• Home »
  • ਸਿਆਸਤ
  • » ਘਰੋਂ ਹੀ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਮੰਤਰੀ ਸਾਹਿਬਾਨ

ਘਰੋਂ ਹੀ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਮੰਤਰੀ ਸਾਹਿਬਾਨ

-ਪੰਜਾਬੀਲੋਕ ਬਿਊਰੋ
ਸੋਮਵਾਰ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਮੰਤਰੀ ਸ਼ਾਇਦ ਇਸ ਗੱਲ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ। ਸੂਬੇ ਦੇ ਪਾਵਰ ਸੈਂਟਰ ਵਜੋਂ ਜਾਣੀ ਜਾਂਦੀ ਪੰਜਾਬ ਮੁੱਖ ਸਕੱਤਰੇਤ ਚ ਇਹ ਜਾਣਨ ਦੀ ਮੀਡੀਆ ਹਲਕੇ ਨੇ ਕੋਸ਼ਿਸ਼ ਕੀਤੀ ਕਿ ਅੱਜ ਕਿੰਨੇ ਮੰਤਰੀ ਸਕੱਤਰੇਤ ਵਿੱਚ ਹਨ ਕਿਉਂਕਿ ਪੰਜਾਬ ਭਰ ਤੋਂ ਲੋਕ ਆਪਣੇ ਕੰਮਕਾਰ ਲੈ ਕੇ ਚੰਡੀਗੜ ਪੁੱਜਦੇ ਹਨ।
ਮੁੱਖ ਮੰਤਰੀ ਦਫ਼ਤਰ ਵਿੱਚ ਨਹੀਂ ਸਨ। ਵੈਸੇ ਉਹ ਸਰਕਾਰ ਬਣਨ ਤੋਂ ਬਾਅਦ ਸਿਰਫ਼ 2-3 ਵਾਰ ਮੁੱਖ ਮੰਤਰੀ ਦਫ਼ਤਰ ਆਏ ਹਨ। ਉਹ ਆਪਣੇ ਘਰੋਂ ਹੀ ਸਰਕਾਰ ਚਲਾਉਂਦੇ ਹਨ। ਉਨਾਂ ਦੇ ਪ੍ਰਿਸੀਪਲ ਚੀਫ ਸਕੱਤਰ ਸੁਰੇਸ਼ ਕੁਮਾਰ ਵੀ ਦਫਤਰ ਵਿੱਚ ਨਹੀਂ ਸਨ। ਉਹ ਕਿਸੇ ਮੀਟਿੰਗ ਵਿੱਚ ਗਏ ਹੋਏ ਸਨ। ਸਾਰੇ ਮੰਤਰੀਆਂ ਵਿੱਚੋਂ ਸਿਰਫ਼ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੀ ਹਾਜ਼ਰ ਸੀ ਤੇ ਉਹ ਵੀ ਥੋੜਾ ਸਮਾਂ ਗੁਜ਼ਾਰ ਕੇ ਚਲੇ ਗਏ।
ਬਿਜਲੀ ਮੰਤਰੀ ਰਾਣਾ ਗੁਰਜੀਤ ਦੇ ਦਫ਼ਤਰ ਤੋਂ ਪਤਾ ਲੱਗਿਆ ਕਿ ਸਾਹਿਬ ਦਫਤਰ ਘੱਟ ਆਉਂਦੇ ਹਨ ਤੇ ਕੰਮ ਕੈਂਪ ਆਫ਼ਿਸ ਤੋਂ ਚਲਾਉਂਦੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਗਏ ਹੋਏ ਹਨ। ਵੈਸੇ ਉਹ ਆਪਣੇ 35 ਸੈਕਟਰ ਦੇ ਦਫ਼ਤਰ ਵਿੱਚ ਲਗਾਤਾਰ ਬੈਠਦੇ ਹਨ। ਸਿੱਖਿਆ ਮੰਤਰੀ ਅਰੁਣਾ ਚੌਧਰੀ ਪਿਛਲੇ ਇੱਕ ਹਫਤੇ ਤੋਂ ਦਫਤਰ ਨਹੀਂ ਆਏ। ਪੰਜਾਬ ਦੇ ਬੱਚੇ ਪ੍ਰੇਸ਼ਾਨ ਹਨ ਤੇ ਪਤਾ ਲੱਗਿਆ ਸਿਖਿਆ ਮੰਤਰੀ ਟੂਰ ‘ਤੇ ਸਨ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਦਫ਼ਤਰ ਚ ਨਹੀਂ ਸਨ। ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਵੀ ਦਫਤਰ ਚ ਨਹੀਂ ਸਨ। ਸਾਧੂ ਸਿੰਘ ਧਰਮਸੋਤ ਵੀ ਦਫਤਰ ਚੋਂ ਗੈਰਹਾਜ਼ਰ ਸੀ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਭ ਤੋਂ ਵੱਧ ਅਸੂਲਾਂ ਦੀ ਗੱਲ ਕਰਦੇ ਹਨ ਪਰ ਉਹ ਵੀ ਦਫ਼ਤਰ ਵਿੱਚੋਂ ਗੈਰ ਹਾਜ਼ਰ ਸਨ। ਮੀਡੀਆ ਹਲਕੇ ਸਵਾਲ ਕਰ ਰਹੇ ਨੇ ਕਿ ਹੁ ਜੇ ਮੁੱਖ ਮੰਤਰੀ ਤੇ ਮੰਤਰੀ ਸਕੱਤਰੇਤ ਦਫ਼ਤਰ ਨਹੀਂ ਆਉਂਦੇ ਤਾਂ ਫੇਰ ਅਫ਼ਸਰ ਜਨਤਾ ਦੇ ਕੰਮਾਂ ਨੂੰ ਕਿੰਨੀ ਕੁ ਤਰਜ਼ੀਹ ਦਿੰਦੇ ਹੋਣਗੇ।