• Home »
  • ਸਿਆਸਤ
  • » ਆਰ ਬੀ ਆਈ ਦੇ ਸਾਬਕਾ ਗਵਰਨਰ ਰਾਜਨ ਨੂੰ ਆਪ ਦੇ ਸਕਦੀ ਹੈ ਰਾਜਸਭਾ ਟਿਕਟ

ਆਰ ਬੀ ਆਈ ਦੇ ਸਾਬਕਾ ਗਵਰਨਰ ਰਾਜਨ ਨੂੰ ਆਪ ਦੇ ਸਕਦੀ ਹੈ ਰਾਜਸਭਾ ਟਿਕਟ

-ਪੰਜਾਬੀਲੋਕ ਬਿਊਰੋ
ਅਗਲੇ ਸਾਲ ਹੋਣ ਵਾਲੀਆਂ ਰਾਜ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਬਾਹਰੀ ਲੋਕਾਂ ਨੂੰ ਟਿਕਟ ਦੇ ਸਕਦੀ ਹੈ, ਦਿੱਲੀ ਵਿੱਚ ਤਿੰਨ ਰਾਜ ਸਭਾ ਮੈਂਬਰ ਚੁਣੇ ਜਾਣੇ ਨੇ, ਤਿੰਨੇ ਹੀ ਮੈਂਬਰ ਆਪ ਨੇ ਤੈਅ ਕਰਨੇ ਨੇ ਤੇ ਪਾਰਟੀ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੂੰ ਉਮੀਦਵਾਰ ਬਣਾਉਣ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ, ਇਕ ਨਾਮ ਆਰ ਬੀ ਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਵੀ ਹੈ। ਬਾਹਰੀ ਵੱਡਾ ਕੱਦ ਰੱਖਦੀਆਂ ਸ਼ਖਸੀਅਤਾਂ ਨੂੰ ਟਿਕਟ ਦੇਣ ਨਾਲ ਪਾਰਟੀ ਅੰਦਰ ਟਿਕਟ ਲਈ ਚੱਲ ਰਹੀ ਗੁੱਟਬਾਜ਼ੀ ‘ਤੇ ਵੀ ਰੋਕ ਲੱਗਣ ਦੀ ਸੰਭਾਵਨਾ ਹੈ। ਕੁਮਾਰ ਵਿਸਵਾਸ ਆਪਣੇ ਲਈ ਸਰੇਆਮ ਰਾਜ ਸਭਾ ਦੀ ਟਿਕਟ ਮੰਗ ਚੁੱਕੇ ਹਨ।