀ ਰਿਲੀਜ਼ ਹੋ ਰਹੀ ਅਕਸ਼ੈ ਕੁਮਾਰ ਦੀ ਫਿਲਮ ਪੈਡਮੈਨ ਦੀ ਰਿਲੀਜ਼ ਡੇਟ 9 ਫਰਵਰੀ ਕਰ ਦਿੱਤੀ ਗਈ ਹੈ, ਸੰਜੈ ਲੀਲਾ ਭੰਸਾਲੀ ਨੇ ਇਸ ਬਾਰੇ ਅਕਸ਼ੈ ਨੂੰ ਬੇਨਤੀ ਕੀਤੀ ਸੀ ਤੇ ਅਕਸ਼ੈ ਨੇ ਦੋ ਮਿੰਟ ਵੀ ਨਹੀਂ ਲਾਏ, ਤੇ ਕਿਹਾ ਕਿ ਸੰਜੈ ਜੀ ਦੀ ਫਿਲਮ ਪਦਮਾਵਤ ਨੂੰ ਇਸ ਤਰੀਕ ਦੀ ਜ਼ਿਆਦਾ ਲੋੜ ਹੈ।