• Home »
  • ਸਿਆਸਤ
  • » ਚੋਣ ਝਗੜਾ-ਅਕਾਲੀ ਪੋਲਿੰਗ ਏਜੰਟ ਦੀ ਪੁਲਿਸ ਨਹੀਂ ਕਰ ਰਹੀ ਸੁਣਵਾਈ

ਚੋਣ ਝਗੜਾ-ਅਕਾਲੀ ਪੋਲਿੰਗ ਏਜੰਟ ਦੀ ਪੁਲਿਸ ਨਹੀਂ ਕਰ ਰਹੀ ਸੁਣਵਾਈ

-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਿੰਗ ਦੌਰਾਨ ਕੱਲ ਹਲਕਾ ਕਾਦੀਆਂ ਦੇ ਪਿੰਡ ਭਿੱਟੇਵਡ ‘ਚ ਪੋਲਿੰਗ ਦੌਰਾਨ ਦੇਰ ਸ਼ਾਮ ਕੁਝ ਕਾਂਗਰਸੀ ਵਰਕਰਾਂ ਨੇ ਬੋਗਸ ਵੋਟ ਕਰਕੇ ਆਪਣੀ ਮਨਮਾਨੀ ਕਰਨੀ ਚਾਹੀ ਤਾਂ ਅਕਾਲੀ ਪੋਲਿੰਗ ਏਜੰਟ ਰਜਿੰਦਰ ਸਿੰਘ ਨੇ ਉਨਾਂ ਨੂੰ ਰੋਕਿਆ ਤੇ ਉਨਾਂ ਦੀ ਮਨਮਾਨੀ ਨਹੀਂ ਹੋਣ ਦਿੱਤੀ। ਇਸ ਗੱਲ ਨੂੰ ਲੈ ਕੇ ਕੁਝ ਦੇਰ ਬਾਅਦ 25 ਤੋਂ 30 ਕਾਂਗਰਸੀ ਵਰਕਰ ਗੱਡੀਆਂ ‘ਚ  ਸਵਾਰ ਹੋ ਕੇ ਆਏ ਤੇ ਉਸ ‘ਤੇ ਹਥਿਆਰਾਂ ਨਾਲ ਵਾਰ ਕਰ ਦਿੱਤੇ, ਉਹ ਗੰਭੀਰ ਜ਼ਖਮੀ ਹੋ ਗਿਆ। ਪੀੜਤ ਨੇ ਦੋਸ਼ ਲਗਾਇਆ ਕਿ ਸਾਰੀ ਘਟਨਾ ਦੌਰਾਨ ਪੁਲਸ ਕਰਮਚਾਰੀ ਮੂਕ ਦਰਸ਼ਕ ਬਣੇ ਦੇਖਦੇ ਰਹੇ ਤੇ ਰਿਪੋਰਟ ਕਰਨ ਤੋਂ ਬਾਅਦ ਵੀ ਪੁਲਸ ਵਲੋਂ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਹਸਪਤਾਲ ਵਿੱਚ ਦਾਖਲ ਪੋਲਿੰਗ ਏਜੰਟ ਦਾ ਬਿਆਨ ਲੈਣ ਪਹੁੰਚੇ ਪੁਲਸ ਅਧਿਕਾਰੀ ਨੇ ਪੁਲਸ ਵਲੋਂ ਕਾਰਵਾਈ ਕਰਨ ਤੇ ਤਫਤੀਸ਼ ਕਰਨ ਦੀ ਗੱਲ ਕਹੀ।