• Home »
  • ਸਿਆਸਤ
  • » ਕਦੇ ਹਾਫ ਪੈਂਟ ‘ਚ ਆਰ ਐਸ ਐਸ ਦੀ ਮਹਿਲਾ ਕਾਰਕੁੰਨ ਦੇਖੀ ਹੈ?-ਰਾਹੁਲ

ਕਦੇ ਹਾਫ ਪੈਂਟ ‘ਚ ਆਰ ਐਸ ਐਸ ਦੀ ਮਹਿਲਾ ਕਾਰਕੁੰਨ ਦੇਖੀ ਹੈ?-ਰਾਹੁਲ

-ਪੰਜਾਬੀਲੋਕ ਬਿਊਰੋ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਗੁਜਰਾਤ ਚੋਣਾਂ ‘ਤੇ ਫੋਕਸ ਕਰਕੇ ਬੈਠੇ ਹਨ, ਧੂੰਆਂਧਾਰ ਚੋਣ ਰੈਲੀਆਂ ਕਰ ਰਹੇ ਹਨ। ਭਾਜਪਾ ਤੇ ਆਰ ਐਸ ਐਸ ‘ਤੇ ਤਿੱਖੇ ਹਮਲੇ ਵੀ ਕਰ ਰਹੇ ਹਨ। ਅੱਜ ਬਡੋਦਰਾ ਵਿੱਚ ਰੈਲੀ ਦੌਰਾਨ ਰਾਹੁਲ ਨੇ ਬੀਜੇਪੀ ਵੱਲ ਇਸ਼ਾਰਾ ਕਰਦਿਆਂ ਸਵਾਲ ਕੀਤਾ ਕਿ ਇਹਨਾਂ ਦਾ ਸੰਗਠਨ ਹੈ ਆਰ ਐਸ ਐਸ, ਉਹਦੇ ‘ਚ ਕਿੰਨੀਆਂ ਮਹਿਲਾ ਕਾਰਕੁੰਨ ਨੇ, ਕਦੇ ਕਿਸੇ ਨੇ ਹਾਫ ਪੈਂਟ ‘ਚ ਮਹਿਲਾ ਨੂੰ ਦੇਖਿਐ? ਮੈਂ ਤਾਂ ਨਹੀਂ ਦੇਖਿਆ। ਰਾਹੁਲ ਨੇ ਬੀਜੇਪੀ ਤੇ ਆਰ ਐਸ ਐਸ ਦੇ ਔਰਤਾਂ ਪ੍ਰਤੀ ਗੈਰ ਬਰਾਬਰੀ ਦੇ ਨਜ਼ਰੀਏ ਨੂੰ ਲੈ ਕੇ ਵੀ ਹੱਲੇ ਬੋਲੇ ਤੇ ਕਿਹਾ ਕਿ ਇਹਨਾਂ ਦੀ ਸੋਚ ਹੈ ਕਿ ਔਰਤ ਬੱਸ ਚੁੱਪ ਰਹੇ, ਜਦ ਤੱਕ ਉਹ ਚੁੱਪ ਰਹੇ ਤਦ ਤੱਕ ਠੀਕ ਹੈ, ਜਦ ਵੀ ਬੋਲੇ ਤਾਂ ਉਹਨੂੰ ਚੁੱਪ ਕਰਵਾ ਦਿਓ।
ਇਸ ਬਿਆਨ ਨੂੰ ਲੈ ਕੇ ਰਾਹੁਲ ਦੀ ਬੀਜੇਪੀ ਨੇ ਅਲੋਚਨਾ ਕੀਤੀ ਹੈ ਤੇ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਨੇ ਤਾਂ ਰਾਹੁਲ ਨੂੰ ਮਾਫੀ ਮੰਗਣ ਲਈ ਕਿਹਾ ਹੈ। ਆਨੰਦੀਬੇਨ ਨੇ ਕਿਹਾ ਕਿ ਗੁਜਰਾਤ ਦੀਆਂ ਔਰਤਾਂ ਸੰਸਕਾਰੀ ਨੇ, ਪਰਿਵਾਰਾਂ ਤੇ ਗਰੀਬਾਂ ਦੀ ਸੇਵਾ ਕਰਦੀਆਂ ਨੇ, ਕਈ ਸੰਸਥਾਵਾਂ ਵੀ ਚਲਾਉਂਦੀਆਂ ਨੇ। ਰਾਹੁਲ ਔਰਤਾਂ ਪ੍ਰਤੀ ਆਪਣੇ ਸ਼ਬਦ ਵਾਪਸ ਲਵੇ।