ਪੀ ਐਮ ਮੋਦੀ ਨੇ ਸਾਂਭੀ 2019 ਚੋਣਾਂ ਦੀ ਕਮਾਂਡ

-ਪੰਜਾਬੀਲੋਕ ਬਿਊਰੋ
ਦੇਸ਼ ਦੇ ਹੱਥੋਂ ਨਿਕਲਦੇ ਜਾ ਰਹੇ ਹਾਲਾਤਾਂ ਨਾਲ ਸਿੱਝਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੀ ਲੋਕ ਸਭਾ ਚੋਣਾਂ 2019 ਲਈ ਕਮਾਂਡ ਹੁਣੇ ਹੀ ਆਪ ਸਾਂਭ ਲਈ ਹੈ।
ਸਰਕਾਰ ਨਕਾਰਾਤਮਕ ਖ਼ਬਰਾਂ ‘ਤੇ ਨਿਗਾ ਰੱਖ ਰਹੀ ਹੈ ਕਿ ਉਨਾਂ ਵਿੱਚ ਦਿੱਤੇ ਤੱਥ ਸਹੀ ਨੇ ਜਾਂ ਗ਼ਲਤ। ਜੇਕਰ ਉਹ ਤੱਥ ਗ਼ਲਤ ਹਨ ਤਾਂ ਉਨਾਂ ਨੂੰ ਦੇਸ਼ ਦੇ ਸਾਹਮਣੇ ਲਿਆਂਦਾ ਜਾਵੇ। ਪ੍ਰਧਾਨ ਮੰਤਰੀ ਨੇ ਆਪਣੇ ਵਜ਼ੀਰਾਂ ਨੂੰ ਜਨਤਾ ਦੀ ਕਚਿਹਰੀ ਵਿੱਚ ਸਹੀ ਜਾਂ ਗ਼ਲਤ ਤੱਥਾਂ ਨੂੰ ਗ੍ਰਾਫਿਕਸ ਦੇ ਮਾਧਿਅਮ ਰਾਹੀਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਿ ਉਹ ਨਾ ਸਿਰਫ ਵਿਰੋਧੀਆਂ ਦੀਆਂ ਗੱਲਾਂ ਦਾ ਜਵਾਬ ਦੇਣ ਬਲਕਿ ਸਰਕਾਰੀ ਯੋਜਨਾਵਾਂ ਬਾਰੇ ਵੀ ਦੱਸਣ।  ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਪਿਊਸ਼ ਗੋਇਲ ਸਮੇਤ ਭਾਜਪਾ ਦੇ ਕੁਝ ਹੋਰ ਨੇਤਾ ਟਵਿੱਟਰ ‘ਤੇ ਖਾਸ ਤਰਾਂ ਦੇ ਟਵੀਟ ਕਰਨ ਲੱਗੇ। ਕਿ ਸੱਚ ਜਾਣੋ ਤੇ ਸੱਚ ਪ੍ਰਚਾਰੋ। ਇਨਾਂ ਟਵੀਟਸ ਰਾਹੀਂ ਜਨਤਾ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸੱਚ ਕੀ ਹੈ ਤੇ ਝੂਠ ਕੀ। ਸਰਕਾਰ ਸੋਸ਼ਲ ਮੀਡੀਆ ‘ਤੇ ਵੀ ਤਿੱਖੀ ਨਿਗਾ ਰੱਖ ਰਹੀ ਹੈ ਕਿ ਉੱਥੇ ਅਫਵਾਹਾਂ ਨਾ ਫੈਲਣ।
ਸੂਤਰ ਕਹਿ ਰਹੇ ਨੇ ਕਿ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ‘ਤੇ ਤਾਂ ਮੋਦੀ ਸਰਕਾਰ ਕੰੰਟਰੋਲ ਕਰ ਲੈਂਦੀ ਹੈ, ਪਰ ਸੋਸ਼ਲ ਮੀਡੀਆ ਨੂੰ ਕਿਵੇਂ ਕੰਟਰੋਲ ਕਰੇ? ਮੋਦੀ ਸਾਹਿਬ ਨੂੰ ਇਹ ਚਿੰਤਾ ਸਤਾ ਰਹੀ ਹੈ।