• Home »
  • ਸਿਆਸਤ
  • » ਸੈਲਾਨੀ ਆਪਣੇ ਮੁਲਕ ਤੋਂ ਹੀ ਬੀਫ ਖਾ ਕੇ ਆਉਣ-ਸੈਰਸਪਾਟਾ ਮੰਤਰੀ

ਸੈਲਾਨੀ ਆਪਣੇ ਮੁਲਕ ਤੋਂ ਹੀ ਬੀਫ ਖਾ ਕੇ ਆਉਣ-ਸੈਰਸਪਾਟਾ ਮੰਤਰੀ

-ਪੰਜਾਬੀਲੋਕ ਬਿਊਰੋ
ਮÎੋਦੀ ਦਰਬਾਰ ਦੇ ਨਵੇਂ ਸੈਰਸਪਾਟਾ ਰਾਜ ਮੰਤਰੀ ਅਲਫੋਂਸ ਕੰਨਨਥਾਨਮ ਨੇ ਵਿਦੇਸ਼ੀ ਸੈਲਾਨੀਆਂ ਨੂੰ ਸਾਫ ਸੰਦੇਸ਼ ਦਿੱਤਾ ਹੈ ਕਿ ਜੇ ਉਹ ਭਾਰਤ ਆ ਕੇ ਬੀਫ ਖਾਣ ਦੀ ਇੱਛਾ ਰੱਖਦੇ ਨੇ ਤਾਂ ਉਹਨਾਂ ਨੂੰ ਨਿਰਾਸ਼ ਹੋਣਾ ਪਵੇਗਾ, ਇਸ ਲਈ ਉਹ ਆਪਣੇ ਮੁਲਕ ਤੋਂ ਹੀ ਬੀਫ ਖਾ ਕੇ ਆਉਣ। ਜਨਾਬ ਮੰਤਰੀ ਜੀ ਨੇ ਇਹ ਬਿਆਨ ਉੜੀਸਾ ਵਿੱਚ ਦਿੱਤਾ, ਜਦਕਿ ਕੁਝ ਦਿਨ ਪਹਿਲਾਂ ਕੇਰਲਾ ਬਾਰੇ ਕਿਹਾ ਸੀ ਓਥੇ ਬੀਫ ਮਿਲਦਾ ਰਹੇਗਾ। ਮੰਤਰੀ ਜੀ ਖੁਦ ਵੀ ਕੇਰਲਾ ਨਾਲ ਹੀ ਸੰਬੰਧਤ ਹਨ।