• Home »
  • ਸਿਆਸਤ
  • » ਪੰਜਾਬ ਸਰਕਾਰ ਖਿਲਾਫ ਭਾਜਪਾ ਵੀ ਲਾਊ ਮੋਰਚੇ

ਪੰਜਾਬ ਸਰਕਾਰ ਖਿਲਾਫ ਭਾਜਪਾ ਵੀ ਲਾਊ ਮੋਰਚੇ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ‘ਤੇ ਵਾਅਦਾਖਿਲਾਫੀ ਦੇ ਲੱਗ ਰਹੇ ਇਲਜ਼ਾਮਾਂ ਨੂੰ ਸਿਆਸੀ ਗਰਮੀ ਦੇਣ ਲਈ ਆਪ ਵਾਲੇ ਵੀ ਮੋਰਚੇ ਲਾ ਰਹੇ ਨੇ, ਅਕਾਲੀ ਵੀ ਤੇ ਹੁਣ ਭਾਜਪਾ ਵੀ ਮੋਰਚਾ ਖੋਲਣ ਜਾ ਰਹੀ ਹੈ। ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਭਾਜਪਾ ਵੱਲੋਂ 16 ਸਤੰਬਰ ਨੂੰ ਹਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨੇ ਦਿੱਤੇ ਜਾਣਗੇ। ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਦੱਸਿਆ ਕਿ 10 ਸਾਲ ਬਾਅਦ ਸੂਬੇ ਵਿੱਚ ਬਣੀ ਕਾਂਗਰਸ ਸਰਕਾਰ ਦੇ ਛੇ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਸਿਰਫ ਤੇ ਸਿਰਫ਼ ਵਾਅਦੇ ਹੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲਈਆਂ ਤੇ ਸਰਕਾਰ ਬਣਾਈ ਪਰ ਲੋਕ ਹੁਣ ਸਰਕਾਰ ਤੋਂ ਅੱਕ ਚੁੱਕੇ ਹਨ ਕਿਉਂਕਿ ਸਰਕਾਰ ਹੁਣ ਤੱਕ ਹਰ ਮੋਰਚੇ ‘ਤੇ ਫੇਲ ਹੋਈ ਹੈ।
ਸਾਂਪਲਾ ਨੇ ਕਿਹਾ ਇਨਾਂ ਧਰਨਿਆਂ ਰਾਹੀਂ ਸਰਕਾਰ ਦੀਆਂ ਨਾਕਾਮੀਆਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।