• Home »
  • ਸਿਆਸਤ
  • ਖਬਰਾਂ
  • » ਕੈਪਟਨ ਹਾਰਿਆ ਰਜਵਾੜਾ, ਜਗੀਰ ਕੌਰ ਅਕਾਲੀਆਂ ਦੀ ਹਨੀਪ੍ਰੀਤ-ਖਹਿਰਾ

ਕੈਪਟਨ ਹਾਰਿਆ ਰਜਵਾੜਾ, ਜਗੀਰ ਕੌਰ ਅਕਾਲੀਆਂ ਦੀ ਹਨੀਪ੍ਰੀਤ-ਖਹਿਰਾ

-ਪੰਜਾਬੀਲੋਕ ਬਿਊਰੋ
ਬਰਨਾਲਾ ਹਲਕੇ ਵਿੱਚ ਇਕ ਮਹੰਤ ਨਾਲ ਨੇੜਤਾ ਕਾਰਨ ਮਹੰਤ ਦੇ ਪਰਿਵਾਰ ਦੇ ਗੁੱਸਾ ਦਾ ਸ਼ਿਕਾਰ ਹੋ ਕ ਬੇਪੱਤ ਹੋਈ ਅਕਾਲੀ ਆਗੂ ਜਸਵਿੰਦ ਕੌਰ ਸ਼ੇਰਗਿੱਲ ਨੂੰ ਬਲੈਕਮੇਲਰ ਤੇ ਚਰਿਤਰਹੀਣ ਕਹਿਣ ‘ਤੇ ਸੁਖਪਾਲ ਖਹਿਰਾ ਨੂੰ ਆਪਣੀ ਹੀ ਪਾਰਟੀ ਵਿੱਚ ਵਿਰੋਧਤਾ ਝੱਲਣੀ ਪੈ ਰਹੀ ਹੈ, ਪਰ ਖਹਿਰਾ ਦੇ ਤਿੱਖੇ ਤੀਰ ਰੁਕ ਨਹੀਂ ਰਹੇ, ਉਹਨਾਂ ਕਿਹਾ ਹੈ ਕਿ ਪਿਛਲੇ ਦਸ ਮਹੀਨਿਆਂ ਵਿਚ ਪੰਜਾਬ ਵਿਚ 300 ਦੇ ਕਰੀਬ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਰੇ ਹੋਏ ਰਜਵਾੜੇ ਦੀ ਤਰਾਂ ਪੰਜਾਬ ਦੀ ਸਿਆਸਤ ਦਾ ਮੈਦਾਨ ਛੱਡ ਚੁੱਕਾ ਹੈ। ਆਪਣੇ ਸਾਰੇ ਚੋਣ ਵਾਅਦੇ ਭੁੱਲ ਕੇ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਬਾਦਲ ਨੂੰ ਅੱਗੇ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਸਿਰਫ਼ ਝੰਡੇ ਅਤੇ ਪੱਗਾਂ ਹੀ ਬਦਲੇ ਹਨ ਕਾਰਜਸ਼ੈਲੀ ਉਹੀ ਹੈ। ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾ ਵਿਚ ਵੀ ਅਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਪੰਜਾਬ ਵਿਚ ਤੀਜਾ ਬਦਲ ਆਉਣ ਤੋਂ ਰੋਕਿਆ। ਰੇਤ ਮਾਫ਼ੀਆ, ਕੇਬਲ ਮਾਫ਼ੀਆ, ਭ੍ਰਿਸ਼ਟਾਚਾਰ, ਗੁੰਡਾਗਰਦੀ ਪਹਿਲਾਂ ਨਾਲੋ ਵੀ ਜ਼ਿਆਦਾ ਹੋਈ ਹੈ। ਆਪਣੀਆਂ ਲੂੰਬੜ ਚਾਲਾਂ ਕਾਰਨ ਪੰਜਾਬ ਵਿਚ ਸਿਰਫ਼ ਦੋ ਪਰਿਵਾਰ ਹੀ ਹਾਵੀ ਰਹੇ ਅਤੇ ਭ੍ਰਿਸ਼ਟਾਚਾਰ ਨੂੰ ਲੋਕ ਕਚਹਿਰੀ ਵਿਚ ਆਉਣ ਤੋਂ ਰੋਕਣ ਲਈ ਆਪਣੇ ਆਪ ਨੂੰ ਹਾਵੀ ਰੱਖਿਆ। ਆਪਣੀ ਸਿਆਸੀ ਵਿਰੋਧੀ ਬੀਬੀ ਜਗੀਰ ਕੌਰ ‘ਤੇ ਹੱਲਾ ਬੋਲਣੋ ਨਹੀਂ ਰੁਕੇ, ਖਹਿਰਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਅਕਾਲੀ ਦਲ ਦੀ ਹਨੀਪ੍ਰੀਤ ਹੈ। ਯਾਦ ਰਹੇ ਬੀਬੀ ਸ਼ੇਰਗਿੱਲ ਨੂੰ ਚਰਿੱਤਰਹੀਣ ਕਹਿਣ ‘ਤੇ ਆਪ ਆਗੂ ਅਮਨ ਅਰੋੜਾ ਨੇ ਖਹਿਰਾ ਦੇ ਬਿਆਨ ਨੂੰ ਮੰਦਭਾਗਾ ਆਖ ਕੇ ਅਸਹਿਮਤੀ ਜਤਾਈ ਸੀ।ਖਹਿਰਾ ਦੇ ਪੀ ਏ ਮਨੀਸ਼ ਨੇ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਖਹਿਰਾ ਸਾਹਿਬ ਦਾ ਮਤਲਬ ਇਹ ਹੈ ਕਿ ਜਿਵੇਂ ਡੇਰਾ ਮੁਖੀ ਨੇ ਹਨੀਪ੍ਰੀਤ ਦੇ ਸਾਰੇ ਗੁਨਾਹ ਮਾਫ ਕਰ ਰੱਖੇ ਸੀ, ਉਵੇਂ ਜਿਵੇਂ ਬਾਦਲ ਪਰਿਵਾਰ  ਜਗੀਰ ਕੌਰ ਨੂੰ ਮਨਮਾਨੀਆਂ ਕਰਨ ਦੇ ਰਿਹਾ ਹੈ ਤੇ ਉਸ ਦੇ ਗੁਨਾਹ ਅਣਦੇਖੇ ਕਰ ਰਿਹਾ ਹੈ।
ਸਿ ‘ਤੇ ਬੀਬੀ ਜਗੀਰ ਕੌਰ ਵੀ ਵਾਹਵਾ ਭੜਕੀ ਹੈ, ਉਸ ਨੇ ਕਿਹਾ ਹੈ ਕਿ ਨਸ਼ਾ ਤਸਕਰੀ ਮਾਮਲੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਖਹਿਰਾ ਇਹੋ ਜਿਹੇ ਬਿਆਨ ਦੇ ਰਿਹਾ ਹੈ, ਲੱਗਦੈ ਉਹ ਮਾਨਸਿਕ ਸੰਤੁਲਨ ਗਵਾ ਚੁੱਕਿਐ, ਬੀਬੀ ਨੇ ਕਿਹਾ ਕਿ ਚੋਣਾਂ ਦਾ ਕੰਮ ਨਿਬੜ ਲੈਣ ਦਿਓ, ਖਹਿਰਾ ਨਾਲ ਸਾਰਾ ਹਿਸਾਬ ਕਿਤਾਬ ਕੀਤਾ ਜਾਵੇਗਾ।
ਓਧਰ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਬਾਦਲ ਦਲ ਦੀ ਮਹਿਲਾ ਵਿੰਗ ਦੀ ਬਰਨਾਲਾ ਨਾਲ ਸਬੰਧਤ ਆਗੂ ਵਾਲੀ ਵੀਡੀਓ ਕਲਿੱਪ ਦੇ ਮਾਮਲੇ ਵਿੱਚ ਉਨਾਂ ਦੇ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ। ਉਨਾਂ ਦੇ ਬਿਆਨ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨਾਂ ਆਖਿਆ ਕਿ ਕਿਸੇ ਵਿਅਕਤੀ ਨੇ ਅੱਧ-ਅਧੂਰੇ ਬਿਆਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਅੱਪਲੋਡ ਕੀਤਾ ਹੈ।
ਖਹਿਰਾ ਜਲੰਧਰ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ, ਪ੍ਰਚਾਰ ਦੌਰਾਨ ਉਨਾਂ ‘ਆਪ’ ਵਾਲੰਟੀਅਰਾਂ ਨੂੰ ਆਖਿਆ ਕਿ ਉਹ ਨਿਗਮ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਮਿਹਨਤ ਕਰਨ। ਉਨਾਂ ਵੋਟਰਾਂ ਨੂੰ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਦਾ ਸੱਦਾ ਦਿੱਤਾ। ਇਸ ਮੌਕੇ ਉਨਾਂ ਅਕਾਲੀ-ਭਾਜਪਾ ਗੱਠਜੋੜ ਨੂੰ ਵੀ ਆੜੇ ਹੱਥੀਂ ਲਿਆ।ਪਰ  ਖਹਿਰਾ ਵੱਲੋਂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਕੀਤੀਆਂ ਚੋਣ ਰੈਲੀਆਂ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ। ਖਹਿਰਾ ਨੇ ਢਾਈ ਵਜੇ ਪੁੱਜਣਾ ਸੀ ਪਰ ਉਹ ਕਰੀਬ ਦੋ ਘੰਟੇ ਦੇਰੀ ਨਾਲ ਪੁੱਜੇ, ਜਿਸ ਕਾਰਨ ਲੋਕ ਉੱਠ ਕੇ ਚਲੇ ਗਏ ਸਨ। ਪਾਰਟੀ ਵਰਕਰਾਂ ਨੇ ਆਖਿਆ ਕਿ ‘ਆਪ’ ਆਗੂ ਦੇ ਦੇਰੀ ਨਾਲ ਪੁੱਜਣ ਕਾਰਨ ਲੋਕ ਨਿਰਾਸ਼ ਹਨ। ਉਨਾਂ ਕਿਹਾ ਕਿ ਜਨਤਕ ਰੈਲੀਆਂ ਲਈ ਲੋਕ ਇਕੱਠੇ ਕਰਨ ਵਾਸਤੇ ਕਾਫ਼ੀ ਜੱਦੋ-ਜਹਿਦ ਕੀਤੀ ਗਈ ਸੀ।ਪਹਿਲਾਂ ਵਾਂਗ ਲੋਕ ਆਪ ਨਹੀਂ ਆ ਰਹੇ।