ਨਗਰ ਕੌਂਸਲ ਚੋਣ-ਉਮੀਦਵਾਰਾਂ ਨੇ ਕਾਗਜ਼ ਭਰੇ

ਜ਼ਿਲਾ ਲੁਧਿਆਣਾ ਦੀ ਨਗਰ ਕੌਂਸਲ ਸਾਹਨੇਵਾਲ, ਮਾਛੀਵਾੜਾ, ਮਲੌਦ ਤੇ ਮੁੱਲਾਂਪੁਰ ਦਾਖਾ ਦੀ 17 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਅੱਜ ਸਬੰਧਤ ਚੋਣ ਅਧਿਕਾਰੀਆਂ ਕੋਲ ਵੱਖ ਵੱਖ ਸਿਆਸੀ ਦਲਾਂ ਦੇ 203 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਗਏ ਹਨ। ਨਗਰ ਕੌਂਸਲ ਸਾਹਨੇਵਾਲ ਲਈ 57, ਮਾਛੀਵਾੜਾ ਲਈ 62, ਮਲੌਦ ਲਈ 33 ਤੇ ਮੁੱਲਾਂਪੁਰ ਦਾਖ਼ਲ ਲਈ 51 ਉਮੀਦਵਾਰਾਂ ਨੇ ਕਾਗਜ਼ ਭਰੇ ਹਨ।

ਨਗਰ ਪੰਚਾਇਤ ਰਾਜਾਸਾਂਸੀ ਦੀਆਂ 17 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਕੁੱਲ 31 ਉਮੀਦਵਾਰਾਂ ਨੇ ਚੋਣ ਰਿਟਰਨਿੰਗ ਅਧਿਕਾਰੀ ਡਾ.ਰਜਤ ਓਬਰਾਏ ਕੋਲ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਜਿਨਾ ‘ਚ 13 ਕਾਂਗਰਸ ਤੇ ਦੋ ਕਵਰਿੰਗ ਤੋਂ ਇਲਾਵਾ 13 ਸ਼੍ਰੋਮਣੀ ਅਕਾਲੀ ਦਲ (ਬ) ਅਤੇ 3 ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ।

ਜ਼ਿਲ੍ਹਾ ਹੁਸ਼ਿਆਰਪੁਰ ਦੀ ਨਗਰ ਪੰਚਾਇਤ ਮਾਹਿਲਪੁਰ ਦੇ 13 ਵਾਰਡਾਂ ਲਈ 17 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਅੱਜ ਨਾਮਜ਼ਦਗੀ ਦਾਖਲ ਕਰਨ ਦੇ ਆਖ਼ਰੀ ਦਿਨ ਤੱਕ ਕੁੱਲ 67 ਉਮੀਦਵਾਰਾਂ ਵੱਲੋਂ ਇੱਥੇ ਐੱਸ.ਡੀ.ਐੱਮ. ਦਫ਼ਤਰ ਵਿਖੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਹਨ। ਕਾਂਗਰਸ ਕੁੱਲ 13 ਵਾਰਡਾਂ, ਅਕਾਲੀ ਦਲ 8, ਭਾਜਪਾ 5 ਤੇ ਆਮ ਆਦਮੀ ਪਾਰਟੀ ਕੇਵਲ 7 ਵਾਰਡਾਂ ‘ਤੇ ਚੋਣ ਲੜ ਰਹੀ ਹੈ। ਬਹੁਤੇ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ।